ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ ਪੁਰੀ ਬਹੁਮਤ ਨਾਲ ਸਰਕਾਰ ਬਣਾਈ ਸੀ ਜਿਸ ਤੋਂ ਪੰਜਾਬ ਵਾਸੀਆਂ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਮਾਨ ਸਰਕਾਰ ਕੁੱਝ ਦਿਨਾਂ ਅੰਦਰ ਹੀ ਪੰਜਾਬ ਚੋ ਨਸ਼ਿਆਂ ਦਾ ਖਾਤਮਾ ਕਰਕੇ ਆਏ ਦਿਨ ਠੰਡੇ ਹੋ ਰਹੇ ਚੁੱਲਿਆਂ ਦੀ ਅੱਗ ਨੂੰ ਠੱਲ ਪਾਉਣਗੇ ਅਤੇ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਿੱਚ ਪਹਿਲ ਕਰਨਗੇ ਪਰ ਸਰਕਾਰ ਬਣਦੇ ਹੀ ਦੂਜੀਆਂ ਸਰਕਾਰਾਂ ਵਾਂਗ ਹੋਰ ਝਮੇਲਿਆਂ ਚ ਐਸੀ ਉਲਝੀ ਕਿ ਨਸ਼ੇ ਵੱਲੋਂ ਪੰਜਾਬ ਵਿੱਚ ਅਜਿਹੇ ਪੈਰ ਪਸਾਰਨੇ ਸ਼ੁਰੂ ਕੀਤੇ ਕਿ ਆਏ ਦਿਨ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਇਸ ਜਹਾਨੋਂ ਤੁਰ ਗਏ ।
ਆਮ ਲੋਕਾਂ ਵਿੱਚ ਇਹ ਧਾਰਨਾ ਬਣ ਗਈ ਕਿ ਦਿੱਲੀ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਜੋ ਸਾਹਮਣੇ ਆਏ ਆਸ ਦੇ ਉਲਟ ਆਉਣ ਤੋਂ ਜਾਗੀ ਪੰਜਾਬ ਸਰਕਾਰ ਵੱਲੋਂ ਲੋਕਾਂ ਅੰਦਰ ਲੁਕੀ ਨਰਾਜਗੀ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੂੰ ਫ੍ਰੀ ਹੈਂਡ ਕਰਦਿਆਂ ਹੁਕਮ ਜਾਰੀ ਕੀਤੇ ਗਏ ਕਿ ਕਿਸੇ ਵੀ ਨਸ਼ੇ ਕਾਰੋਬਾਰੀ ਨੂੰ ਬਖਸਿਆ ਨਹੀਂ ਜਾਏਗਾ ।
ਇਹ ਨਹੀਂ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂਆਤੀ ਦੌਰ ਚ ਨਸ਼ੇ ਤੇ ਠੱਲ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ ਪਰ ਉਹ ਕੋਸ਼ਿਸ਼ ਕੁੱਝ ਦਿਨਾਂ ਬਾਅਦ ਠੁੱਸ ਹੋ ਕੇ ਰਹਿ ਗਈ ਸੀ ਜਿਸ ਤੋਂ ਬਾਅਦ ਹੁਣ ਸਖਤੀ ਦੇ ਰੌ ਵਿੱਚ ਆਏ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ, ਟਰੈਵਲ ਏਜੇਂਟਾਂ ਖਿਲਾਫ ਸਖਤ ਕਾਰਵਾਈ, ਕਰਨ ਦੇ ਨਾਲ ਨਾਲ ਹੁੰਨ ਨਸ਼ੇ ਕਾਰੋਬਾਰੀਆਂ ਖਿਲਾਫ ਸਖਤ ਐਕਸ਼ਨ ਲੈਣ ਦੇ ਹੁਕਮ ਪੁਲਿਸ ਪ੍ਰਸ਼ਾਸਨ ਨੂੰ ਜਾਰੀ ਕਰਦਿਆਂ ਤਿੰਨ ਮਹੀਨੇ ਦੇ ਅੰਦਰ ਅੰਦਰ ਪੰਜਾਬ ਚੋ ਨਸ਼ਾ ਖਤਮ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ,ਜਿਸ ਦੇ ਚਲਦਿਆਂ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ।
ਅੱਗਰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਗੱਲ ਕਰੀਏ ਤਾਂ ਮਹਿਜ਼ 7 ਦਿਨ ਵਿੱਚ ਮਹਾਨਗਰ ਦੇ ਵੱਖ ਵੱਖ ਥਾਣਿਆਂ ਅੰਦਰ 58 ਦੇ ਕਰੀਬ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 92 ਦੇ ਕਰੀਬ ਨਸ਼ੇ ਦੇ ਕਾਰੋਬਾਰੀਆਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਹੈ ਜਿੱਥੇ ਪੁਲਿਸ ਦੀ ਇਹ ਕਾਰਵਾਈ ਨਾਲ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਪੁਲਿਸ ਦੇ ਕੰਮ ਦੀ ਹਰ ਕੋਈ ਸਲਾਂਘਾ ਕਰ ਰਿਹਾ ਹੈ ਕਿ ਅੱਗਰ ਪੁਲਿਸ ਇਸੇ ਢੰਗ ਨਾਲ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਕਾਰਵਾਈ ਕਰਦੀ ਰਹੇ ਤਾਂ ਪੰਜਾਬ ਨੂੰ ਬਹੁਤ ਜਲਦ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੱਦਾ ਹੈ ਪਰ ਨਾਲ ਹੀ ਇਹ ਸਵਾਲ ਵੀ ਖੜੇ ਕਰ ਰਹੇ ਹਨ ਕਿ ਅੱਗਰ ਪੁਲਿਸ ਵੱਲੋਂ ਸ੍ਰ ਭਗਵੰਤ ਸਿੰਘ ਮਾਨ ਦੀ ਘੁਰਕੀ ਤੋਂ ਬਾਅਦ ਇਹਨਾਂ ਕਾਰਵਾਈਆਂ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਤਾਂ ਪਹਿਲਾਂ ਕਿਉ ਨਹੀ ਇਹਨਾਂ ਕਾਰਵਾਈਆਂ ਨੂੰ ਕੀਤਾ ਗਿਆ ਕਿਉਂ ਅਣਗਿਣਤ ਮਾਵਾਂ ਦੇ ਪੁੱਤਾਂ ਨੂੰ ਨਸ਼ੇ ਦੀ ਭੇਟ ਚੜਨ ਦਿੱਤਾ ਗਿਆ ।
ਅੱਗਰ ਇਹਨਾਂ 7 ਦਿਨ ਦਾ ਗ੍ਰਾਫ ਦੇਖਿਆ ਜਾਵੇ ਤਾਂ ਥਾਣਾ ਸਾਹਨੇਵਾਲ 3 ਕੇਸ 7 ਆਰੋਪੀ ਕਾਬੂ
ਫੋਕਲ ਪੁਆਇੰਟ 3 ਕੇਸ 3 ਆਰੋਪੀ ਕਾਬੂ
ਡਵੀਜਨ ਨੂੰ 7 -5 ਕੇਸ 8 ਆਰੋਪੀ ਕਾਬੂ
ਥਾਣਾ ਸਲੇਮ ਟਾਬਰੀ 5 ਕੇਸ 6 ਆਰੋਪੀ ਕਾਬੂ
ਡਵੀਜਨ ਨਬੰਰ 6 ਚ 2 ਕੇਸ 3 ਆਰੋਪੀ ਕਾਬੂ
ਡੇਹਲੋਂ ਥਾਣਾ 5 ਕੇਸ 7 ਆਰੋਪੀ ਕਾਬੂ
ਲਾਡੋਵਾਲ ਥਾਣਾ 2 ਕੇਸ 3 ਆਰੋਪੀ ਕਾਬੂ
ਡਵੀਜਨ ਨੰਬਰ5 ਚ 4 ਕੇਸ 7 ਆਰੋਪੀ ਕਾਬੂ
ਸਰਾਭਾ ਨਗਰ 1 ਕੇਸ 1 ਆਰੋਪੀ ਕਾਬੂ
ਮੋਤੀ ਨਗਰ 1 ਕੇਸ 1 ਆਰੋਪੀ ਕਾਬੂ
ਥਾਣਾ ਟਿੱਬਾ ਚ 2 ਕੇਸ 3 ਆਰੋਪੀ ਕਾਬੂ
ਬਸਤੀ ਜੋਧੇਵਾਲ ਚ 1 ਕੇਸ 1 ਆਰੋਪੀ ਕਾਬੂ
ਸ਼ਿਮਲਾ ਪੁਰੀ ਚ 2 ਕੇਸ 4 ਆਰੋਪੀ ਕਾਬੂ
ਥਾਣਾ ਪੀ,ਏ,ਯੂ ਚ 1 ਕੇਸ 2 ਆਰੋਪੀ ਕਾਬੂ
ਕੂਮਕਲਾਂ ਚ 1 ਕੇਸ 1 ਆਰੋਪੀ ਕਾਬੂ
ਥਾਣਾ ਦਰੇਸੀ ਚ 3 ਕੇਸ 4 ਆਰੋਪੀ ਕਾਬੂ
ਡਵੀਜਨ ਨੰਬਰ 2 ਚ 2 ਕੇਸ 2 ਆਰੋਪੀ ਕਾਬੂ
ਡਵੀਜਨ ਨੰਬਰ 4 ਚ 1 ਕੇਸ 1 ਆਰੋਪੀ ਕਾਬੂ
ਥਾਣਾ ਸਦਰ ਚ 3 ਕੇਸ 10 ਆਰੋਪੀ ਕਾਬੂ
ਥਾਣਾ ਦੁਗਰੀ ਚ 3 ਕੇਸ 3 ਆਰੋਪੀ ਕਾਬੂ
ਥਾਣਾ ਡਾਬਾ ਚ 1 ਕੇਸ 1 ਆਰੋਪੀ ਕਾਬੂ
ਥਾਣਾ ਮਾਡਲ ਟਾਉਂਨ ਚ 2 ਕੇਸ 7 ਆਰੋਪੀ ਕਾਬੂ
ਥਾਣਾ ਮੇਹਰਬਾਨ ਚ 2 ਕੇਸ 3 ਆਰੋਪੀ ਕਾਬੂ
ਥਾਣਾ ਡਵੀਜਨ ਨੰਬਰ 1 ਚ 1 ਕੇਸ 1 ਆਰੋਪੀ ਕਾਬੂ
ਡਵੀਜਨ ਨੰਬਰ 8 ਚ 1 ਕੇਸ 1 ਆਰੋਪੀ ਕਾਬੂ ਕੀਤੇ ਗਏ ਹਨ ਅਤੇ ਇਹ ਅੰਕੜੇ ਦੱਸਦੇ ਹਨ ਕਿ ਪੁਲਿਸ ਦੀ ਬੀਤੇ ਸਮੇਂ ਦੌਰਾਨ ਕਿਸ ਤਰਾਂ ਦੀ ਕਾਰਗੁਜ਼ਾਰੀ ਰਹੀ ਹੋਵੇਗੀ ।
ਸਰਸਰੀ ਨਜਰ ਚ ਦੇਖਿਆ ਜਾਵੇ ਤਾਂ ਇਹਨਾਂ ਅੰਕੜਿਆਂ ਚ ਸਿਰਫ ਕੁੱਝ ਥਾਣਿਆਂ ਥਾਣਾ ਸਦਰ ,ਸਾਹਨੇਵਾਲ, ਡਵੀਜਨ ਨੰਬਰ 7,ਡੇਹਲੋਂ ,ਡਵੀਜਨ ਨੰਬਰ 5,ਅਤੇ ਥਾਣਾ ਮਾਡਲ ਟਾਉਂਨ ਨੂੰ ਛੱਡ ਕੇ ਬਾਕੀ ਥਾਣਿਆਂ ਵੱਲੋਂ ਮਹਿਜ਼ ਹਾਜਰੀ ਲਗਵਾਉਣ ਵਾਲਾ ਕੰਮ ਕੀਤਾ ਨਜਰ ਆਉਂਦਾ ਹੈ ਜਦੋਂ ਕਿ ਉਹਨਾਂ ਥਾਣਿਆਂ ਚ ਕੁੱਝ ਅਜਿਹੇ ਥਾਣੇ ਵੀ ਹਨ ਜਿੱਥੇ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਹੁੰਦਾ ਹੈ,ਅਤੇ ਉਹਨਾਂ ਥਾਣਿਆਂ ਦੀ ਹਦੂਦ ਅੰਦਰ ਨਸ਼ੇ ਦੇ ਕਾਰੋਬਾਰ ਲਈ ਬਦਨਾਮ ਕਲੋਨੀਆਂ ਮਜੂਦ ਹਨ ਜਿੰਨਾਂ ਵਿੱਚ ਥਾਣਾ ਮੋਤੀ ਨਗਰ (ਘੋੜਾ ਕਲੌਨੀ ਨਸ਼ੇ ਦਾ ਗੜ੍ਹ ਪੁਲਿਸ ਕਾਰਵਾਈ 1 ਕੇਸ 1 ਆਰੋਪੀ ਕਾਬੂ)ਥਾਣਾ ਡਵੀਜਨ ਨੰਬਰ 7(ਬਿਹਾਰੀ ਕਲੌਨੀ ਜਿੱਥੋਂ ਦੀਆਂ ਤੰਗ ਗਲਿਆਂ ਬੁੱਢਾ ਦਰਿਆ ਦੇ ਨਾਲ ਦੇ ਇਲਾਕੇ ਚ ਨਸ਼ਾ ਵਿੱਕਦਾ,ਤਾਜਪੁਰ ਰੋਡ ਤੇ ਈ,ਡਬਲਯੂ,ਐਸ ਕਲੌਨੀ,ਸੰਜੇ ਗਾਂਧੀ ਕਲੌਨੀ, ਕਾਰਵਾਈ 8 ਮਾਮਲੇ 8 ਆਰੋਪੀ ਕਾਬੂ)ਥਾਣਾ ਡਵੀਜਨ ਨੰਬਰ 5 ਜਵਾਹਰ ਨਗਰ ਕੈਂਪ,ਸ਼ਾਮ ਨਗਰ,ਕਾਰਵਾਈ 7 ਕੇਸ 7 ਆਰੋਪੀ ਕਾਬੂ,ਇਸ ਤੋਂ ਇਲਾਵਾ ਹੋਰ ਵੀ ਨਸ਼ੇ ਦੇ ਕਾਰੋਬਾਰ ਦੇ ਗੜ ਮੰਨੇ ਜਾਂਦੇ ਹਨ ਸੈਂਸੀ ਮੁਹੱਲਾ,ਸੂਰਜ ਨਗਰ ਮਹਾਵੀਰ ਕਲੌਨੀ ਵਗੈਰਾ ।
ਇਹਨਾਂ ਕਾਰਵਾਈਆਂ ਨੂੰ ਦੇਖਦੇ ਹੋਏ ਕਿਹਾ ਜਾ ਸਕੱਦਾ ਹੈ ਕਿ ਅੱਗਰ ਪੁਲਿਸ ਚਾਹੇ ਤਾਂ ਬਹੁਤ ਘੱਟ ਸਮੇ ਅੰਦਰ ਹੀ ਕਿਸੇ ਅਜਿਹੇ ਮਾਮਲੇ ਨੂੰ ਸੁਲਝਾਇਆ ਜਾ ਸਕੱਦਾ ਹੈ ਜਿਸ ਨਾਲ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੋਵੇ ਫੇਰ ਇੱਥੇ ਤਾਂ ਅਨੇਕਾਂ ਮਾਵਾਂ ਦੇ ਪੁੱਤ ਆਪਣੀਆਂ ਪੂਰੀਆਂ ਉਮਰਾਂ ਭੁਗਤਣ ਤੋਂ ਪਹਿਲਾਂ ਹੀ ਮੌਤ ਦੀ ਅਗੋਸ਼ ਵਿੱਚ ਚਲੇ ਗਏ ਹਨ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਸਰਕਾਰ ਵੱਲੋਂ ਦੇਰ ਨਾਲ ਚੁੱਕੇ ਗਏ ਸਹੀ ਕਦਮ ਦੀ ਭਰਪੂਰ ਸਲਾਂਘਾ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਉਹਨਾਂ ਲੋਕਾਂ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਇਹਨਾਂ ਨਸ਼ੇ ਦੇ ਕਾਰੋਬਾਰੀਆਂ ਦੇ ਡਰੋਂ ਆਪਣਾ ਮੂੰਹ ਖੋਹਲਣ ਵਿੱਚ ਗੁਰੇਜ਼ ਕਰਦੇ ਸਨ,ਜਿਸ ਦੀ ਵਜ੍ਹਾ ਸੀ ਕੁੱਝ ਕਾਲੀਆ ਭੇਡਾਂ ਵੱਲੋਂ ਉਹਨਾਂ ਨਸ਼ੇ ਦੇ ਕਾਰੋਬਾਰੀਆਂ ਨਾਲ ਆਪਣੇ ਰਿਸ਼ਤਿਆਂ ਨੂੰ ਨਿਭਾਉਂਦੇ ਉਹਨਾਂ ਲੋਕਾਂ ਦੀਆਂ ਜਾਣਕਾਰੀਆਂ ਲੀਕ ਕਰ ਦਿੱਤੀਆਂ ਜਾਂਦੀਆਂ ਸਨ ਜਿੰਨਾ ਵੱਲੋਂ ਪ੍ਰਸ਼ਾਸਨ ਨੂੰ ਕੋਈ ਸੁਹ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਦਿੱਤੀ ਜਾਂਦੀ ਸੀ,
ਮੁੱਖ ਮੰਤਰੀ ਦੀ ਘੁਰਕੀ ਦਾ ਅਸਰ: 7 ਦਿਨਾਂ ਵਿੱਚ 58 ਮਾਮਲੇ ਦਰਜ, 92 ਨਸ਼ਾ ਤਸਕਰ ਗਿਰਫ਼ਤਾਰ
