ਲੁਧਿਆਣਾ,(ਰਾਮ ਕ੍ਰਿਸ਼ਨ ਅਰੋੜਾ)ਮਹਾਨਗਰ ਲੁਧਿਆਣਾ ਦੇ ਥਾਣਾ ਟਿੱਬਾ ਦੇ ਅਧੀਨ ਆਉਂਦੇ ਇਲਾਕੇ ਮੁਹੱਲਾ ਕ੍ਰਿਸ਼ਨ ਵਿਹਾਰ ਚ ਇੱਕ ਭਰਾ ਵੱਲੋਂ ਆਪਣੇ ਹੀ ਸਕੇ ਛੋਟੇ ਭਰਾ ਦਾ ਇਸ ਗੱਲੋਂ ਗੁੱਸੇ ਵਿੱਚ ਆ ਕੇ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਕਿ ਉਸ ਦੇ ਮਿਰਤਕ ਭਰਾ ਵੱਲੋਂ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਜਾਦਾਂ ਸੀ ਮਿਰਤਕ ਦੀ ਪਹਿਚਾਣ ਪਰਮਜੀਤ ਸਿੰਘ ਵੱਜੋ ਹੋਈ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਵਾਲੇ ਦਿਨ ਵੀ ਸ਼ਰਾਬ ਪੀਣ ਤੋਂ ਰੋਕਣ ਤੇ ਦੋਨਾਂ ਭਰਾਵਾਂ ਵਿੱਚ ਬਹਿਸਬਾਜ਼ੀ ਹੋਈ ਸੀ ਜਿਸ ਤੋਂ ਗੁੱਸੇ ਵਿੱਚ ਆਏ ਵੱਡੇ ਭਰਾ ਗੁਰਦਿਆਲ ਸਿੰਘ ਵੱਲੋਂ ਇੱਕ ਲੋਹੇ ਦੀ ਰਾਡ ਨਾਲ ਆਪਣੇ ਛੋਟੇ ਭਰਾ ਪਰਮਜੀਤ ਸਿੰਘ ਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਬੀਰ ਰੂਪ ਵਿੱਚ ਜਖਮੀ ਹੋ ਗਿਆ ਉਸ ਦੇ ਪਰਿਵਾਰਕ ਮੈਬਰਾਂ ਵੱਲੋਂ ਪਹਿਲਾਂ ਉਸ ਨੂੰ ਨਜ਼ਦੀਕ ਦੇ ਦੇਵ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਨੂੰ ਅਰੋੜਾ ਨਿਊਰੋ ਸੈਂਟਰ ਤੋਂ ਸਕੈਨ ਕਰਵਾਉਣ ਵਾਸਤੇ ਕਿਹਾ ਗਿਆ ਜਦੋਂ ਉਹ ਜਖਮੀ ਪਰਮਜੀਤ ਸਿੰਘ ਨੂੰ ਲੈ ਕੇ ਅਰੋੜਾ ਨਿਊਰੋ ਸੈਂਟਰ ਪੁੱਜੇ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ,
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਹਚੀ ਪੁਲਿਸ ਵੱਲੋਂ ਮ੍ਰਿਤਿਕ ਦੀ ਲਾਸ਼ ਨੂੰ ਆਪਣੇ ਕਬਜੇ ਚ ਲੈ ਕੇ ਸਿਵਲ ਹਸਪਤਾਲ ਚੋ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਪੁਲਿਸ ਵੱਲੋਂ ਮ੍ਰਿਤਿਕ ਪਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਉਸ ਦੇ ਤਾਏ ਗੁਰਦਿਆਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਤਲ ਵਿੱਚ ਵਰਤੀ ਗਈ ਲੋਹੇ ਦੀ ਰਾਡ ਵੀ ਬ੍ਰਾਮਦ ਕਰ ਲਈ ,
ਘਟਨਾ ਦੀ ਜਾਣਕਾਰੀ ਦੇਦਿਆ ਮ੍ਰਿਤਿਕ ਪਰਮਜੀਤ ਸਿੰਘ ਦੇ ਲੜੱਕੇ ਲਵਪ੍ਰੀਤ ਸਿੰਘ ਨੇ ਦਸਿਆ ਕਿ ਉਸ ਦੀ ਮਾਂ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਘਟਨਾ ਵਾਲੇ ਦਿਨ ਉਹ ਆਪਣੀ ਦਾਦੀ ਨਾਲ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਚ ਸ਼ਮਿਲ ਹੋਣ ਵਾਸਤੇ ਗਿਆ ਹੋਇਆ ਸੀ ਅਤੇ ਉਹਨਾਂ ਨੂੰ ਇਸ ਘਟਨਾ ਦੀ ਸੂਚਨਾ ਉਹਨਾਂ ਦੇ ਕਿਰਾਏਦਾਰ ਵੱਲੋਂ ਫੋਨ ਤੇ ਦਿੱਤੀ ਗਈ ਸੀ ਘਰ ਵਿੱਚ ਗੁਰਦਿਆਲ ਸਿੰਘ ਅਤੇ ਪਰਮਜੀਤ ਸਿੰਘ ਮੌਜੂਦ ਸਨ ਲਵਪ੍ਰੀਤ ਸਿੰਘ ਮੁਤਾਬਿਕ ਉਸ ਦਾ ਤਾਇਆ ਗੁਰਦਿਆਲ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਜਿਸ ਨੂੰ ਉਸ ਦੇ ਪਿਤਾ ਪਰਮਜੀਤ ਸਿੰਘ ਵੱਲੋਂ ਰੋਕਿਆ ਜਾਂਦਾ ਸੀ ਘਟਨਾ ਮੌਕੇ ਦੋਨਾਂ ਵਿੱਚ ਸ਼ਰਾਬ ਨੂੰ ਲੈ ਕੇ ਬਹਿਸਬਾਜ਼ੀ ਹੋਣ ਤੋਂ ਬਾਅਦ ਗੁਰਦਿਆਲ ਸਿੰਘ ਵੱਲੋਂ ਲੋਹੇ ਦੀ ਰਾਡ ਨਾਲ ਪਰਮਜੀਤ ਸਿੰਘ ਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਬੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਵਾਸਤੇ ਦੋ ਵੱਖ ਵੱਖ ਹਸਪਤਾਲਾਂ ਚ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਥਾਣਾ ਟਿੱਬਾ ਦੇ ਇੰਚਾਰਜ ਸ੍ਰ ਭਗਤਵੀਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।
ਸ਼ਰਾਬ ਦੀ ਟੋਕ ਬਣੀ ਮੌਤ ਦੀ ਵਜ੍ਹਾ: ਭਰਾ ਨੇ ਲੋਹੇ ਦੀ ਰਾਡ ਨਾਲ ਕਰ ਦਿੱਤਾ ਭਰਾ ਦਾ ਕਤਲ!
