ਲੁਧਿਆਣਾ,,,,,ਰਾਮ ਕ੍ਰਿਸ਼ਨ ਆਰੋੜਾ,,,ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਮਿੱਲੀ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ 3 ਮੁਲਜਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋ 3 ਮੋਬਾਇਲ ਇੱਕ ਮੋਟਰਸਾਈਕਲ, ਸਮੇਤ ਇੱਕ ਲੋਹੇ ਦਾ ਦਾਤ ਬ੍ਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਗਈ ਮੁਲਜਮਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦੇਦਿਆ ਇੰਸਪੈਕਟਰ ਅਮਨਦੀਪ ਸਿੰਘ ਨੇ ਦਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਦੇ ਏ,ਐਸ, ਆਈ,ਪ੍ਰਸ਼ੋਤਮ ਲਾਲ ਵੱਲੋਂ ਅੱਪਣੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਇਲਾਕੇ ਚ ਗਸ਼ਤ ਕੀਤੀ ਜਾ ਰਹੀ ਸੀ ਇਸ ਦੌਰਾਨ ਉਹਨਾਂ ਨੂੰ ਸੁਚਨਾ ਮਿੱਲੀ ਕਿ ਆਰੋਪੀ ਉਕਤ ਚੋਰੀ ਲੁੱਟਾ ਖੋਹਾਂ ਕਰਨ ਦਾ ਕੰਮ ਕਰਦੇ ਹਨ ਪੁਲਿਸ ਪਾਰਟੀ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਉਕਤ ਆਰੋਪੀਆ ਨੂੰ ਕਾਬੂ ਕਰ ਕੇ ਉਹਨਾਂ ਦੇ ਕਬਜੇ ਚੋ 3 ਮੋਬਾਇਲ ਇੱਕ ਮੋਟਰਸਾਈਕਲ ਅਤੇ ਵਾਰਦਾਤਾਂ ਚ ਵਰਤਿਆ ਜਾਣ ਵਾਲਾ ਲੋਹੇ ਦਾ ਦਾਤ ਬ੍ਰਾਮਦ ਕੀਤਾ ਗਿਆ ਹੈ ।
ਥਾਣਾ ਫੋਕਲ ਪੁਆਇੰਟ ਪੁਲਿਸ ਨੇ 3 ਦੋਸ਼ੀਆਂ ਨੂੰ ਕੀਤਾ ਕਾਬੂ ਚੋਰੀ ਦੇ ਮੋਟਰਸਾਈਕਲ ਬ੍ਰਾਮਦ
