ਅਭੈ ਵਰਮਾ ‘ਚ ਰਿਤਿਕ ਰੋਸ਼ਨ ਵਰਗਾ ਸੁਪਰਸਟਾਰ ਬਣਨ ਦੀ ਸਮਰੱਥਾ: ਮਨੋਜ ਬਾਜਪਾਈ

ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਨੇ ਉੱਭਰ ਰਹੇ ਅਦਾਕਾਰ ਅਭੈ ਵਰਮਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਉਸ ਵਿੱਚ ਰਿਤਿਕ ਰੋਸ਼ਨ ਵਰਗਾ ਸੁਪਰਸਟਾਰ ਬਣਨ ਦੀ ਸਮਰੱਥਾ ਹੈ। ਮਨੋਜ ਬਾਜਪਾਈ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਕਈ ਸਾਲ ਪਹਿਲਾਂ ਰਿਤਿਕ ਰੋਸ਼ਨ ਨੂੰ ਦੇਖ ਕੇ ਉਨ੍ਹਾਂ ਦੇ ਸਟਾਰ ਬਣਨ ਦਾ ਅਹਿਸਾਸ ਹੋਇਆ ਸੀ, ਉਸੇ ਤਰ੍ਹਾਂ ਦਾ ਭਰੋਸਾ ਅੱਜ ਉਨ੍ਹਾਂ ਨੂੰ ਅਭੈ ਵਰਮਾ ਨੂੰ ਲੈ ਕੇ ਹੈ। ਬਾਜਪਾਈ ਨੇ ਖੁਲਾਸਾ ਕੀਤਾ ਕਿ ਉਹ ਵੈੱਬ ਸੀਰੀਜ਼ “ਦਿ ਫੈਮਿਲੀ ਮੈਨ” ਤੋਂ ਪਹਿਲਾਂ ਅਭੈ ਵਰਮਾ ਨੂੰ ਮਿਲੇ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਪ੍ਰਤਿਭਾ ਨੂੰ ਪਛਾਣਨ ਦੀ ਸਮਰਥਾ ਉਨ੍ਹਾਂ ਨੂੰ ਪ੍ਰਮਾਤਮਾ ਨੇ ਦਿੱਤੀ ਹੈ ਅਤੇ ਇਹੀ ਅਹਿਸਾਸ ਉਨ੍ਹਾਂ ਨੂੰ ਪਹਿਲਾਂ ਰਿਤਿਕ ਰੋਸ਼ਨ ਅਤੇ ਕਾਰਤਿਕ ਆਰੀਅਨ ਨੂੰ ਲੈ ਕੇ ਵੀ ਹੋਇਆ ਸੀ।

ਮਨੋਜ ਨੇ ਕਿਹਾ ਕਿ ਜਦੋਂ ਰਿਤਿਕ ਫਿਲਮ “ਫਿਜ਼ਾ” ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਅਦਾਕਾਰੀ ਵੇਖੀ ਅਤੇ ਤੁਰੰਤ ਯਕੀਨ ਹੋ ਗਿਆ ਕਿ ਉਹ ਅੱਗੇ ਚੱਲ ਕੇ ਵੱਡੇ ਸੁਪਰਸਟਾਰ ਬਣਨਗੇ। ਉਨ੍ਹਾਂ ਮੁਤਾਬਕ ਅਭੈ ਵਰਮਾ ਨੂੰ ਮਿਲਣ ‘ਤੇ ਵੀ ਉਨ੍ਹਾਂ ਨੂੰ ਅਜਿਹਾ ਹੀ ਅਹਿਸਾਸ ਹੋਇਆ। ਮਨੋਜ ਦਾ ਮੰਨਣਾ ਹੈ ਕਿ ਅਭੈ ਵਰਮਾ ਪ੍ਰਤਿਭਾ, ਸਮਰਪਣ ਅਤੇ ਪ੍ਰਭਾਵਸ਼ਾਲੀ ਸਕ੍ਰੀਨ ਮੌਜੂਦਗੀ ਹੈ ਜੋ ਉਸਨੂੰ ਫਿਲਮ ਇੰਡਸਟਰੀ ਵਿੱਚ ਇੱਕ ਲੰਮਾ ਅਤੇ ਸਫਲ ਕਰੀਅਰ ਬਣਾਉਣ ਵਿੱਚ ਮਦਦ ਕਰੇਗੀ। ਅਭੈ ਵਰਮਾ ਜਲਦੀ ਹੀ ਫਿਲਮ “ਆਪ੍ਰੇਸ਼ਨ ਸਫੇਦ ਸਾਗਰ” ਵਿੱਚ ਕਾਰਗਿਲ ਯੁੱਧ ਦੇ ਨਾਇਕ ਆਰ.ਐਸ. ਧਾਲੀਵਾਲ ਦੀ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਉਹ ਸ਼ਾਹਰੁਖ ਖਾਨ ਦੀ ਫਿਲਮ “ਕਿੰਗ”, “ਜੈਸੀ” ਅਤੇ “ਲਾਈਕੀ ਲਾਈਕਾ” ਵਿੱਚ ਵੀ ਨਜ਼ਰ ਆਉਣਗੇ।

Leave a Reply

Your email address will not be published. Required fields are marked *