ਲੁਧਿਆਣਾ,,ਰਾਮ ਕ੍ਰਿਸ਼ਨ ਆਰੋੜਾ,,ਮਹਾਨਗਰ ਚ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਖੁੱਦ ਸੜਕਾਂ ਤੇ ਉੱਤਰ ਜਨਤਕ ਥਾਵਾਂ ਤੇ ਸ਼ਰਾਬ ਦੀਆਂ ਮਹਿਫਲਾਂ ਜਮਾਉਣ ਵਾਲੇ ਲੋਕਾਂ ਖਿਲਾਫ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰਦਿਆਂ ਸਖਤ ਕਾਰਵਾਈ ਕੀਤੀ ਗਈ ।

ਸੋਮਵਾਰ ਦੇਰ ਰਾਤ ਅਚਾਨਕ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਪੁਲਿਸ ਫੋਰਸ ਨੂੰ ਸਿਵਲ ਲਾਇਨ ਵਿੱਚ ਇਕੱਠੇ ਕੀਤਾ ਗਿਆ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਕਿਸ ਕਾਰਵਾਈ ਵਾਸਤੇ ਪੁਲਿਸ ਲਾਇਨ ਚ ਬੁਲਾਇਆ ਗਿਆ ਹੈ
ਪੁਲਿਸ ਅਧਕਰੀਆਂ ਅਤੇ ਪੁਲਿਸ ਫੋਰਸ ਦੇ ਇਕੱਠੇ ਹੋਣ ਤੋਂ ਬਾਅਦ ਪੁਲਿਸ ਕਮਿਸ਼ਨਰ ਵੱਲੋਂ 8 ਟੀਮਾਂ ਦਾ ਗਠਨ ਕੀਤਾ ਗਿਆ ਜਿਸ ਦੀ ਅਗੁਵਾਈ ਏ,ਡੀ, ਸੀ,ਪੀ,ਰੈਂਕ ਦੇ ਅਧਕਰੀਆਂ ਵੱਲੋਂ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਮਹਾਨਗਰ ਦੇ ਵੱਖ ਵੱਖ ਇਲਾਕਿਆਂ ਚ ਕਾਰਵਾਈ ਸ਼ੁਰੂ ਕਰਦਿਆਂ ਜਿੱਥੇ ਢਾਬੇ ਵਾਲਿਆਂ,ਚਿਕਨ ਕਾਰਨਰ ਵਾਲਿਆਂ,ਅਤੇ ਠੇਕਿਆ ਦੇ ਬਾਹਰ ਹੀ ਲੋਕਾਂ ਨੂੰ ਸ਼ਰਾਬ ਪਿਲਾਈ ਜਾ ਰਹੀ ਸੀ ਪੁਲਿਸ ਵੱਲੋਂ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾ ਲੋਕਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਧਰਿਆਮ ਜਨਤਕ ਥਾਵਾਂ ਤੇ ਸ਼ਰਾਬ ਪਿਲਾਈ ਜਾ ਰਹੀ ਸੀ ।

ਪੁਲਿਸ ਵੱਲੋਂ ਘੰਟਾ ਘਰ ਚੌਂਕ ਰਿਖੀ ਸਿਨੇਮਾ ਰੋਡ,ਸਰਾਭਾ ਨਗਰ,ਵੱਖ ਵੱਖ ਡਵੀਜਨਾਂ ਤੋਂ ਇਲਾਵਾ ਹੋਰ ਥਾਵਾਂ ਤੇ ਕਾਰਵਾਈ ਕੀਤੇ ਜਾਣ ਨਾਲ ਪਿਆਕੜਾ ਅਤੇ ਢਾਬੇ ਵਾਲਿਆ ਚ ਹੜਕੱਪ ਮੱਚ ਗਈ ।
ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਕਾਬੂ ਕੀਤੇ ਗਏ ਮੁਲਜਮਾਂ ਦੀ ਪਹਿਚਾਣ ਗਗਨ ਵਾਲੀਆ ਵਾਸੀ ਬੀ,ਆਰ,ਐਸ ਨਗਰ ਅਮਿਤ ਭਾਟੀਆ ਵਾਸੀ ਮੁੰਡਿਆਂ ਖੁਰਦ,ਅਨਿਲ ਕੁਮਾਰ ਵਾਸੀ ਗਿਆਸ ਪੁਰਾ,ਤਰੁਨ ਕੁਮਾਰ ਵਾਸੀ ਡਾਬਾ,, ਰਾਹੁਲ ਵਾਸੀ ਢੰਡਾਰੀ ਖੁਰਦ,ਸ਼ੇਰ ਬਹੁਦਰ ਵਾਸੀ ਟੈਗੋਰ ਨਗਰ,ਰਾਜੇਸ਼ ਵਾਸੀ ਜਿਲਾ ਕਾਂਗੜਾ,ਮੁਕੇਸ਼ ਵਾਸੀ ਲੁਧਿਆਣਾ, ਵਿਨੋਦ ਕੁਮਾਰ,ਫੋਕਲ ਪੁਆਇੰਟ,ਬਾਬੂ ਰਾਂਮ ਵਾਸੀ ਫੋਕਲ ਪੁਆਇੰਟ,ਸੋਮਿੰਦਰਾ ਸਰਕਾਰ ਵਾਸੀ ਜੀ,ਟੀ, ਬੀ,ਨਗਰ,ਅਰੁਣ ਮਾਂਝੀ ਵਾਸੀ ਆਦਰਸ਼ ਕਲੌਨੀ ਮੁੰਡਿਆਂ, ਅਤੇ ਢਾਬਾ ਮਾਲਿਕ ਅਭਿਸ਼ੇਕ ਗਾਬਾ ਵਾਸੀ ਮਾਡਲ ਟਾਉਂਨ ਵੱਜੋ ਹੋਈ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਕਹਿਣਾ ਸੀ ਕਿ ਇਹ ਲੋਕ ਸ਼ਰੇਆਮ ਜਨਤਕ ਥਾਵਾਂ ਤੇ ਸ਼ਰਾਬ ਪੀ ਰਹੇ ਹਨ ਅਤੇ ਅਤੇ ਹੋਟਲ,ਢਾਬੇ,ਵਾਲਿਆ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਸੀ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਜਿਸ ਦੇ ਚੱਲਦਿਆਂ ਇਹਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
