ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ) ਅੰਮ੍ਰਿਤਸਰ ਅੱਜ ਕਿਸੇ ਸ਼ਰਾਰਤੀ ਅਨਸਰ ਵੱਲੋਂ ਹੈਰੀਟੇਜ ਸਟਰੀਟ ਤੇ ਨੇੜੇ ਬਾਬਾ ਭੀਮ ਰਾਓ ਅੰਬ ਦੇਕਰ ਦੀ ਮੂਰਤੀ ਤੋੜਨ ਦੀ ਘਨੋਣੀ ਹਰਕਤ ਕੀਤੀ ਗਈ ਜਿਸ ਦੇ ਚਲਦੇ ਉਸ ਨੌਜਵਾਨ ਨੂੰ ਪੁਲਿਸ ਵੱਲੋਂ ਤੁਰੰਤ ਗਿਰਫਤਾਰ ਕਰ ਲਿਆ ਗਿਆ ਉੱਥੇ ਹੀ ਜਦੋਂ ਇਸ ਘਟਨਾ ਦਾ ਪਤਾ ਕਾਂਗਰਸ ਪਾਰਟੀ ਨੂੰ ਲੱਗਾ ਤਾਂ ਕਾਂਗਰਸ ਪਾਰਟੀ ਦੇ ਆਲਾ ਅਧਿਕਾਰੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਉਹਨਾਂ ਦੇ ਨਾਲ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਡਾਕਟਰ ਰਾਜ ਕੁਮਾਰ ਵੇਰਕਾ ਅਤੇ ਹੋਰ ਕਈ ਸਾਬਕਾ ਕਾਂਗਰਸੀ ਵਿਧਾਇਕ ਤੇ ਮੰਤਰੀ ਘਟਨਾ ਵਾਲੀ ਜਗ੍ਹਾ ਤੇ ਪੁੱਜੇ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸਖਤ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦੇ ਹਾਂ ਇਹ ਜਿਹੀ ਕਾਨੂੰਨੀ ਹਰਕਤ ਸਾਰੇ ਸੰਸਾਰ ਵਿੱਚ ਸ਼ਰਮਸਾਰ ਕਰਨ ਦੇ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਛੇੜ ਛਾੜ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅੱਗੇ ਹੀ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਹੈ। ਸਰਕਾਰੀ ਏਜੰਸੀਆਂ ਫੇਲ ਹੋਈਆਂ ਪਈਆਂ ਹਨ ਪੁਲਿਸ ਆਪਣੀ ਸੁਰੱਖਿਆ ਖੁਦ ਆਪ ਨਹੀਂ ਕਰ ਸਕਦੀ ਤੇ ਲੋਕਾਂ ਦੀ ਸੁਰੱਖਿਆ ਕੀ ਕਰੇਗੀ ਆਏ ਦਿਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੁਲਿਸ ਥਾਣਿਆਂ ਦੇ ਬਾਹਰ ਬੰਬ ਸੁੱਟੇ ਜਾ ਰਹੇ ਹਨ ਤੇ ਪੰਜਾਬ ਦੀ ਸਾਰੀ ਕੈਬਨਟ ਅਤੇ ਮੁੱਖ ਮੰਤਰੀ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਦਿੱਲੀ ਡੇਰੇ ਲਾ ਕੇ ਬੈਠੇ ਹੋਏ ਹਨ ਅਸੀਂ ਕੇਜਰੀਵਾਲ ਕੋਲੋਂ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਹਾਈ ਕੋਰਟ ਦੇ ਜੱਜ ਸਾਹਿਬ ਕੋ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਉਹਨਾਂ ਕਿਹਾ ਕਿ ਇਹ ਸਾਰੀ ਹਰਕਤ ਸਰਕਾਰ ਦੀ ਸ਼ਰਾਰਤ ਲੱਗਦੀ ਹੈ ਬਹੁਤ ਜਲਦ ਹੀ ਤੱਥ ਤੁਹਾਡੇ ਸਾਹਮਣੇ ਹੋਣਗੇ ਉਹਨਾਂ ਕਿਹਾ ਕਿ 26 ਜਨਵਰੀ ਵਾਲੇ ਦਿਨ ਸਾਰੇ ਦੇਸ਼ ਦੇ ਚੱਪੇ ਚੱਪੇ ਵਿੱਚ ਪੁਲਿਸ ਤਨਾਤ ਹੋਈ ਪਈ ਹੈ ਤੇ ਉਹ ਰਸਤਾ ਹੈ ਜਿਹੜਾ ਗੁਰੂ ਘਰ ਨੂੰ ਜਾਂਦਾ ਹੈਰੀਟੇਜ ਸਟਰੀਟ ਹੈ ਉੱਥੇ ਦਿਨ ਦਿਹਾੜੇ ਅਜਿਹੀ ਘਟਨਾ ਵਾਪਰਨੀ ਬਹੁਤ ਹੀ ਸ਼ਰਮਸਾਰ ਗੱਲ ਹੈ ਉਹਨਾਂ ਕਿਹਾ ਕਿ ਉਸ ਨੌਜਵਾਨ ਨੂੰ ਵੀ ਲੋਕਾਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ ਉਹਨਾਂ ਕਿਹਾ ਕਿ ਇਸ ਘਟਨਾ ਦੀ ਜਲਦ ਤੋਂ ਜਲਦ ਜਾਂਚ ਦੀ ਅਸੀਂ ਮੰਗ ਕਰਦੇ ਹਾਂ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਲੱਖਾਂ ਸ਼ਰਧਾਲੂ ਗੁਰੂ ਨਗਰੀ ਵਿੱਚ ਨਤਮਸਤਕ ਹੋਣ ਲਈ ਆਉਂਦੇ ਹਨ ਤੇ ਉਨਾਂ ਦੇ ਮਨਾਂ ਤੇ ਇਸ ਦਾ ਬਹੁਤ ਗਲਤ ਮੈਸੇਜ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰਦੀ ਹੈ। ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ।
Related Posts
ਹਲਵਾਰਾ ਹਵਾਈ ਅੱਡੇ ਦਾ ਕੰਮ 100 ਫ਼ੀਸਦੀ ਮੁਕੰਮਲ, ਆਪ ਸਰਕਾਰ ਨੇ 60 ਕਰੋੜ ਰੁਪਏ ਵਿੱਚ ਕੀਤੇ ਵਿਕਾਸ ਕੰਮ: ਸੰਜੀਵ ਅਰੋੜਾ
ਜੋ ਕੰਮ 30 ਸਾਲਾਂ ਵਿੱਚ ਨਹੀਂ ਹੋਏ, ਉਹ ਆਪ ਸਰਕਾਰ ਨੇ ਤਿੰਨ ਸਾਲ ਵਿੱਚ ਕੀਤੇ: ਸੰਜੀਵ ਅਰੋੜਾ ਲੁਧਿਆਣਾ,,,ਰਾਮ ਕ੍ਰਿਸ਼ਨ ਅਰੋੜਾ,,ਰਾਜ…
ਜੋ ਕੰਮ 30 ਸਾਲਾਂ ਵਿੱਚ ਨਹੀਂ ਹੋਏ, ਉਹ ਆਪ ਸਰਕਾਰ ਨੇ ਤਿੰਨ ਸਾਲ ਵਿੱਚ ਕੀਤੇ: ਸੰਜੀਵ ਅਰੋੜਾ ਲੁਧਿਆਣਾ,,,ਰਾਮ ਕ੍ਰਿਸ਼ਨ ਅਰੋੜਾ,,ਰਾਜ…
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤਾ ‘ਆਪਣੀ ਫੌਜ ਨੂੰ ਜਾਣੋ’ ਸਮਾਗਮ ਦਾ ਉਦਘਾਟਨ, ਭਾਰਤੀ ਫੌਜ ਦੇ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਿਆ
ਲੁਧਿਆਣਾ, 26 ਜਨਵਰੀ (ਰਾਮ ਕ੍ਰਿਸ਼ਨ ਅਰੋੜਾ) 76ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ…
ਲੁਧਿਆਣਾ, 26 ਜਨਵਰੀ (ਰਾਮ ਕ੍ਰਿਸ਼ਨ ਅਰੋੜਾ) 76ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ…
ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਤਬਾਦਲੇ ਕੀਤੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਅਲਟੀਮੇਟਮ ਜਾਰੀ ਕੀਤਾ
ਲੁਧਿਆਣਾ, ,,ਤਰੁਣ ਬਤਰਾ,,,ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 21 ਅਪ੍ਰੈਲ ਨੂੰ ਹਾਲ ਹੀ ਵਿੱਚ ਤਬਦੀਲ ਕੀਤੇ ਗਏ 56…
ਲੁਧਿਆਣਾ, ,,ਤਰੁਣ ਬਤਰਾ,,,ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 21 ਅਪ੍ਰੈਲ ਨੂੰ ਹਾਲ ਹੀ ਵਿੱਚ ਤਬਦੀਲ ਕੀਤੇ ਗਏ 56…
