ਪਤਨੀ ਨਾਲ ਝਗੜੇ ਤੋਂ ਬਾਅਦ ਨਸ਼ੇ ਚ ਡੁੱਬਿਆ ਵਿਅਕਤੀ: ਬੁੱਢੇ ਦਰਿਆ ‘ਚ ਡਿਗਣ ਤੋਂ ਬਾਅਦ ਚੰਦਰ ਨਗਰ ਪੁਲ ਹੇਠੋਂ ਮਿਲੀ ਲਾਸ਼

ਲੁਧਿਆਣਾ,,ਰਾਮ ਕ੍ਰਿਸ਼ਨ ਆਰੋੜਾ,,ਪਤਨੀ ਨਾਲ ਝਗੜਾ ਕਰਕੇ ਬੁੱਢੇ ਦਰਿਆ ਦੇ ਪੁੱਲ ਤੇ ਬੈਠੇ ਵਿਆਕਤੀ ਦੇ ਬੁੱਢੇ ਦਰਿਆ ਚ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਗੋਤਖੋਰਾਂ ਵੱਲੋਂ ਲੱਭਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਪਰ ਉਸ ਵਿਆਕਤੀ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਸੂਚਨਾ ਮਿਲਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਵੱਲੋਂ ਵੀ ਮੌਕੇ ਤੇ ਪੁਹੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਪਰ ਦੇਰ ਰਾਤ ਤੱਕ ਬੁੱਢਾ ਦਰਿਆ ਚ ਡਿੱਗੇ ਵਿਆਕਤੀ ਨੂੰ ਲਭਿਆ ਨਹੀਂ ਜਾ ਸਕਿਆ ਸੀ ਅੱਜ ਉਸ ਵਿਆਕਤੀ ਦੀ ਲਾਸ਼ ਚੰਦਰ ਨਗਰ ਇਲਾਕੇ ਚੋ ਪੁਲੀ ਹੇਠੋ ਮਿੱਲ ਗਈ ਦਸੀ ਜੁਆ ਰਹੀ ਹੈ
ਮੌਕੇ ਤੇ ਕੁੱਝ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬੁੱਢੇ ਦਰਿਆ ਚ ਡਿੱਗੇ ਵਿਆਕਤੀ ਵੱਲੋਂ ਆਪਣੀ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਗੁੱਸੇ ਵਿੱਚ ਆ ਕੇ ਖੁੱਦ ਹੀ ਬੁੱਢਾ ਦਰਿਆ ਚ ਛਲਾਂਗ ਮਾਰੀ ਗਈ ਹੈ ।
ਜਾਣਕਾਰੀ ਅਨੁਸਾਰ ਦਿਨੇਸ਼ ਪਾਸਵਾਨ ਨਾਮਕ ਵਿਆਕਤੀ ਜੋ ਕਬਾੜ ਦਾ ਕੰਮ ਕਰਦਾ ਹੈ ਅਤੇ ਝੁੱਗੀ ਝੋਪੜੀ ਚ ਰਹਿੰਦਾ ਹੈ ਅਤੇ ਉਹ ਸ਼ਰਾਬ ਪੀਣ ਦਾ ਆਦੀ ਸੀ ਸ਼ਰਾਬ ਦੇ ਨਸ਼ੇ ਚ ਉਸ ਵੱਲੋਂ ਅਕਸਰ ਹੀ ਆਪਣੀ ਪਤਨੀ ਨਾਲ ਝਗੜਾ ਕੀਤਾ ਜਾਂਦਾ ਸੀ ਸ਼ੁਕਰਵਾਰ ਵਾਲੇ ਦਿਨ ਵੀ ਜਦੋ ਉਹ ਅੱਪਣੇ ਕੰਮ ਤੋਂ ਵਾਪਸ ਆਇਆ ਤਾਂ ਉਸ ਵੱਲੋਂ ਪੱਖੇ ਅੱਗੇ ਬੈਠਣ ਨੂੰ ਲੈ ਕੇ ਆਪਣੀ ਪਤਨੀ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਉਹ ਜਾ ਕੇ ਬੁੱਢਾ ਦਰਿਆ ਦੀ ਪੁਲੀ ਤੇ ਬੈਠ ਗਿਆ ਪਰ ਸ਼ਰਾਬ ਦੇ ਨਸ਼ੇ ਵਿੱਚ ਉਹ ਆਪਣਾ ਸੰਤੁਲਨ ਗਵਾ ਬੈਠਾ ਅਤੇ ਬੁੱਢੇ ਦਰਿਆ ਚ ਜਾ ਡਿੱਗਾ ਪਤਾ ਲੱਗਣ ਤੇ ਲੋਕਾਂ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ ।
ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਹਚੀ ਟਿੱਬਾ ਥਾਣਾ ਦੀ ਪੁਲਿਸ ਵੱਲੋਂ ਗੋਤਖੋਰਾਂ ਨੂੰ ਬੁਲਾਇਆ ਗਿਆ ਅਤੇ ਜਾਲ ਵੀ ਲਗਵਾਇਆ ਗਿਆ ਪਰ ਉਸ ਵਿਆਕਤੀ ਬਾਰੇ ਕੁੱਝ ਵੀ ਪਤਾ ਨਹੀਂ ਲੱਗਾ ਦਰਿਆ ਚ ਡਿੱਗੇ ਵਿਆਕਤੀ ਨੂੰ ਲੱਭਣ ਦੀਆਂ ਕੋਸ਼ਿਸ਼ ਲਗਾਤਾਰ ਜਾਰੀ ਸਨ ਟਿੱਬਾ ਪੁਲਿਸ ਵੱਲੋਂ ਮੌਕੇ ਤੇ ਪੁਹਚ ਲਾਸ਼ ਨੂੰ ਕਬਜੇ ਚ ਲੈ ਕੇ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ।

Leave a Reply

Your email address will not be published. Required fields are marked *