ਲੁਧਿਆਣਾ: ਜ਼ਮੀਨੀ ਵਿਵਾਦ ਕਾਰਨ ਗੋਲੀਆਂ ਦੀ ਬਰਸਾਤ, 15-20 ਗੋਲੀਆਂ ਚੱਲਣ ਦੀ ਆਸ਼ੰਕਾ, ਪੁਲਿਸ ਜਾਂਚ ‘ਚ ਜੁਟੀ

ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਜ਼ਮੀਨੀ ਵਿਵਾਦ ਦੇ ਚੱਲਦੇ ਸੈਕਟਰ 32 ਦੇ ਸਾਹਮਣੇ ਵਾਲੀ ਸਾਇਡ ਤੇ ਬਣੀ ਕ੍ਰਿਕਟ ਅਕੈਡਮੀ ਦੇ ਅੰਦਰਲੇ ਪਾਸੇ ਉਸ ਸਮੇ ਗੋਲੀਆਂ ਚੱਲ ਗਈਆਂ ਜੰਡਾ ਇੱਕ ਧਿਰ ਵੱਲੋ ਉਸ ਵਿਵਾਦਿਤ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦੇ ਬਹਿਸ ਬਾਜ਼ੀ ਤੋਂ ਬਾਅਦ ਦੋਨਾਂ ਧਿਰਾਂ ਵਿੱਚ ਗੋਲੀਆਂ ਚੱਲ ਗਈਆਂ ਇਸ ਨਾਲ ਪੂਰਾ ਇਲਾਕਾ ਲਗਾਤਾਰ ਹੋਈ ਫਾਇਰਿੰਗ ਹੋਣ ਦੀ ਗੱਲ ਇੱਕ ਧਿਰ ਵੱਲੋ ਕਹੀ ਜਾ ਰਹੀ ਹੈ ਲੁਧਿਆਣਾ ਦੇ ਤਾਜਪੁਰ ਧਰਮ ਕੰਡੇ ਤੋਂ ਸੈਕਟਰ 32 ਵਾਲੀ ਸਾਇਡ ਨੂੰ ਜੋ ਇੱਕ ਕ੍ਰਿਕਟ ਅਕੈਡਮੀ ਫਾਰਮ ਵਾਲੀ ਜਮੀਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਦੇ ਸਬੰਧ ਵਿੱਚ ਤਾਬੜ ਤੋੜ ਗੋਲੀਆਂ ਚੱਲੀਆਂ ਦਸੀਆਂ ਜਾ ਰਹੀਆਂ ਹਨ ਸੂਤਰਾਂ ਮੁਤਾਬਿਕ ਇਸ ਜਮੀਨ ਨੂੰ ਲੈ ਕੇ ਵਿਵਾਦ ਨੂੰ ਲੈ ਕੇ ਪਹਿਲਾ ਵੀ ਇਸ ਫਾਰਮ ਦੇ ਵਿੱਚ ਲੜਾਈ ਹੋ ਚੁੱਕੀ ਹੈ ਤੇ ਅੱਜ ਇੱਕ ਪੱਖ ਨੇ ਦੂਸਰੇ ਪੱਖ ਤੇ ਗੋਲੀਆਂ ਚਲਾ ਦਿੱਤੀਆਂ ਉੱਥੇ ਹੀ ਇੱਕ ਪੱਖ ਨੇ ਦੱਸਿਆ ਕਿ ਕੁਝ ਲੋਕ ਅੰਦਰ ਦਾਖਲ ਹੁੰਦੇ ਨੇ ਦਾਖਲ ਹੁੰਦੇ ਸਾਰ ਹੀ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਅਤੇ 15 ਤੋਂ 20 ਫਾਇਰ ਕੀਤੇ ਗਏ ਨੇ ਇੱਕ ਧਿਰ ਦੇ ਵਿਆਕਤੀ ਨੇ ਕਿਹਾ ਮੈਂ ਮਸਾ ਆਪਣੀ ਜਾਨ ਬਚਾ ਕੇ ਉਥੋਂ ਭੱਜਿਆ ਅਤੇ ਇਹ ਵੀ ਸੂਤਰਾਂ ਮੁਤਾਬਿਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਦੇ ਢਿੱਡ ਤੇ ਗੋਲੀ ਵੀ ਲੱਗੀ ਹੈ


ਮੌਕੇ ਤੇ ਦਿੱਖਣ ਵਿੱਚ ਆਇਆ ਹੈ ਕਿ ਉੱਥੇ ਖੜੀ ਇੱਕ ਗੱਡੀ ਦੀ ਪਿੱਛੇ ਵਾਲੀ ਸੀਟ ਉੱਪਰ ਜਿੰਦਾ ਕਾਰਤੂਸ ਵੀ ਪਏ ਹੋਏ ਸਨ ਜਿਸ ਦੇ ਕਾਰਨ ਪੁਲਿਸ ਵੱਲੋਂ ਵਰਤੀ ਗਈ ਵੱਡੀ ਅਣਗਹਿਲੀ ਵੀ ਸਾਹਮਣੇ ਆਈ ਹੈ ਉੱਥੇ ਹੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਪ੍ਰੋਪਰਟੀ ਰੌਲਾ ਹੈ ਅਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਗੱਲ ਨਿਕਲ ਕੇ ਸਾਹਮਣੇ ਆਏਗੀ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਵੱਲੋਂ ਕੁੱਝ ਲੋਕਾਂ ਨੂੰ ਆਪਣੀ ਹਿਰਾਸਤ ਵਿੱਚ ਲੈਣ ਬਾਰੇ ਵੀ ਜਾਣਕਾਰੀ ਮਿੱਲੀ ਹੈ ਪਰ ਪੁਲਿਸ ਵੱਲੋਂ ਕਿਸੇ ਨੂੰ ਵੀ ਆਪਣੀ ਹਿਰਾਸਤ ਵਿੱਚ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ

Leave a Reply

Your email address will not be published. Required fields are marked *