ਮੁਫਤ ਹੋਮਿਓਪੈਥਿਕ ਮੈਡੀਕਲ
ਹੁਸ਼ਿਆਰਪੁਰ,,,, ਜੈ ਪ੍ਰਕਾਸ਼ ,,, ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਹੁਸ਼ਿਆਰਪੁਰ ਯੂਨਿਟ ਵੱਲੋਂ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੂਸਰਾ ਮੁਫਤ ਹੋਮਿਓਪੈਥਿਕ ਮੈਡੀਕਲ ਕੈਂਪ ਪਿੰਡ ਬਹਾਦਰਪੁਰ ਬਿਆਣ, ਜਿਲਾ ਹੁਸ਼ਿਆਰਪੁਰ ਦੇ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਿਧ ਬਾਬਾ ਬਾਲਕ ਨਾਥ ਮੰਦਰ ਦੇ ਪ੍ਰਧਾਨ ਡਾ: ਮਨਮੋਹਨ ਸਿੰਘ ਜੋ ਕਿ ਸ਼ਿਵ ਸੈਨਾ ਦੇ ਪੰਜਾਬ ਸਕੱਤਰ ਊਧਵ ਬਾਲਾ ਸਾਹਿਬ ਠਾਕਰੇ ਨੇ ਕੀਤਾ |

ਇਸ ਮੌਕੇ ਮੰਦਰ ਪ੍ਰਧਾਨ ਸ਼੍ਰੀ ਮੰਗੀ ਲਾਲ ,ਭਗਤ ਰਾਮ ਲੁਭਾਇਆ ਸਕੱਤਰ ਸ੍ਰੀ ਪਰਮਜੀਤ ਬੱਧਨ, ਉਹਨਾਂ ਤੋਂ ਇਲਾਵਾ ਸਾਹਿਲ, ਗੁਰਚਰਨ ਸਿੰਘ, ਰਾਮ ਲੁਭਾਇਆ ਬਾਹਰੀ, ਰਾਜੂ ਸ਼ਰਮਾ, ਤਲਵਿੰਦਰ ਸਿੰਘ ਦੀ ਸਹਾਇਤਾ ਨਾਲ ਕੈਂਪ ਦਾ ਆਯੋਜਨ ਕਰਨ ਵਾਲੇ ਡਾ. ਮਨਮੋਹਨ ਨੇ ਕਿਹਾ ਕਿ ਸ਼ਿਵ ਸੈਨਾ ਦਾ ਸਥਾਪਨਾ ਦਿਵਸ 19 ਜੂਨ ਨੂੰ ਹੈ। ਇਸ ਲਈ ਪੰਜਾਬ ਪ੍ਰਧਾਨ ਸ੍ਰੀ ਯੋਗਰਾਜ ਸ਼ਰਮਾ ਨੇ ਨਿਰਦੇਸ਼ ਦਿੱਤੇ ਸਨ ਕਿ ਹਰ ਮਹੀਨੇ ਵੱਖ-ਵੱਖ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣ ਤਾਂ ਜੋ ਗ਼ਰੀਬ ਲੋਕ ਜੋ ਵੱਡੇ ਹਸਪਤਾਲਾਂ ਵਿੱਚ ਨਹੀਂ ਜਾ ਸਕਦੇ, ਉਹ ਵੀ ਇਲਾਜ ਕਰਵਾ ਸਕਣ। ਇਸ ਮੈਡੀਕਲ ਕੈਂਪ ਵਿੱਚ ਗੌਤਮ ਲੈਬਾਰਟਰੀ ਹੁਸ਼ਿਆਰਪੁਰ ਵੱਲੋਂ ਲੋਕਾਂ ਦੇ ਮੁਫ਼ਤ ਟੈਸਟ ਕੀਤੇ ਗਏ।

ਕੈਂਪ ਵਿੱਚ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਰਾਜਿੰਦਰ ਕੌਰ, ਸ਼ਿਵ ਸੈਨਾ ਉਧਵ ਬਾਲਾ ਸਾਬ ਠਾਕਰੇ ਆਈਟੀ ਸੈੱਲ ਜ਼ਿਲ੍ਹਾ ਪ੍ਰਧਾਨ ਅਨਿਲ ਭਾਰਦਵਾਜ, ਲੀਗਲ ਸੈੱਲ ਜ਼ਿਲ੍ਹਾ ਪ੍ਰਧਾਨ ਸੁਨੀਲ ਪਰਾਸ਼ਰ, ਸ਼ਹਿਰ ਪ੍ਰਧਾਨ ਸਾਹਿਲ ਗੋਇਲ, ਬਹਾਦਰਪੁਰ ਪ੍ਰਧਾਨ ਸਰਵਣ ਮਿਸਤਰੀ ਮਾਡਲ ਟਾਊਨ ਪ੍ਰਧਾਨ ਨਰਿੰਦਰ ਵਰਮਾ ਆਦਿ ਉੱਥੇ ਮੌਜੂਦ ਸਨ।
