ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 17 ਤੋਂ 19 ਜੂਨ ਤੱਕ ਧਾਰਾ 144 ਲਾਗੂ — ਪੰਜ ਤੋਂ ਵੱਧ ਲੋਕਾਂ ਦੇ ਇਕੱਠ ‘ਤੇ 48 ਘੰਟਿਆਂ ਦੀ ਪਾਬੰਦੀ

ਲੁਧਿਆਣਾ,,ਰਾਮ ਕ੍ਰਿਸ਼ਨ ਅਰੋੜਾ,,ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 (ਬੀ.ਐਨ.ਐਸ.ਐਸ) ਦੀ ਧਾਰਾ 163 ਦੁਆਰਾ ਪ੍ਰਾਪਤ ਸ਼ਕਤੀ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਅਧਿਕਾਰ ਖੇਤਰ ਵਿੱਚ 17 ਜੂਨ (ਸ਼ਾਮ 06:00 ਵਜੇ) ਤੋਂ 19 ਜੂਨ (ਸ਼ਾਮ 06:00 ਵਜੇ) ਵੋਟਾਂ ਦੀ ਸਮਾਪਤੀ ਤੱਕ 48 ਘੰਟਿਆਂ ਦੀ ਮਿਆਦ ਲਈ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹਿਮਾਂਸ਼ੂ ਜੈਨ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਦੇ ਤਹਿਤ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਅਧਿਕਾਰ ਖੇਤਰ ਵਿੱਚ 17 ਜੂਨ (ਸ਼ਾਮ 06:00 ਵਜੇ) ਤੋਂ 19 ਜੂਨ (ਸ਼ਾਮ 06:00 ਵਜੇ) ਤੱਕ 48 ਘੰਟਿਆਂ ਦੌਰਾਨ ਇਕੱਠ ਕਰਨ ਅਤੇ ਜਨਤਕ ਮੀਟਿੰਗਾਂ ਕਰਨ ‘ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ।

ਇਸ ਤੋਂ ਇਲਾਵਾ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਸਿਰਫ਼ ਚਾਰ ਵਿਅਕਤੀਆਂ ਦੇ ਸੀਮਤ ਸਮੂਹ ਨਾਲ ਘਰ-ਘਰ ਪ੍ਰਚਾਰ ਕਰਨ ਦੇ ਸੰਬੰਧ ਵਿੱਚ 48 ਘੰਟਿਆਂ ਦੌਰਾਨ ਘਰ-ਘਰ ਜਾਣ ‘ਤੇ ਪਾਬੰਦੀ ਨਹੀਂ ਲਗਾਉਂਦਾ। ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਾਰੇ ਰਾਜਨੀਤਿਕ ਨੇਤਾ, ਅਹੁਦੇਦਾਰ ਜਾਂ ਪਾਰਟੀ ਵਰਕਰ ਜੋ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਰਜਿਸਟਰਡ ਵੋਟਰ ਨਹੀਂ ਹਨ ਉਨ੍ਹਾਂ ਨੂੰ 17 ਜੂਨ ਸ਼ਾਮ 06:00 ਵਜੇ ਤੱਕ ਲੁਧਿਆਣਾ ਪੱਛਮੀ ਹਲਕਾ ਖਾਲੀ ਕਰਨਾ ਪਵੇਗਾ।

Leave a Reply

Your email address will not be published. Required fields are marked *