ਲੇਖਿਕਾ ਨੀਤੂ ਬਾਲਾ ਸਮਾਜ ਦੇ ਸੁੱਖ-ਦੁੱਖ ਨੂੰ ਬਾਖੂਬੀ ਬਿਆਨ ਕਰਦੀ-ਮੈਡਮ ਸੰਧੂ-ਜੱਸ ਸ਼ੇਰਗਿੱਲ
ਮਾਨਸਾ (ਡਾ ਸੰਦੀਪ ਘੰਡ) ਪੰਜਾਬੀ ਸਾਹਿਤ ਵਿੱਚ ਇੱਕ ਨਵੀਂ ਤੇ ਮਨਮੋਹਣੀ ਆਵਾਜ਼ ਵਜੋਂ ਨੀਤੂ ਬਾਲਾ ਨੇ ਆਪਣੀ ਪਹਿਲੀ ਕਿਤਾਬ ‘ਗੀਤਾਂ ਵਰਗੀਆਂ ਗੱਲਾਂ’ ਰਾਹੀਂ ਪਾਠਕਾਂ ਦੇ ਦਿਲਾਂ ਨੂੰ ਛੂਹਣ ਵਾਲਾ ਕੰਮ ਕੀਤਾ ਹੈ। ਇਸ ਕਿਤਾਬ ਨੂੰ ਪੜ੍ਹਦੇ ਹੋਏ ਲੱਗਦਾ ਹੈ ਜਿਵੇਂ ਇੱਕ ਪ੍ਰਪੱਕ ਤੇ ਅੰਦਰੂਨੀ ਤਜਰਬਿਆਂ ਨਾਲ ਭਰਪੂਰ ਕਵੀ ਨੇ ਲਫ਼ਜ਼ਾਂ ਦੀ ਮੋਹ ਮਾਇਆ ਰਚੀ ਹੋਵੇ।ਇਸ ਕਿਤਾਬ ਨੂੰ ਰਸਮੀ ਰਲੀਜ ਕਰਨ ਤੋਂ ਇਲਾਵਾ ਹਰ ਪਾਠਕ ਦੇ ਜਿਵੇਂ ਹੀ ਹੱਥ ਵਿੱਚ ਆਈ ਉਸ ਵੱਲੋਂ ਵੀ ਉਸ ਰਲੀਜ ਸਮਾਗਮ ਦਾ ਹਿੱਸਾ ਮੰਨਦਿਆ ਇਸ ਨੁੰ ਹੋਰਨਾਂ ਪਾਠਕਾਂ ਲਈ ਜਾਰੀ ਕੀਤਾ ਗਿਆ।ਇਥੇ ਇਹ ਵਰਨਣ ਯੌਗ ਹੈ ਕਿ ਨੀਤੂ ਬਾਲਾ ਜਿਥੇ ਖੁਦ ਸਾਹਿਤਕ ਗਤੀਵਿਧਆਂ ਵਿੱਚ ਭਾਗ ਲੈਂਦੀ ਹੈ ਉਥੇ ਹੀ ਉਹ ਨਵੇਂ ਦਿਸਹਦੇ ਮੰਚ ਵਿੱਚ ਸ਼ਾਮਲ ਹੋਕੇ ਆਪਣੇ ਵਿਿਦਆਰਥੀਆਂ ਲਈ ਚਾਨਣ ਮੁਨਾਰਾ ਸਾਬਤ ਹੋ ਰਹੀ ਹੈ।
ਨਵੇਂ ਦਿਸਹਦੇ ਦੇ ਚੇਅਰਮੈਨ ਅਤੇ ਕਾਲਮਨਵੀਸ ਡਾ ਸੰਦੀਪ ਘੰਡ ਨੇ ਦੱਸਿਆ ਕਿ ਅਜਿਹੇ ਲੋਕ ਬਹੁਤ ਘੱਟ ਹੁੰਦੇ ਹਨ ਜੋ ਸਮਾਜ ਦੇ ਸੁੱਖ ਅਤੇ ਖੁਸ਼ੀ ਨੂੰ ਆਪਣੀ ਕਲਮ ਰਾਂਹੀ ਗੀਤ ਬਣਾਕੇ ਉਸ ਖੁਸ਼ੀ ਵਿੱਚ ਅਥਾਹ ਵਾਧਾ ਕਰਦੇ ਹਨ ਅਤੇ ਸਮਾਜ ਦੇ ਦੁੱਖ ਤਕਲੀਫ ਨੂੰ ਜਦੋਂ ਬਿਆਨ ਕਰਦੇ ਤਾਂ ਉਸ ਦਾ ਬੋਝ ਹਲਕਾ ਹੋ ਜਾਦਾਂ।
ਸਾਹਾਂ ਦਾ ਸੰਗੀਤ ਪੁਸਤਕ ਜੋ ਕਿ ਸਹਿਜ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਬਾਰੇ ਆਪਣੇ ਸ਼ਬਦ ਲਿਿਖਦਆਂ ਹੈਪੀ ਸ਼ਾਹਕੋਟੀ ਨੇ ਕਿਹਾ ਕਿ ਨੀਤੂ ਕੇਵਲ ਲਿਖਦੀ ਹੀ ਨਹੀ ਸਗੋਂ ਜਦੋਂ ਕਵਿਤਾਵਾਂ ਨੂੰ ਗੁਣਗਣਾਉਦੀ ਹੈ ਤਾਂ ਇੰਝ ਮਹਿਸੂਸ ਹੁੰਦਾਂ ਜਿਵੇਂ ਸਾਊਣ ਦੇ ਮੀਹ ਤੋਂ ਬਾਅਦ ਮੋਰ ਕੂਕਦੇ ਹੋਣ।ਉਸ ਲਈ ਹਰ ਸਖਸ਼ ਉਸ ਦੀ ਚੰਗੀ ਲੇਖਣੀ ਅਤੇ ਉਸ ਦੇ ਚੰਗੇ ਭਵਿੱਖ ਲਈ ਕਾਮਨਾ ਕਰ ਰਿਹਾ।
ਨਵੇ ਦਿਸਹਦੇ ਦੀ ਕਨਵੀਨਰ ਜੱਸ ਸ਼ੇਰਗਿੱਲ ਨੇ ਕਿਹਾ ਕਿ “ਭਾਵੇਂ ਇਹ ਨੀਤੂ ਬਾਲਾ ਦੀ ਪਹਿਲੀ ਕਿਤਾਬ ਹੈ, ਪਰ ਇਹਨੂੰ ਪੜ੍ਹ ਕੇ ਲੱਗਦਾ ਹੈ ਕਿ ਉਹ ਇੱਕ ਪ੍ਰਪੱਕ ਕਵੀ ਦੀ ਤਰ੍ਹਾਂ ਆਪਣੇ ਜਜ਼ਬਾਤਾਂ ਨੂੰ ਲਫ਼ਜ਼ਾਂ ਵਿਚ ਪਿਰੋਣ ਦੀ ਕਲਾ ਵਿਚ ਨਿੱਪੁੰਣ ਹਨ।
ਨਵੇ ਦਿਸਹਦੇ ਦੇ ਸਰਪ੍ਰਸਤ ਮੈਡਮ ਬਲਦੀਪ ਕੌਰ ਸੰਧੂ ਜਿੰਨਾ ਨੂੰ ਹਮੇਸ਼ਾਂ ਨਵੇ ਦਿਸਹਦੇ ਦੇ ਮੈਬਰਾਂ ਵੱਲੋਂ ਨਵਾਂ ਕਰਨ ਦੀ ਉਮੀਦ ਰਹਿੰਦੀ ਹੈ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਨੀਤੂ ਬਾਲਾ ਨਵੇ ਦਿਸਹਦੇ ਲਈ ਕਈ ਹੋਰ ਨੀਤੂ ਬਾਲਾ ਪੈਦਾ ਕਰੇਗੀ।
ਨਵੇ ਦਿਸਹਦੇ ਦੇ ਪ੍ਰਧਾਨ ਹਰਦੀਪ ਅਤੇ ਸਕੱਤਰ ਸਤਪਾਲ ਸਿੰਘ,ਤ੍ਰਿਲੋਚਨ ਪ੍ਰੀਤ ਕੋਰ,ਸੁਨੀਤਾ ਰਾਣੀ ਡਾ.ਸਰਬਜੀਤ ਕੌਰ ਬਰਾੜ ਮੋਗਾ,ਰਜਨੀਦੀਪ,ਜਗਜੀਤ ਅਟਵਾਲ,ਨਰਿੰਦਰ ਕੁਮਾਰ ਸ਼ਰਮਾ,ਹਰਜੀਵਨ ਸਿੰਘ ਮੈਡਮ ਨਵਜੋਤ ਬਾਜਵਾ,ਪ੍ਰੀਤ ਧੀਮਾਨ,ਜਸਵੀਰ ਢੱਡੇ.ਅਤੇ ਮੈਡਮ ਪ੍ਰਵੀਨ ਸ਼ਰਮਾਂ ਨੇ ਨੀਤੂ ਗਿੱਲ ਨੂੰ ਵਧਾਈ ਦਿਿਦੰਆਂ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਨੀਤੂ ਵਰਗੀਆਂ ਬਹੁਤ ਅਧਿਆਪਕਾਂ ਅਤੇ ਵਿਿਦਆਰਥੀ ਨਵੇ ਦਿਸਹਦੇ ਦੇ ਹੀਰੇ ਹਨ।
