ਥਾਣਾ ਟਿੱਬਾ ਵੱਲੋ 480 ਨਸ਼ੀਲੀਆਂ ਗੋਲੀਆਂ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਕਾਬੂ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਕੁਲਦੀਪ ਸਿੰਘ ਚਾਹਲ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਨਸ਼ਿਆਂ ਖਿਲਾਫ ਇੱਕ ਮੁਹਿੰਮ ਦਾ ਆਗਾਜ਼ ਕੀਤਾ ਹੋਇਆ ਹੈ ਜਿਸ ਦੇ ਤਹਿਤ ਥਾਣਾ ਟਿੱਬਾ ਦੇ ਇੰਚਾਰਜ ਸ੍ਰ ਭਗਤਵੀਰ ਸਿੰਘ ਵੱਲੋਂ ਆਪਣੀ ਟੀਮ ਨਾਲ ਇਲਾਕਿਆਂ ਚ ਗਸ਼ਤ ਤੇਜ ਕੀਤੀ ਗਈ ਹੈ ਜਿਸ ਦੇ ਦੌਰਾਨ ਗਸ਼ਤ ਦੇ ਨਾਲ ਨਾਲ ਹੀ ਸਪੈਸ਼ਲ ਨਾਕੇਬੰਦੀ ਕਰਕੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ।
ਅੱਜ ਜਾਣਕਾਰੀ ਦੇਦਿਆ ਥਾਣਾ ਮੁੱਖੀ ਸ੍ਰ ਭਗਤਵੀਰ ਸਿੰਘ ਨੇ ਦਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਦੇ ਐਸ, ਆਈ, ਕੁਲਵਿੰਦਰ ਸਿੰਘ ਸਮੇਤ ਏ,ਐਸ, ਆਈ,ਬਲਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਸੰਦੀਪ ਸਿੰਘ,ਅਜੈ ਕੁਮਾਰ,ਅਤੇ ਜਸਵੰਤ ਸਿੰਘ ਸਮੇਤ ਗੁਰਸਾਹਿਬ ਸਿੰਘ ਵੱਲੋਂ ਗੋਪਾਲ ਨਗਰ ਏਰੀਆ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਜਦੋ ਦੋਰਾਣੇ ਚੈਕਿੰਗ ਉਹ ਪੁਲਿਸ ਪਾਰਟੀ ਕੂੜਾ ਡੰਪ ਕੋਲ ਪੁਜੀ ਤਾਂ ਪੁਲਿਸ ਪਾਰਟੀ ਨੂੰ ਦੇਖਦੇ ਹੋਏ ਦੋ ਨੌਜਵਾਨ ਪਿੱਛੇ ਮੁੜ ਗਏ ਸ਼ੱਕ ਪੈਣ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੌਜਵਾਨਾਂ ਦਾ ਪਿੱਛਾ ਕਰਕੇ ਜਦੋ ਉਹਨਾਂ ਪਾਸੋਂ ਪੁਛਪੜਤਾਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਆਪਣਾ ਨਾਮ ਅਭਿਸ਼ੇਕ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਬਲਿਆਂ ਹਾਲ ਆਬਾਦ ਪੁਨੀਤ ਨਗਰ ਲੁਧਿਆਣਾ, ਅਤੇ ਦੂਸਰੇ ਨੇ ਅਕਾਸ਼ ਯਾਦਵ ਪੁੱਤਰ ਅਨਿਲ ਯਾਦਵ ਵਾਸੀ ਪੁਨੀਤ ਨਗਰ ਦਸਿਆ ਜਦੋ ਪੁਲਿਸ ਵੱਲੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 48 ਪਤੇ ਟੋਟਲ 480 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜਿੰਨਾ ਦੇ ਖਿਲਾਫ ਥਾਣਾ ਟਿੱਬਾ ਚ ਐਨ,ਡੀ, ਪੀ,ਐਸ, ਐਕਟ ਦੇ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ,


ਇੰਸਪੈਕਟਰ ਸ੍ਰ ਭਗਤਵੀਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਗਏ ਇੱਕ ਦੋਸ਼ੀ ਖਿਲਾਫ ਪਹਿਲਾ ਵੀ ਇੱਕ ਮਾਮਲਾ ਦਰਜ ਹੈ।

Leave a Reply

Your email address will not be published. Required fields are marked *