ਸਿਵਲ ਹਸਪਤਾਲ ‘ਚ ਫਿਰ ਭੜਕੇ ਜੰਗੀ ਜਜ਼ਬਾਤ: ਸ਼ਰੇਆਮ ਲਹਿਰਾਈਆਂ ਤਲਵਾਰਾਂ, ਦਿੱਤੀਆਂ ਧਮਕੀਆਂ

ਲੁਧਿਆਣਾ,(ਰਾਮ ਕ੍ਰਿਸ਼ਨ ਆਰੋੜਾ) ਸਿਵਲ ਹਸਪਤਾਲ ਇੱਕ ਵਾਰ ਮੁੜ ਤੋਂ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ ਜਦੋਂ ਇੱਕ ਮੀਆਂ ਬੀਵੀ ਦੇ ਹੋਏ ਝਗੜੇ ਦੌਰਾਨ ਜਖਮੀ ਹੋਏ ਕੁੱਝ ਲੋਕ ਸਿਵਲ ਹਸਪਤਾਲ ਵਿੱਚ ਪੁੱਜੇ ਤਾਂ ਦੂਸਰੀ ਧਿਰ ਦੇ ਲੋਕਾਂ ਵੱਲੋਂ ਪਹਿਲੀ ਧਿਰ ਤੇ ਹਮਲਾ ਕਰ ਦਿੱਤਾ ਹਮਲਾਵਰ ਸ਼ਰੇਆਮ ਤਲਵਾਰਾਂ ਲਹਿਰਾਉਂਦੇ ਨੱਜਰ ਆਏ ਜਿਸ ਨਾਲ ਸਿਵਲ ਹਸਪਤਾਲ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ,
ਮਿੱਲੀ ਜਾਣਕਾਰੀ ਅਨੁਸਾਰ ਦੋਨਾਂ ਧਿਰਾਂ ਦਾ ਪਹਿਲਾ ਵੀ ਝਗੜਾ ਹੋ ਚੁੱਕਾ ਸੀ ਜਿਸ ਚ ਜਖਮੀ ਹੋਣ ਤੋਂ ਬਾਅਦ ਦੋਨੇ ਧਿਰਾਂ ਆਪੋ ਆਪਣੇ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪਤਾਲ ਵਿੱਚ ਪੁਹੰਚੇ ਸਨ ਜਿੱਥੇ ਉਹਨਾਂ ਦਾ ਮੁੜ ਤੋਂ ਤਕਰਾਰ ਹੋ ਗਿਆ ਜਿਸ ਵਿੱਚ ਖੁਲੇਆਮ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਪੁਰੀ ਘਟਨਾ ਆਸਪਾਸ ਦੇ ਸੀ, ਸੀ,ਟੀ, ਵੀ,ਕੈਮਰਿਆਂ ਚ ਕੈਦ ਹੋ ਗਈ,


ਜਾਣਕਾਰੀ ਦਿੰਦਿਆਂ ਥਾਣਾ ਡਵੀਜਨ ਨੰਬਰ 2 ਦੇ ਐਸ, ਐਚ,ਓ,ਗੁਰਜੀਤ ਸਿੰਘ ਨੇ ਦਸਿਆ ਕਿ ਝਗੜਾ ਕੜਨ ਵਾਲੀਆਂ ਦੋਨੋ ਧਿਰਾਂ ਦੇ ਆਪਸੀ ਪਰਿਵਾਰਕ ਸਬੰਧ ਹਨ ਅਤੇ ਪਤੀ ਪਤਨੀ ਦੀ ਪਹਿਲਾਂ ਵੀ ਲੜਾਈ ਹੋਈ ਸੀ ਜਿਸ ਦੇ ਸਬੰਧ ਚ ਉਹਨਾਂ ਨੂੰ ਥਾਣੇ ਵੀ ਬੁਲਾਇਆ ਗਿਆ ਸੀ ਜਿੱਥੇ ਉਹ ਲੋਕ ਆਪਸ ਚ ਝਗੜਾ ਕਰਨ ਲੱਗ ਪਏ ।


ਜਦੋ ਆਪਸੀ ਝਗੜੇ ਦੌਰਾਨ ਜਖਮੀ ਮਹਿਲਾ ਹਸਪਤਾਲ ਚ ਆਪਣਾ ਮੈਡੀਕਲ ਕਰਵਾਉਣ ਆਈ ਤਾਂ ਉਸ ਦੌਰਾਨ ਦੂਸਰੀ ਧਿਰ ਵੀ ਹਸਪਤਾਲ ਦੇ ਬਾਹਰ ਆ ਗਈ ਜਿੱਥੇ ਦੋਨਾਂ ਦਾ ਮੁੜ ਤੋਂ ਝਗੜਾ ਹੋਇਆ ਦੋਨਾਂ ਧਿਰਾਂ ਕੋਲੋ ਕੁੱਝ ਹਥਿਆਰਾਂ ਦੀ ਵੀ ਬਰਾਮਦਗੀ ਕੀਤੀ ਗਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ

Leave a Reply

Your email address will not be published. Required fields are marked *