ਲੁਧਿਆਣਾ ਦੇ ਟਰਾਂਸਪੋਰਟ ਨਗਰ ਚੋ ਮਿੱਲੀ ਅਣਪਛਾਤੀ ਲਾਸ਼,ਕਤਲ ਦੀ ਆਸ਼ੰਕਾ

ਲੁਧਿਆਣਾ(ਰਾਜੇਸ਼ ਖੁਰਾਣਾ)ਮਹਾਨਗਰ ਲੁਧਿਆਣਾ ਦੇ ਦੇ ਟਰਾਂਸਪੋਰਟ ਨਗਰ ਇਲਾਕੇ ਚ ਉਸ ਸਮੇ ਸਨਸਨੀ ਫੈਲ ਗਈ ਜਦੋਂ ਰਾਹਗੀਰਾਂ ਵੱਲੋਂ ਉੱਥੇ ਇੱਕ ਅਣਪਛਾਤੇ ਵਿਆਕਤੀ ਦੀ ਲਾਸ਼ ਪਈ ਦੇਖੀ ਲਾਸ਼ ਪਈ ਦੇਖ ਲੋਕਾਂ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪੁਹੰਚੇ ਦਸਤਾ ਪੀ,ਸੀ,ਆਰ,ਮੁਲਾਜਮਾਂ ਵੱਲੋਂ ਤੁਰੰਤ ਉੱਥੇ ਲਾਸ਼ ਮਿਲਣ ਦੀ ਸੂਚਨਾ ਸਬੰਧਿਤ ਥਾਣਾ ਮੋਤੀ ਨਗਰ ਨੂੰ ਸੂਚਨਾ ਦਿੱਤੀ ਗਈ ਮੌਕੇ ਤੇ ਪੁਹੰਚੇ ਥਾਣਾ ਮੋਤੀ ਨਗਰ ਪੁਲਿਸ ਮੁਲਾਜ਼ਮਾਂ ਵੱਲੋਂ ਲਾਸ਼ ਨੂੰ ਆਪਣੇ ਕਬਜੇ ਚ ਲੈ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ।


ਮੌਕੇ ਤੋਂ ਮਿੱਲੀ ਜਾਣਕਾਰੀ ਅਨੁਸਾਰ ਸੱਭ ਤੋਂ ਵੱਧ ਵਿਅਸਤ ਏਰੀਆ ਦਿੱਲੀ ਤੋਂ ਅਮ੍ਰਿਤਸਰ ਰੋਡ ਤੇ ਪੈਂਦੇ ਟਰਾਂਸਪੋਰਟ ਨਗਰ ਚ ਅੱਜ ਲੋਕਾਂ ਵੱਲੋਂ ਅਣਪਛਾਤੇ ਵਿਆਕਤੀ ਦੀ ਲਾਸ਼ ਪਈ ਦੇਖੀ ਜਿਸ ਨੂੰ ਪਹਿਲੀ ਨਜਰ ਚ ਹੀ ਦੇਖਣ ਤੋਂ ਜਾਪਦਾ ਸੀ ਕਿ ਮਰਨ ਵਾਲੇ ਵਿਆਕਤੀ ਦਾ ਬੜੀ ਹੀ ਬੇ ਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਉੱਥੇ ਸੁੱਟ ਦਿੱਤਾ ਗਿਆ ਉੱਥੇ ਲਾਸ਼ ਪਈ ਹੋਣ ਦਾ ਪਤਾ ਅੱਜ ਸਵੇਰੇ 7 ਵੱਜੇ ਦੇ ਕਰੀਬ ਪਤਾ ਲੱਗਾ ਮੌਕੇ ਤੋਂ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਜਾਪਦਾ ਹੋਵੇ ਕਿ ਉਸ ਵਿਆਕਤੀ ਦਾ ਕਤਲ ਉਸੇ ਜਗ੍ਹਾ ਤੇ ਹੋਇਆ ਹੋਵੇ ਲਾਸ਼ ਦਾ ਚੇਹਰਾ ਬਹੁਤ ਬੁਰੀ ਤਰਾਂ ਨਾਲ ਨੁਕਸਾਨਿਆ ਹੋਇਆ ਸੀ ਮੌਕੇ ਤੋਂ ਮਿਰਤਕ ਕੋਲੋ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਉਸ ਦੀ ਪਹਿਚਾਣ ਹੋ ਸਕੇ ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤਾ ਗਿਆ ਪੁਲਿਸ ਵੱਲੋਂ ਆਸਪਾਸ ਦੇ ਏਰੀਆ ਚ ਲੱਗੇ ਸੀ,ਸੀ,ਟੀ, ਵੀ,ਕੈਮਰੇ ਖੰਗਾਲਦੇ ਹੋਏ ਇਸ ਵਾਰਦਾਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *