ਲੁਧਿਆਣਾ,, ਸਤਨਾਮ ਸਿੰਘ ਲੂਥਰਾ,,ਫੈਕਟਰੀ ਵਰਕਰ ਅਤੇ ਹੋਰ ਰਾਹਗੀਰਾਂ ਨੂੰ ਨਾਲ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਬਰਾਂ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਵੱਲੋਂ ਕਾਬੂ ਕਰਕੇ ਉਹਨਾਂ ਦੇ ਕਬਜੇ ਚੋ ਖੋਹ ਕੀਤੇ ਮੋਬਾਈਲ ਫੋਨ ਬ੍ਰਾਮਦ ਕਰ ਲਏ ਕਾਬੂ ਕੀਤੇ ਮੁਲਜਮਾਂ ਦੀ ਪਹਿਚਾਣ ਲੱਖਨ ਕੁਮਾਰ,ਗਗਨ ਕੁਮਾਰ, ਅਤੇ ਜੈਦੀਪ ਸ਼ਰਮਾ ਵੱਜੋ ਹੋਈ ਜਿੰਨਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡੀ, ਸੀ,ਪੀ,ਮਨਦੀਪ ਸਿੰਘ ਏ,ਸੀ,ਪੀ,ਜਗਵਿੰਦਰ ਸਿੰਘ ਨੇ ਦਸਿਆ ਕਿ ਐਸ, ਐਚ,ਓ,ਅਮਨਦੀਪ ਸਿੰਘ ਬਰਾੜ ਦੀ ਅਗੁਵਾਈ ਹੇਠ ਪੁਲਿਸ ਪਾਰਟੀ ਵੱਲੋਂ ਸਪੈਸ਼ਲ ਨਾਕੇ ਬੰਦੀ ਕਰਦਿਆਂ ਤਿੰਨਾਂ ਮੁਲਜਮਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਲੁਟਖੋਹ ਕੀਤੇ ਮੋਬਾਈਲ ਫੋਨ ਬ੍ਰਾਮਦ ਕੀਤੇ ਗਏ ਹਨ
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜਮਾਂ ਵੱਲੋਂ ਫੈਕਟਰੀ ਵਰਕਰਾਂ ਨਾਲ ਛੁੱਟੀ ਸਮੇ ਸੁਨਸਾਨ ਏਰੀਆ ਚ ਘੇਰ ਕੇ ਤੇਜ਼ਧਾਰ ਹਥਿਆਰ ਦੀ ਨੋਕ ਤੇ ਲੁੱਟ ਖੋਹ ਕੀਤੀ ਜਾਂਦੀ ਸੀ ਕਾਬੂ ਕੀਤੇ ਮੁਲਜ਼ਮ ਗਗਨ ਖਿਲਾਫ ਪਹਿਲਾ ਵੀ ਥਾਣਾ ਡਵੀਜਨ ਨੰਬਰ 7 ਚ ਮਾਮਲਾ ਦਰਜ ਹੈ ।
ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਬਰਾਂ ਨੂੰ ਕੀਤਾ ਪੁਲਿਸ ਨੇ ਕਾਬੂ,ਖੋਹ ਕੀਤੇ ਮੋਬਾਇਲ ਬ੍ਰਾਮਦ,
