ਪੁਲਿਸ ਦੀ ਨਵੀਂ ਪਹਿਲ: ਘਰ ਢਾਹੁਣ ਗਈ ਪੁਲਿਸ ਨੇ ਤਿੰਨ ਧੀਆਂ ਦੇ ਭਵਿੱਖ ਲਈ ਦਿੱਤਾ ਭਰੋਸਾ, ਮਹਿਲਾ ਨੇ ਵੀ ਕੀਤਾ ਸੁਧਾਰ ਦਾ ਵਾਅਦਾ

ਨਾਭਾ(ਗੁਰਪ੍ਰੀਤ ਸਿੰਘ ਬਰਸਟ)ਨਾਭਾ ਦੇ ਸਾਧੋਹੇੜੀ ਵਿੱਚ ਇੱਕ ਨਸ਼ਾ ਤਸਕਰੀ ਦਾ ਕੰਮ ਕਰਨ ਵਾਲੇ ਵਿਆਕਤੀ ਦਾ ਜਦੋਂ ਘਰ ਢਾਹੁਣ ਗਈ ਪੁਲਿਸ ਨੇ ਘਰ ਦੇ ਹਾਲਾਤ ਦੇਖੇ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਸ ਘਰ ਨੂੰ ਢਾਉਂਣ ਦੀ ਕਾਰਵਾਈ ਨੂੰ ਰੋਕ ਦਿੱਤਾ ਗਿਆ ਜਿਸ ਨਾਲ ਇਹ ਗੱਲ ਸਾਫ ਹੋ ਗਈ ਕਿ ਪੁਲਿਸ ਪ੍ਰਸ਼ਾਸ਼ਨ ਵਿੱਚ ਵੀ ਸਾਫ ਦਿਲ ਅਤੇ ਇਮਾਨਦਾਰ ਰਹਿਮ ਦਿਲ ਮਾਲਿਕ ਅਫਸਰ ਮੌਜੂਦ ਹਨ


ਦਰਸਿਆਲ ਜਦੋ ਪੁਲਿਸ ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਵੱਲੋਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਵਾਉਣ ਵਿੱਚ ਪੁਲੀਸ ਨੂੰ ਕਿਹਾ ਗਿਆ ਤਾਂ ਪੁਲਿਸ ਦੇ ਅਧਿਕਾਰੀ ਐਸ, ਪੀ, ਡੀ, ਸ਼੍ਰੀ ਯੋਗੇਸ਼ ਸ਼ਰਮਾ ਆਪਣੇ ਪੂਰੇ ਦਲ ਬੱਲ ਨਾਲ ਉਸ ਪਿੰਡ ਪੁਹੰਚੇ

ਜਦੋ ਉਹਨਾਂ ਵੱਲੋਂ ਘਰ ਢਾਹੁਣ ਦੀ ਕਾਰਵਾਈ ਸ਼ੁਰੂ ਕਰਨੀ ਚਾਹੀ ਤਾਂ ਉਸ ਘਰ ਚ ਰਹਿਣ ਵਾਲੀ ਮਹਿਲਾ ਵੱਲੋਂ ਪਿੰਡ ਦੇ ਮੋਹਤਬਰ ਵਿਆਕਤੀਆਂ ਨੂੰ ਯਕੀਨ ਦਵਾਈਆਂ ਗਿਆ ਕਿ ਫਿਲਹਾਲ ਉਹਨਾਂ ਦਾ ਪ੍ਰੀਵਾਰ ਨਸ਼ਾ ਵੇਚਣ ਦਾ ਕੰਮ ਨਹੀਂ ਕਰਦਾ ਉਹ ਅੱਗੇ ਤੋਂ ਵੀ ਅਜਿਹਾ ਕੋਈ ਗਲਤ ਕੰਮ ਨਹੀਂ ਕਰਨਗੇ ਜਿਸ ਨਾਲ ਪਿੰਡ ਦੀ ਬਦਨਾਮੀ ਹੁੰਦੀ ਹੋਵੇ ਤਾਂ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਉਸ ਪ੍ਰੀਵਾਰ ਨੂੰ ਵੀ ਮੌਕਾ ਦੇਣ ਦੀ ਬੇਨਤੀ ਕੀਤੀ ਗਈ ਜਿਸ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਮਨਜ਼ੂਰ ਕਰਦਿਆਂ

ਉਸ ਪ੍ਰੀਵਾਰ ਦੀਆਂ ਤਿੰਨਾਂ ਬੱਚੀਆਂ ਦੇ ਭਵਿੱਖ ਨੂੰ ਸੁਧਾਰਨ ਵਾਸਤੇ ਉਪਰਾਲਾ ਕਰਨ ਦਾ ਭਰੋਸਾ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਅੱਗਰ ਕੋਈ ਨਸ਼ਾ ਗ੍ਰਸਤ ਵਿਆਕਤੀ ਹੈ ਦੇ ਇਲਾਜ ਅਤੇ ਉਸ ਦੇ ਰੋਜ਼ਗਾਰ ਵਾਸਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

Leave a Reply

Your email address will not be published. Required fields are marked *