ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਆਪਣੀ ਧੀ ਵੱਲੋਂ ਪ੍ਰੇਮ ਵਿਆਹ ਕਰਵਾ ਲੈਣ ਤੋਂ ਦਿਲ ਵਿੱਚ ਰੰਜਿਸ਼ ਰੱਖ ਰਹੇ ਪਿਉ ਵੱਲੋਂ ਡੇਢ ਸਾਲ ਬਾਅਦ ਅੱਪਣੇ ਜਵਾਈ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਉ ਅਤੇ ਉਸ ਦੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ।

ਮਾਮਲਾ ਈਸ਼ਰ ਨਗਰ ਦਾ ਦਸਿਆ ਜਾ ਰਿਹਾ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ ਰਾਮ ਦਿਆਲ ਨਾਮਕ ਵਿਆਕਤੀ ਵੱਲੋਂ ਅੱਪਣੇ ਹੀ ਜਵਾਈ ਸੋਨੂ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਕਤਲ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਮ੍ਰਿਤਕ ਸੋਨੂ ਸਿੰਘ ਵੱਲੋਂ ਕਰੀਬ ਡੇਢ ਸਾਲ ਪਹਿਲਾ ਰਾਮ ਦਿਆਲ ਦੀ ਲੜਕੀ ਨੀਬਾ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ ਜਿਸ ਦੀ ਵਜ੍ਹਾ ਨਾਲ ਹੀ ਰਾਮ ਦਿਆਲ ਅੱਪਣੇ ਜਵਾਈ ਸੋਨੂ ਸਿੰਘ ਜੋ ਕਿ ਗੋਲ ਗੱਪੇ ਦੀ ਰੇਹੜੀ ਲਗਾਉਂਦਾ ਸੀ ਨਾਲ ਦਿਲ ਵਿੱਚ ਰੰਜਿਸ਼ ਰੱਖਣ ਲੱਗ ਪਿਆ ਸੀ।
ਪ੍ਰੇਮ ਵਿਆਹ ਕਰਵਾਉਣ ਤੋਂ ਬਾਅਦ ਸੋਨੂ ਸਿੰਘ ਵੱਲੋਂ ਪੁਲਿਸ ਪਾਸੋਂ ਸੁਰੱਖਿਆ ਦੀ ਵੀ ਮੰਗ ਕੀਤੀ ਗਈ ਸੀ ਕਿਉਂ ਕਿ ਰਾਮ ਦਿਆਲ ਵੱਲੋਂ ਸੋਨੂ ਸਿੰਘ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਜਿਸ ਦੇ ਪ੍ਰਤੀ ਸੋਨੂ ਸਿੰਘ ਦੀ ਸੱਸ ਵੱਲੋਂ ਸੋਨੂ ਸਿੰਘ ਨੂੰ ਸੁਚੇਤ ਕਰਦਿਆਂ ਅੱਪਣੇ ਆਉਣ ਜਾਣ ਵੇਲੇ ਰਾਸਤਾ ਬਦਲਣ ਬਾਰੇ ਵੀ ਕਿਹਾ ਗਿਆ ਸੀ ਪਰ ਬਾਵਜੂਦ ਇਸ ਦੇ ਰਾਂਮ ਦਿਆਲ ਵੱਲੋਂ ਸੋਨੂ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ।
ਸੋਨੂ ਸਿੰਘ ਦੀ ਪਤਨੀ ਕੋਲ ਇੱਕ ਸਾਲ ਛੇ ਮਹੀਨੇ ਦਾ ਬੱਚਾ ਵੀ ਦਸਿਆ ਜਾ ਰਿਹਾ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਸੋਨੂ ਸਿੰਘ ਵੱਲੋਂ ਹੀ ਘਰ ਦੀ ਜੀਵਕਾ ਚਲਾਈ ਜਾਂਦੀ ਸੀ।
ਪੁਲਿਸ ਵਲੋਂ ਮ੍ਰਿਤਕ ਸੋਨੂ ਸਿੰਘ ਦੇ ਪਿਤਾ ਰਾਮ ਪ੍ਰਤਾਪ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜਮਾਂ ਨੂੰ ਕਾਬੂ ਕਰ ਲਿਆ ਗਿਆ,,,,,,
ਪੁਲਿਸ ਨੂੰ ਦਿੱਤੇ ਬਿਆਨਾਂ ਚ ਰਾਮ ਪ੍ਰਤਾਪ ਉਰਫ ਗੁੱਡੂ ਸਿੰਘ ਨੇ ਦਸਿਆ ਕਿ ਸੋਨੂ ਸਿੰਘ ਦੇ ਹੋਏ ਕਤਲ ਵਾਲੇ ਦਿਨ ਉਹ ਵੀ ਅੱਪਣੇ ਇੱਕ ਦੋਸਤ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਸੋਨੂ ਸਿੰਘ ਦੇ ਪਿੱਛੇ ਪਿੱਛੇ ਘਰ ਨੂੰ ਆ ਰਿਹਾ ਸੀ ਉਹ ਮੋਟਰਸਾਈਕਲ ਤੇ ਪਹਿਲਾ ਘਰ ਪੁਹੰਚ ਗਿਆ ਇਸ ਦੌਰਾਨ ਬਾਹਰ ਅਵਾਜ ਆਉਣ ਨਾਲ ਜਦੋ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਸੋਨੂ ਸਿੰਘ ਨੂੰ ਜ਼ਮੀਨ ਤੇ ਡਿਗਿਆ ਦੇਖਿਆ ਤਾਂ ਉਹ ਭੱਜ ਕੇ ਉਸ ਕੋਲ ਪੁਹੰਚ ਗਿਆ ਅਤੇ ਉਸ ਨੇ ਦੇਖਿਆ ਕਿ ਦੀਪਕ ਆਪਣਾ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਰਾਮ ਦਿਆਲ ਉਸ ਦੇ ਪਿੱਛੇ ਬੈਠਾ ਸੀ ਜਿਸ ਵੱਲੋਂ ਗੋਲੀ ਚਲਾਈ ਗਈ ਸੀ।
ਇੰਸਪੈਕਟਰ ਅਵਤਾਰ ਸਿੰਘ ਨੇ ਦਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮਾਂ ਵੱਲੋਂ ਭੱਜਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਪੁਲਿਸ ਵੱਲੋਂ ਉਹਨਾਂ ਨੂੰ ਦਬੋਚ ਲਿਆ ਅਤੇ ਵਾਰਦਾਤ ਚ ਵਰਤਿਆ ਪਿਸਤੌਲ ਸਮੇਤ 3 ਜਿੰਦਾ ਕਾਰਤੂਸ ਬ੍ਰਾਮਦ ਕਰ ਲਏ ਗਏ ਮੁਲਾਜਮ ਵੱਲੋਂ ਪਿਸਤੌਲ ਨੂੰ 50 ਹਜਾਰ ਵਿੱਚ ਖਰੀਦ ਕੀਤਾ ਸੀ ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ ਤੋਂ ਇੱਕ ਖਾਲੀ ਖੋਲ ਵੀ ਬ੍ਰਾਮਦ ਕੀਤਾ ਗਿਆ ਹੈ,
