ਲੁਧਿਆਣਾ,,,ਰਾਮ ਕ੍ਰਿਸ਼ਨ ਆਰੋੜਾ,,ਥਾਣਾ ਦਰੇਸੀ ਵੱਲੋਂ ਮਿੱਲੀ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆਂ ਇੱਕ ਗਿਰੋਹ ਦੇ 2 ਮੈਬਰਾਂ ਸਮੇਤ ਇੱਕ ਕਬਾੜੀਏ 3 ਮੁਲਜਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋ ਇੱਕ ਈ ਰਿਕਸ਼ਾ ਸਮੇਤ 30 ਬੈਟਰੀਆਂ ਬ੍ਰਾਮਦ ਕੀਤੀਆਂ ਗਈਆਂ ਹਨ ਕਾਬੂ ਕੀਤੇ ਮੁਲਜਮਾਂ ਦੀ ਪਹਿਚਾਣ ਪ੍ਰੀਤਮ ਦਿਵਾਕਰ ਵਾਸੀ ਮੁਹੱਲਾ ਸੰਤ ਵਿਹਾਰ ਹੈਬੋਵਾਲ, ਰਵੀ ਕੁਮਾਰ ਵਾਸੀ ਸਲੇਮ ਟਾਬਰੀ ਵੱਜੋ ਹੋਈ ਜਿੰਨਾ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਉਕਤ ਮਾਮਲੇ ਦਾ ਪ੍ਰਗਟਾਵਾ ਕਰਦਿਆਂ ਡੀ, ਸੀ,ਪੀ,ਸਮੀਰ ਵਰਮਾ,ਏ,ਸੀ,ਪੀ,ਦਵਿੰਦਰ ਚੌਧਰੀ,ਅਤੇ ਥਾਣਾ ਦਰੇਸੀ ਦੇ ਇੰਚਾਰਜ ਸਤਵੰਤ ਸਿੰਘ ਨੇ ਦਸਿਆ ਕਿ 23 ਅਪ੍ਰੈਲ ਵਾਲੇ ਦਿਨ ਇੱਕ ਅਵੀ ਕੁਮਾਰ ਨਾਮ ਦਾ ਵਿਆਕਤੀ ਇੱਕ ਫੈਕਟਰੀ ਦੇ ਬਾਹਰ ਅੱਪਣੇ ਈ ਰਿਕਸ਼ਾ ਨੂੰ ਲਾਕ ਲੱਗਾ ਕੇ ਫੈਕਟਰੀ ਦੇ ਅੰਦਰ ਚਲਾ ਗਿਆ ਜਦ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਰਿਕਸ਼ਾ ਚੋਰੀ ਹੋ ਚੁੱਕਾ ਸੀ ।
ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਸੀ,ਸੀ,ਟੀ, ਵੀ,ਕੈਮਰਿਆਂ ਦੀ ਫੁਟੇਜ ਚੈਕ ਕਰਨ ਤੋਂ ਬਾਅਦ ਪੁਲਿਸ ਵੱਲੋਂ ਪ੍ਰੀਤਮ ਅਤੇ ਰਵੀ ਨੂੰ ਚੋਰੀ ਦੇ ਈ ਰਿਕਸ਼ਾ ਸਮੇਤ ਕਾਬੂ ਕਰ ਲਿਆ ਪੁਛਪੜਤਾਲ ਚ ਇਹ ਗੱਲ ਸਾਹਮਣੇ ਆਈ ਕਿ ਆਰੋਪੀ ਈ ਰਿਕਸ਼ਾ ਚੋਰੀ ਕਰਨ ਤੋਂ ਬਾਅਦ ਉਸ ਵਿਚੋਂ ਬੈਟਰੀਆਂ ਚੋਰੀ ਕਰ ਕੇ ਅੱਗੇ ਕਬਾੜੀਏ ਨੂੰ ਵੇਚ ਦਿੰਦੇ ਸਨ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਕਬਾੜੀਏ ਨੂੰ ਕਾਬੂ ਕਰਕੇ ਉਸ ਦੇ ਕਬਜੇ ਚੋ 30 ਚੋਰੀ ਦੀਆਂ ਬੈਟਰੀਆਂ ਬ੍ਰਾਮਦ ਕਰ ਲਈਆਂ।
ਜਾਣਕਾਰੀ ਦੇਦਿਆ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਜਾਂਚਪੜਤਾਲ ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰੀਤਮ ਅਤੇ ਰਵੀ ਦੀ ਮੁਲਾਕਾਤ ਜੇਲ ਵਿੱਚ ਹੋਈ ਸੀ ਜੇਲ ਤੋਂ ਬਾਹਰ ਆਏ ਕੇ ਰਵੀ ਵੱਲੋਂ ਚੋਰੀਆ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਮਜ਼ਦ ਕਬਾੜੀਏ ਨੂੰ ਚੋਰੀ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਪ੍ਰੀਤਮ ਖਿਲਾਫ 3 ਅਤੇ ਰਵੀ ਖਿਲਾਫ 6 ਚੋਰੀ ਦੇ ਮੁੱਕਦਮੇ ਦਰਜ ਹਨ ਅਤੇ ਹਰੀਸ਼ ਖਿਲਾਫ ਪਹਿਲਾ ਮਾਮਲਾ ਦਰਜ ਹੋਇਆ ਹੈ।
ਕਬੜੀਏ ਸਮੇਤ 3 ਮੁਲਜਮਾਂ ਨੂੰ ਕਾਬੂ ਕਰਕੇ ਇੱਕ ਈਂ ਰਿਕਸ਼ਾ ਅਤੇ 30 ਬੈਟਰੀਆਂ ਕੀਤੀਆਂ ਬ੍ਰਾਮਦ
