ਪਠਾਨਕੋਟ, 24 ਮਾਰਚ (ਪਰਮਜੀਤ ਸਿੰਘ) ਹਲਕਾ ਭੋਆ ਨਰੋਟ ਮਹਿਰਾ ਜਿਲ੍ਹਾ ਪਠਾਨਕੋਟ ਨਹਿਰੂ ਯੂਵਾ ਕੇਂਦਰ ਮੇਰਾ ਭਾਰਤ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੀ ਜਿਲ੍ਹਾ ਯੂਥ ਅਫ਼ਸਰ ਸੰਦੀਪ ਕੌਰ ਨਹਿਰੂ ਯੂਵਾ ਕੇਂਦਰ ਗੁਰਦਾਸਪੁਰ (ਪਠਾਨਕੋਟ) ਦੇ ਦਿਸ਼ਾ ਨਿਰਦੇਸ਼ਾਂ ਹੇਠ ਪਬਲਿਕ ਵਿਕਾਸ ਕੌਂਸਲ ਐਨ, ਜੀ ਓ, ਸੁਜਾਨਪੁਰ ਦੇ ਸਹਿਯੋਗ ਨਾਲ ਪ੍ਰਧਾਨ ਨਰਿੰਦਰ ਨਿੰਦੀ ਮੰਗਿਆਲ ਦੀ ਪ੍ਰਧਾਨਗੀ ਹੇਠ ਕੰਜੂਮਰ ਡੇ ਸੰਬੰਧੀ ਆਮ ਲੋਕਾਂ ਤੇ ਲੋਕਾਂ ਨੂੰ ਜਾਗੂਰਕ ਕਰਨ ਲਈ ਇੱਕ ਸੈਮੀਨਾਰ ਦਾ ਆਯੋਜਨ ਮਲਕਪੁਰ ਅੱਡਾ ਵਿਖ਼ੇ ਕੀਤਾ ਗਿਆ ਜਿਸ ਵਿੱਚ ਦੁਕਾਨਦਾਰ ਤੇ ਦੁਕਾਨਾਂ ਤੋਂ ਸਮਾਨ ਖਰੀਦ ਕਰਨ ਵਾਲੇ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰਧਾਨ ਨਿੰਦੀ ਜੀ ਨੇ ਕਿਹਾ ਕਿ ਮਾਈ ਭਾਰਤ ਸਰਕਾਰ ਨਹਿਰੂ ਯੂਵਾ ਕੇਦਰ ਗੁਰਦਾਸਪੁਰ ਵੱਲੋਂ ਰੋਜਮਰਾ ਦੀਆਂ ਵਸਤੂਆਂ ਘਰੇਲੂ ਸਮਾਨ ਸਮਗਰੀ ਖਰੀਦਣ ਵਾਲੇ ਲੋਕਾਂ ਨੂੰ ਆਪਣੇ ਹੱਕਾਂ ਤੇ ਵਸਤੂ ਦੇ ਸਹੀ ਮੁੱਲ ਦਾ ਪਤਾ ਹੋਣਾ ਚਾਹੀਦਾ ਹੈ। ਉਸਨੂੰ ਇਸ ਸਬੰਧੀ ਜਾਗੂਰਕ ਹੋਣਾ ਪਵੇਗਾ। ਭਾਰਤ ਸਰਕਾਰ ਵੱਲੋਂ ਇੱਕ ਟੋਲ ਫ੍ਰੀ ਨੰਬਰ ਗ੍ਰਾਹਕਾਂ ਵੱਲੋਂ ਸ਼ਿਕਾਇਤ ਕਰਨ ਲਈ ਟੋਲ ਫ੍ਰੀ ਨੰਬਰ 18004259339,18003456598,18001808087 ਜਾਰੀ ਕੀਤਾ ਗਿਆ। ਅਗਰ ਕੋਈ ਵੀ ਦੁਕਾਨਦਾਰ ਆਪਣੇ ਗ੍ਰਾਹਕਾਂ ਕੋਲੋਂ ਜਾਇਦਾ ਮੁੱਲ ਤੇ ਵਸਤੂ ਚੀਜ ਵੇਚਦਾ ਜਾਂ ਕੋਈ ਵਸਤੂ ਐਕਸਪੈਰੀ ਵੇਚਦਾ ਜਾਂ ਫਿਰ ਗ੍ਰਾਹਕ ਨਾਲ਼ ਮੁੱਲ ਦੇ ਲੈਣ ਦੇਣ ਤੋਂ ਝਗੜਾ ਕਰਦਾ ਤਾਂ ਉਸਦੀ ਸ਼ਿਕਾਇਤ ਇਹਨਾਂ ਟੋਲ ਫ੍ਰੀ ਨੰਬਰਾਂ ਤੇ ਕੀਤੀ ਜਾ ਸਕਦੀ ਹੈ। ਇਸੇ ਤਰਾਂ ਨਹਿਰੂ ਯੂਵਾ ਕੇਦਰ ਗੁਰਦਾਸਪੁਰ ਵੱਲੋਂ ਵੱਖ ਵੱਖ ਕਸਬਿਆਂ ਵਿੱਚ ਜਾ ਕੇ ਪਿੰਡਾਂ ਦੇ ਨਾਗਰਿਕਾਂ, ਅੱਡਿਆਂ ਤੇ ਦੁਕਾਨਦਾਰਾਂ ਨੂੰ ਵੀ ਸਹੀ ਸਮਾਨ ਵੇਚਣ ਤੇ ਦੇਣ ਲਈ ਪ੍ਰੇਰਿਤ ਕੀਤਾ ਗਿਆ। ਖਰੀਦਦਾਰ ਸਮਾਨ ਲੈਣ ਸਮੇਂ ਖ਼ੁਦ ਵੀ ਚੁਕੱਣਾ ਰਹੇ ਤਾਂ ਕਿ ਕੋਈ ਦੁਕਾਨਦਾਰ, ਰੀਟੇਲਰ ਉਸਨੂੰ ਘਟੀਆ ਮਿਕਦਾਰ ਦਾ ਸਮਾਨ ਨਾਂ ਵੇਚ ਸਕੇ। ਇਸ ਮੌਕੇ ਪਬਲਿਕ ਵਿਕਾਸ ਕੌਂਸਿਲ ਦੇ ਸਕੱਤਰ ਨਰਿੰਦਰ ਸਿੰਘ ਬੋਬੀ, ਰਮੇਸ਼ ਕੁਮਾਰ, ਪ੍ਰਵੀਨ ਕੁਮਾਰ, ਨਿਰਮਲਜੀਤ ਕੌਰ,ਬਿੱਟੂ, ਦਲਬੀਰ, ਵਿੱਕੀ, ਸਤਨਾਮ ਸਿੰਘ ਸੋਨੂ,ਦਵਿੰਦਰ ਸਿੰਘ, ਅਸ਼ਵਨੀ ਕੁਮਾਰ, ਰਣਜੀਵ ਥਾਪਾ, ਪਰਵਿੰਦਰ ਕੌਰ, ਜਸ਼ਵਿੰਦਰ ਬੈਂਸ, ਜਤਿੰਦਰ ਕੁਮਾਰ ਅਤੇ ਸਕੂਲ ਸਟਾਫ ਬੱਚੇ ਆਦਿ ਮੌਜੂਦ ਸਨ।
Related Posts
ਲੁਧਿਆਣਾ ’ਚ 15 ਜੂਨ ਤੋਂ 30 ਸਤੰਬਰ ਤੱਕ ਹੜ੍ਹ ਐਮਰਜੈਂਸੀ ਲਈ ਕੰਟਰੋਲ ਰੂਮ ਰਹਿਣਗੇ ਕਾਰਜਸ਼ੀਲ
(ਲੋਕੇਸ਼ ਮਲਹੋਤਰਾ) ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਸਾਰੀਆਂ ਸਬ-ਡਵੀਜ਼ਨਾਂ ’ਚ 24×7 ਹੜ੍ਹ ਕੰਟਰੋਲ…
(ਲੋਕੇਸ਼ ਮਲਹੋਤਰਾ) ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਸਾਰੀਆਂ ਸਬ-ਡਵੀਜ਼ਨਾਂ ’ਚ 24×7 ਹੜ੍ਹ ਕੰਟਰੋਲ…
ਵਿਧਾਨ ਸਭਾ ਕਮੇਟੀ ਵੱਲੋਂ ‘ਬੁੱਢੇ ਦਰਿਆ’ ਪੁਨਰਜੀਵਨ ਪ੍ਰੋਜੈਕਟ ਦੀ ਸਮੀਖਿਆ, ਉਦਯੋਗਿਕ ਅਤੇ ਪਸ਼ੂ ਗੋਬਰ ਜਲ ਪ੍ਰਦੂਸ਼ਣ ਰੋਕਣ ਲਈ ਨਿਰਦੇਸ਼ ਜਾਰੀ
ਲੁਧਿਆਣਾ,, ਰਾਮ ਕ੍ਰਿਸ਼ਨ ਅਰੋੜਾ,,,ਬੁੱਢੇ ਦਰਿਆ ਅਤੇ ਘੱਗਰ ਦਰਿਆ ਬਾਰੇ ਵਿਧਾਨ ਸਭਾ ਕਮੇਟੀ ਨੇ ਸ਼ੁੱਕਰਵਾਰ ਨੂੰ 225 ਐਮ.ਐਲ.ਡੀ ਜਮਾਲਪੁਰ ਸੀਵਰ ਟ੍ਰੀਟਮੈਂਟ…
ਲੁਧਿਆਣਾ,, ਰਾਮ ਕ੍ਰਿਸ਼ਨ ਅਰੋੜਾ,,,ਬੁੱਢੇ ਦਰਿਆ ਅਤੇ ਘੱਗਰ ਦਰਿਆ ਬਾਰੇ ਵਿਧਾਨ ਸਭਾ ਕਮੇਟੀ ਨੇ ਸ਼ੁੱਕਰਵਾਰ ਨੂੰ 225 ਐਮ.ਐਲ.ਡੀ ਜਮਾਲਪੁਰ ਸੀਵਰ ਟ੍ਰੀਟਮੈਂਟ…
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਈਵ-ਟੀਜ਼ਿੰਗ ਵਿਰੁੱਧ ਕਾਰਵਾਈ ਤੇਜ਼, ਚਾਲਾਨ ਜਾਰੀ, ਵਾਹਨ ਜ਼ਬਤ
ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਧਾਰਮਿਕ ਅਤੇ ਮਨੋਰੰਜਨ ਸਥਲਾਂ ਨੇੜੇ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇਕ ਵੱਡੇ ਕਦਮ ਦੇ ਤੌਰ ‘ਤੇ, ਕਮਿਸ਼ਨਰੇਟ…
ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਧਾਰਮਿਕ ਅਤੇ ਮਨੋਰੰਜਨ ਸਥਲਾਂ ਨੇੜੇ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇਕ ਵੱਡੇ ਕਦਮ ਦੇ ਤੌਰ ‘ਤੇ, ਕਮਿਸ਼ਨਰੇਟ…
