ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਇੱਕ ਵਪਾਰੀ ਦੀ ਪਤਨੀ ਦੀ ਕਥਿਤ ਲੁੱਟ ਅਤੇ ਕੁੱਟਮਾਰ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਦਾ ਮੁੱਖ ਦੋਸ਼ੀ ਖੁਦ ਇਕ ਵਪਾਰੀ ਨਿਕਲਿਆ, ਜਿਸ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਠੇਕੇ ‘ਤੇ ਕਾਤਲਾਂ ਨੂੰ ਕਿਰਾਏ ‘ਤੇ ਲੈ ਕੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਅਤੇ ਇਸ ਨੂੰ ਡਕੈਤੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਦੱਸਣਯੋਗ ਹੈ ਕਿ ਬੀਤੀ ਰਾਤ ਲੁਧਿਆਣਾ ਦੇ ਵਪਾਰੀ ਅਤੇ ‘ਆਪ’ ਆਗੂ ਅਨੋਖ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਮਾਨਵੀ ਮਿੱਤਲ ਜੋ ਡੇਹਲੋ ਰੋਡ ‘ਤੇ ਡਿਨਰ ਕਰਨ ਗਏ ਸਨ, ਨੇ ਦੋਸ਼ ਲਗਾਇਆ ਸੀ ਕਿ ਦੇਰ ਰਾਤ ਘਰ ਵਾਪਸ ਆਉਂਦੇ ਸਮੇਂ ਕਾਰ ‘ਚ ਆਏ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਲੁੱਟ-ਖੋਹ ਕਰਦੇ ਹੋਏ ਉਨ੍ਹਾਂ ਨੂੰ ਬੇਹੋਸ਼ ਕਰ ਦਿੱਤਾ ਅਤੇ ਉਨ੍ਹਾਂ ਦੀ ਪਤਨੀ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਰਾਹੀਗੜ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਵਪਾਰੀ ਨੂੰ ਡੀ.ਐਮ.ਸੀ. ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਹ ਖਬਰ ਮਹਾਂਨਗਰ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸੋਸ਼ਲ ਮੀਡੀਆ ‘ਤੇ ਵੀ ਕਈ ਸਵਾਲ ਉਠਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ।

ਕਾਰੋਬਾਰੀ ਅਨੋਖ ਮਿੱਤਲ ਵੱਲੋਂ ਪੁਲਿਸ ਇੰਸਪੈਕਟਰ ਸ੍ਰ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਡੇਹਲੋਂ ਨੂੰ 16/2/2025 ਨੂੰ ਦਿੱਤੇ ਗਏ ਬਿਆਨ*
ਮੈਂ ਅਨੋਖ ਮਿੱਤਲ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮਕਾਨ ਨਬੰਰ 451/3 ਨੋ ਲੱਖਾਂ ਗਾਰਡਨ ਕਲੌਨੀ ਬੈਜਮਿਨ ਰੋਡ ਨਜ਼ਦੀਕ ਸੀ,ਐਮ,ਸੀ ਹਸਪਤਾਲ ਲੁਧਿਆਣਾ ਦਾ ਰਹਿਣ ਵਾਲਾ ਹਾਂ ਕਿ ਮਿਤੀ 15,02,2025 ਨੂੰ ਉਹ ਆਪਣੀ ਪਤਨੀ ਲਿਪਸੀ ਨਾਲ ਆਪਣੀ ਕਾਰ ਨੰਬਰੀ ਪੀ, ਬੀ,10,ਡੀ, ਈ,8881 ਮਾਰਕਾ ਰਿਟਜ ਸਿਲਵਰ ਰੰਗੀ ਤੇ ਸਵਾਰ ਹੋ ਕੇ ਬੀ,ਮੈਕਸ ਰੈਸਟੋਰੈਂਟ ਪੋਹੀੜ ਤੋਂ ਰਾਤ 12,30 ਵਾਪਸ ਘਰ ਪਰਤ ਰਿਹਾ ਸੀ ਜਦੋਂ ਉਹ ਰੁੜਕਾ ਚੌਂਕ ਬਾਈਪਾਸ ਡੇਹਲੋਂ ਤੋਂ ਥੋੜ੍ਹਾ ਅੱਗੇ ਪੁਹੰਚੇ ਤਾਂ ਉਹ ਕਾਰ ਰੋਕ ਕੇ ਪਿਸ਼ਾਬ ਕਰਨ ਵਾਸਤੇ ਹੇਠਾ ਉਤਰਿਆ ਸੀ ਉਸ ਦੌਰਾਨ ਉੱਥੇ ਇੱਕ ਗੱਡੀ ਆ ਕੇ ਰੁੱਕੀ ਜਿਸ ਵਿੱਚੋਂ 5/6 ਵਿਆਕਤੀ ਬਾਹਰ ਨਿਕਲੇ ਉਹਨਾਂ ਵਿਆਕਤੀਆਂ ਨੇ ਪਹਿਲਾ ਉਸ ਦੀ ਖੱਬੀ ਲੱਤ ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ ਅਤੇ ਬਾਅਦ ਵਿੱਚ ਕਪੜੇ ਦੀ ਮੱਦਦ ਨਾਲ ਜੋਰ ਨਾਲ ਉਸ ਦਾ ਮੂੰਹ ਬੰਦ ਕਰ ਦਿੱਤਾ ਜਿਸ ਨਾਲ ਉਹ ਬੇ ਹੋਸ਼ ਹੋ ਗਿਆ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦੀ ਕਾਰ ਉੱਥੇ ਨਹੀਂ ਸੀ ਉਸ ਨੇ ਆਪਣੀ ਪਤਨੀ ਨੂੰ ਅਵਾਜ਼ਾਂ ਮਾਰੀਆਂ ਉਸ ਦੀ ਪਤਨੀ ਸੜਕ ਤੇ ਜਖਮੀ ਜਿਸ ਦੇ ਮੂੰਹ ਅਤੇ ਸਰੀਰ ਦੇ ਹੋਰ ਹਿਸਿਆਂ ਤੇ ਜਖਮ ਸਨ ਲੁਟੇਰਿਆਂ ਵੱਲੋਂ ਉਸ ਦੀ ਪਤਨੀ ਦੇ ਗਹਿਣੇ ਅਤੇ ਮੋਬਾਇਲ ਲੁੱਟ ਲਏ ਉਸ ਤੋਂ ਬਾਅਦ ਉਸ ਨੇ ਲੰਘਣ ਵਾਲਿਆਂ ਪਾਸੋਂ ਮੱਦਦ ਮੰਗੀ ਪਰ ਕਿਸੇ ਨੇ ਕੋਈ ਮੱਦਦ ਨਹੀਂ ਕੀਤੀ ਬਾਅਦ ਵਿੱਚ ਉਸ ਨੇ ਆਪਣੀ ਪਤਨੀ ਨੂੰ ਡੀ, ਐਮ,ਸੀ, ਹਸਪਤਾਲ ਚ ਭਰਤੀ ਕਰਵਾਇਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਨੰਬਰ 26 ਮਿਤੀ 16-02-2025 ਅ/ਧ 311,103,ਬੀ,ਐਨ, ਐਸ ਥਾਣਾ ਡੇਹਲੋਂ ਦਰਜ ਕੀਤਾ ਗਿਆ ਸੀ
* ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ***

ਅੱਜ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਨੇ ਦੱਸਿਆ ਕਿ ਵਾਰਦਾਤ ਤੋਂ ਤੁਰੰਤ ਬਾਅਦ ਹਰਕਤ ਚ ਆਈ ਪੁਲਿਸ ਵੱਲੋਂ ਸ੍ਰ ਜਸਕਰਨ ਸਿੰਘ ਤੇਜਾ ਪੀ,ਪੀ,ਐਸ, ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ,ਸ਼੍ਰੀ ਦੇਵ ਸਿੰਘ ਪੀ,ਪੀ,ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ 2 ਲੁਧਿਆਣਾ, ਸ਼੍ਰੀ ਅਮਨਦੀਪ ਸਿੰਘ ਬਰਾੜ ਪੀ,ਪੀ,ਐਸ, ਸਹਾਇਕ ਪੁਲਿਸ ਕਮਿਸ਼ਨਰ ਦੱਖਣੀ ਦੀ ਅਗੁਵਾਈ ਹੇਠ ਟੀਮਾਂ ਗਠਨ ਕਰਦਿਆਂ ਇੰਸਪੈਕਟਰ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਡੇਹਲੋਂ ,ਇੰਸਪੈਕਟਰ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਦਰ ਲੁਧਿਆਣਾ, ਇੰਸਪੈਕਟਰ ਬਿਕਰਮਜੀਤ ਸਿੰਘ ਇੰਚਾਰਜ ਸੀ,ਆਈ,ਏ, 2 ਲੁਧਿਆਣਾ ਇੰਸਪੈਕਟਰ ਨਵਦੀਪ ਸਿੰਘ ਇੰਚਾਰਜ ਸੀ,ਆਈ,ਏ 3 ਵੱਲੋ ਡੂੰਗਾਈ ਨਾਲ ਜਾਂਚ ਸ਼ੁਰੂ ਕਰਦਿਆਂ ਪਾਇਆ ਕਿ ਕਾਰੋਬਾਰੀ ਅਨੋਖ ਮਿੱਤਲ ਦੇ ਜਮਾਲਪੁਰ ਏਰੀਆ ਦੀ ਰਹਿਣ ਵਾਲੀ ਇੱਕ ਪ੍ਰਤਿਕਸ਼ਾ ਨਾਮ ਦੀ ਲੜਕੀ ਨਾਲ ਨਜਾਇਜ ਸਬੰਧ ਸਨ ਜਿਸ ਦਾ ਪਤਾ ਕਾਰੋਬਾਰੀ ਅਨੋਖ ਮਿੱਤਲ ਨੂੰ ਲੱਗਣ ਤੋਂ ਬਾਅਦ ਆਪਸੀ ਲੜਾਈ ਝਗੜਾ ਰਹਿੰਦਾ ਸੀ ਜਿਸ ਦੇ ਚੱਲਦੇ ਆਪਣੀ ਪਤਨੀ ਨੂੰ ਰੋੜਾ ਸੱਮਝਦੇ ਆਪਣੀ ਪ੍ਰੇਮਿਕਾ ਨਾਲ ਸਾਜਿਸ਼ ਕਰਦਿਆਂ ਸੁਪਾਰੀ ਕਿੱਲਰ ਨਾਲ 2/50 ਲੱਖ ਰੁਪਏ ਚ ਸੌਦਾ ਕਰਕੇ ਉਸ ਦਾ ਕਤਲ ਕਰਵਾ ਦਿੱਤਾ ਅਤੇ ਅਡਵਾਂਸ ਚ 50 ਹਜਾਰ ਰੁਪਏ ਦੇ ਵੀ ਦਿੱਤੇ ਗਏ ਸਨ ਬਾਕੀ ਦੋ ਲੱਖ ਰੁਪਏ ਕੰਮ ਹੋਣ ਤੋਂ ਬਾਅਦ ਦਿੱਤੇ ਜਾਣੇ ਸਨ ਪੁਲਿਸ ਵੱਲੋਂ ਜਾਂਚ ਪੁਰੀ ਕਰਨ ਤੋਂ ਬਾਅਦ ਦੋਸ਼ੀਆਂ ਅਨੋਖ ਮਿੱਤਲ,ਉਸ ਦੀ ਪ੍ਰੇਮਿਕਾ ,ਅਮ੍ਰਿਤਪਾਲ ਸਿੰਘ ਉਰਫ ਬੱਲੀ ਪੁੱਤਰ ਪਵਿਤਰ ਸਿੰਘ ਵਾਸੀ ਨੰਦ ਪੁਰ,ਗੁਰਦੀਪ ਸਿੰਘ ਮਾਨ ਉਰਫ ਪੁੱਤਰ ਜਗਦੇਵ ਸਿੰਘ ਵਾਸੀ ਨੰਦ ਪੁਰ,ਸੋਨੂ ਸਿੰਘ ਉਰਫ ਸੋਨੂ ਪੁੱਤਰ ਬਲਵਿੰਦਰ ਸਿੰਘ ਵਾਸੀ ਨੰਦ ਪੁਰ,ਸਾਗਰਦੀਪ ਸਿੰਘ ਉਰਫ ਤੇਜੀ ਪੁੱਤਰ ਰਣਜੀਤ ਸਿੰਘ ਵਾਸੀ ਢੰਡਾਰੀ ਨੂੰ ਕਾਬੂ ਕਰ ਲਿਆ ਜਦੋ ਕਿ ਇੱਕ ਹੋਰ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਵਿੰਦਰ ਸਿੰਘ ਨੂੰ ਬਹੁਤ ਜਲਦ ਗ੍ਰਿਫਤਾਰ ਕੀਤਾ0 ਜਾਏਗਾ ।ਪੁਲਿਸ ਵੱਲੋਂ ਕਾਰੋਬਾਰੀ ਦੀ ਕਾਰ,ਸਮੇਤ ਵਾਰਦਾਤ ਚ ਵਰਤੀ ਬਿਨਾਂ ਨੰਬਰੀ ਕਾਰ ਇੱਕ ਤਲਵਾਰ,ਨੂੰ ਵੀ ਬ੍ਰਾਮਦ ਕਰ ਲਿਆ ਗਿਆ।
ਪੁਲਿਸ ਅਧਿਕਾਰੀਆਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ | ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਗੱਡੀ ਬਰਾਮਦ ਕਰ ਲਈ ਗਈ ਹੈ। ਉਸ ਨੇ ਸਾਜ਼ਿਸ਼ ਰਚ ਕੇ ਇਹ ਸਾਰਾ ਅਪਰਾਧ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੀ ਸਾਜ਼ਿਸ਼ ਅਨੋਖ ਮਿੱਤਲ ਨੇ ਰਚੀ ਸੀ। ਹਾਲਾਂਕਿ ਉਸ ਦੀ ਪ੍ਰੇਮਿਕਾ ਮੌਕੇ ‘ਤੇ ਮੌਜੂਦ ਨਹੀਂ ਸੀ ਪਰ ਉਸ ਦੀ ਪ੍ਰੇਮਿਕਾ ਨੂੰ ਸਾਰੀ ਜਾਣਕਾਰੀ ਸੀ। ਉਸ ਦੀ ਪਤਨੀ ਨੂੰ ਉਸ ਦੇ ਸਬੰਧਾਂ ਬਾਰੇ ਜਾਣਕਾਰੀ ਮਿਲ ਗਈ ਸੀ ਅਤੇ ਉਸ ਨੇ ਇਹ ਸਾਜ਼ਿਸ਼ ਪਹਿਲਾਂ ਵੀ ਦੋ ਵਾਰ ਰਚੀ ਸੀ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਇਸ ਖ਼ਬਰ ਤੋਂ ਬਾਅਦ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਗਈ, ਉਸ ਤੋਂ ਬਚਣ। ਪੁਲਿਸ ਨੇ ਪਹਿਲਾਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਅਜਿਹੇ ਗੰਭੀਰ ਮਾਮਲਿਆਂ ਵਿੱਚ ਗੰਭੀਰ ਹੋਣਾ ਚਾਹੀਦਾ ਹੈ। ਪੁਲਿਸ ਆਪਣੀ ਡਿਊਟੀ ਪ੍ਰਤੀ ਜਵਾਬਦੇਹ ਹੈ। ਲੋਕਾਂ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ। ਪੁਲਿਸ ਆਪਣਾ ਕੰਮ ਨਾ ਕਰੇ ਤਾਂ ਵੱਖਰੀ ਗੱਲ ਹੈ। ਕਈ ਵਾਰ ਅਜਿਹਾ ਦਬਾਅ ਪਾ ਕੇ ਅਪਰਾਧੀ ਬਚ ਜਾਂਦੇ ਹਨ। ਫਿਲਹਾਲ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
