ਵਿਦੇਸ਼ ਵਾਸਤੇ ਵੀਜ਼ਾ ਅਪਲਾਈ ਕਰਨ ਗਏ ਵਿਅਕਤੀ ਨਾਲ ਕੁੱਟਮਾਰ, ਅੰਮ੍ਰਿਤਸਰ ਇਮੀਗ੍ਰੇਸ਼ਨ ਦਫਤਰ ‘ਤੇ ਲੱਗੇ ਗੰਭੀਰ ਇਲਜ਼ਾਮ!

ਅਮ੍ਰਿਤਸਰ(ਜਸਪ੍ਰੀਤ ਕੌਰ)ਅਕਸਰ ਹੀ ਲੋਕ ਚੰਗੇ ਭਵਿੱਖ ਤੇ ਚੰਗੀ ਕਮਾਈ ਖਾਤਰ ਵਿਦੇਸ਼ ਜਾਣ ਦਾ ਨੂੰ ਤਰਜੀਹ ਦਿੰਦੇ ਹਨ ਜਿਸ ਦੇ ਚਲਦੇ ਉੱਤਰਾਖੰਡ ਦੇ ਰੁਦਰਪੁਰ ਤੋਂ ਇੱਕ ਨੌਜਵਾਨ ਵਿਦੇਸ਼ ਦਾ ਵੀਜ਼ਾ ਲਗਵਾਉਣ ਦੇ ਲਈ ਅੰਮ੍ਰਿਤਸਰ ਇੱਕ ਇਮੀਗ੍ਰੇਸ਼ਨ ਦਫਤਰ ਵਿੱਚ ਪਹੁੰਚਿਆ ਅਤੇ ਉੱਥੇ ਉਸਨੇ ਆਪਣਾ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਅਪਲਾਈ ਕੀਤਾ ਸੀ ਅਤੇ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਉਸਨੂੰ ਨਿਜੀ ਇਮੀਗ੍ਰੇਸ਼ਨ ਦਫਤਰ ਤੋਂ ਫੋਨ ਆਇਆ ਕਿ ਉਸਦਾ ਵਰਕ ਵੀਜ਼ਾ ਲੱਗ ਗਿਆ ਹੈ ਤੇ ਉਹ ਜਦੋਂ ਆਪਣਾ ਵਰਕ ਵੀਜ਼ਾ ਲੈਣ ਵਾਸਤੇ ਇੱਥੇ ਦਫਤਰ ਪਹੁੰਚਿਆ ਤਾਂ ਉਸ ਨੂੰ ਵੀਜ਼ਾ ਦਿਖਾਏ ਬਿਨਾਂ ਹੀ ਪੈਸਿਆਂ ਦੀ ਮੰਗ ਕਰਨ ਲੱਗੇ ਨੌਜਵਾਨ ਨੇ ਦੱਸਿਆ ਜਦੋਂ ਉਸਨੇ ਵੀਜ਼ਾ ਦੇਖੇ ਬਿਨਾਂ ਹੀ ਪੈਸੇ ਦੇਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਪਹਿਲਾ ਮੈਨੂੰ ਵੀਜ਼ੇ ਦੀ ਕਾਪੀ ਦੋ ਫਿਰ ਪੈਸੇ ਦਵਾਂਗਾ ਤਾਂ ਇਮੀਗ੍ਰੇਸ਼ਨ ਦਫਤਰ ਦੇ ਵਿੱਚ ਮੌਜੂਦ ਸਟਾਫ ਤੇ ਬੋਸਰਾਂ ਵੱਲੋਂ ਉਸ ਨਾਲ ਤੇ ਉਸ ਦੇ ਸਾਥੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਅਤੇ ਬਾਅਦ ਵਿੱਚ ਉਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਥਾਣਾ ਰਣਜੀਤ ਐਵਨਿਊ ਵਿਖੇ ਆ ਕੇ ਪੁਲਿਸ ਨੂੰ ਦਰਖਾਸਤ ਦਿੱਤੀ ਅਤੇ ਉੱਥੇ ਹੀ ਪੀੜਿਤ ਨੌਜਵਾਨ ਨੇ ਇਨਸਾਫ ਦੀ ਗੁਹਾਰ ਲਗਾਈ

ਰਮਿਤ ਚੀਮਾ ( ਉੱਤਰਾਖੰਡ ਤੋਂ ਆਇਆ ਪੀੜਿਤ )

ਦੂਜੇ ਪਾਸੇ ਇਸ ਮਾਮਲੇ ਚ ਜਦੋਂ ਥਾਣਾ ਰਣਜੀਤ ਐਵਨਿਊ ਵਿਖੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਥਾਣਾ ਰਣਜੀਤ ਐਵਨਿਊ ਅਧੀਨ ਆਂਦੇ ਇਲਾਕੇ ਬੀ ਬਲਾਕ ਵਿੱਚ ਇੱਕ ਇਮੀਗ੍ਰੇਸ਼ਨ ਦਫਤਰ ਦੇ ਵਿੱਚ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਲੇਕਿਨ ਦੂਜੇ ਪਾਸੇ ਇਮੀਗ੍ਰੇਸ਼ਨ ਦਫਤਰ ਵਾਲਿਆਂ ਵੱਲੋਂ ਵੀ ਕੁੱਟਮਾਰ ਦੀ ਦਰਖਾਸਤ ਦਿੱਤੀ ਗਈ ਹੈ ਅਤੇ ਦੋਵਾਂ ਨੂੰ ਡਾਕਟ ਕੱਟ ਕੇ ਦਿੱਤੇ ਗਏ ਹਨ ਅਤੇ ਐਮਆਰ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੁਰਿੰਦਰ ਸਿੰਘ (ਏਐਸਆਈ ਥਾਣਾ ਰਣਜੀਤ ਐਵਨਿਊ)

Leave a Reply

Your email address will not be published. Required fields are marked *