ਨਾਭਾ,,ਗੁਰਪ੍ਰੀਤ ਸਿੰਘ ਬਰਸਟ,,,ਨਾਭਾ ਚ ਨਕਲੀ ਮਾਰਕਾ ਲਗਾ ਕੇ ਕੱਪੜਾ ਵੇਚਣ ਦੇ ਚਲਦੇ ਕੰਪਨੀ ਦੇ ਨਿਰਧਾਰਤ ਅਧਿਕਾਰੀਆਂ ਵੱਲੋਂ ਪੁਲਿਸ ਅਧਕਰਿਆਂ ਨੂੰ ਨਾਲ ਲੈ ਕੇ ਇੱਕ ਦੁਕਾਨ ਤੇ ਛਾਪਾ ਮਾਰਿਆ ਗਿਆ ਜਿੱਥੇ ਉਸ ਕੰਪਨੀ ਦੇ ਨਾਮ ਦਾ ਮਾਰਕਾ ਲਗਾ ਕੇ ਕਪੜਾ ਵੇਚਿਆ ਜਾ ਰਿਹਾ ਸੀ ਅਤੇ ਮੋਟਾ ਕਮਾਉਂਦੇ ਗਾਹਕਾਂ ਨਾਲ ਠੱਗੀ ਮਾਰੀ ਜਾ ਰਹੀ ਸੀ

ਛਾਪੇਮਾਰੀ ਦੌਰਾਨ ਵੱਡੀ ਮਾਤਰਾ ਚ ਨਕਲੀ ਮਾਰਕਾ ਲੱਗਾ ਕਪੜਾ ਬ੍ਰਾਮਦ ਕੀਤਾ ਗਿਆ ਜਿਸ ਦੇ ਤਹਿਤ ਥਾਣਾ ਕੋਤਵਾਲੀ ਪੁਲਿਸ ਵੱਲੋਂ ਮੁਲਜਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੌਰਾਨ ਦੁਕਾਨਦਾਰਾਂ ਵੱਲੋਂ ਪੁਲਿਸ ਦੇ ਕੰਮ ਚ ਰੁਕਾਵਟ ਖੜੀ ਕਰਦਿਆਂ ਪੁਲਿਸ ਮੁਲਾਜ਼ਮਾਂ ਨੂੰ ਦੁਕਾਨ ਦਾ ਸ਼ਟਰ ਲਗਾ ਕੇ ਬੰਧਕ ਵੀ ਬਣਾਇਆ ਗਿਆ ਜਿਸ ਦੇ ਚੱਲਦੇ ਪੁਲਿਸ ਵੱਲੋਂ ਕਈ ਦੁਕਾਨਦਾਰਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ
ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ, ਐਚ,ਓ,ਥਾਣਾ ਕੋਤਵਾਲੀ ਨੇ ਦਸਿਆ ਕਿ ਕੰਪਨੀ ਵੱਲੋਂ ਐਸ,ਐਸ, ਪੀ,ਪਟਿਆਲਾ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਕਤ ਦੁਕਾਨਦਾਰ ਵੱਲੋਂ ਉਹਨਾਂ ਦੀ ਕੰਪਨੀ ਦੇ ਨਾਮ ਦਾ ਨਕਲੀ ਮਾਰਕਾ ਲਗਾ ਕੇ ਕਪੜਾ ਵੇਚਿਆ ਜਾ ਰਿਹਾ ਹੈ ਅਤੇ ਗਾਹਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ ਜਿਸ ਨਾਲ ਉਹਨਾਂ ਦੀ ਕੰਪਨੀ ਦੇ ਨਾਮ ਢੀ ਬਦਨਾਮੀ ਹੋ ਰਹੀ ਹੈ ਅਤੇ ਕੰਪਨੀ ਨੂੰ ਵੀ ਕਾਫੀ ਆਰਥਿਕ ਨੁਕਸਾਨ ਪੁਹਚਾਇਆ ਜਾ ਰਿਹਾ ਹੈ ਜਿਸ ਦੇ ਅਧਾਰ ਤੇ ਅੱਜ ਥਾਣਾ ਕੋਤਵਾਲੀ ਪੁਲਿਸ ਵੱਲੋਂ ਕੰਪਨੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ ਸੀ ਅਤੇ ਉੱਥੋਂ ਕਾਫੀ ਮਾਤਰਾ ਚ ਜਾਅਲੀ ਮਾਰਕਾ ਲਗਾ ਕਪੜਾ ਬ੍ਰਾਮਦ ਕੀਤਾ ਗਿਆ
ਪੁਲਿਸ ਕਾਰਵਾਈ ਦੋਰਾਨ ਉਸ ਦੁਕਾਨਦਾਰ ਢੀ ਹਿਮਾਇਤ ਵਿੱਚ ਆਏ ਕੁੱਝ ਦੁਕਾਨਦਾਰਾਂ ਵੱਲੋਂ ਪੁਲਿਸ ਕਾਰਵਾਈ ਚ ਵਿਘਨ ਪਾਉਂਦੇ ਦੁਕਾਨ ਦਾ ਸ਼ਟਰ ਬੰਦ ਕਰਕੇ ਪੁਲਿਸ ਪਾਰਟੀ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਉਹਨਾਂ ਲੋਕਾਂ ਖਿਲਾਫ ਇੱਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ।
