ਕਿੰਗ ਖ਼ਾਨ ਨੇ ਖਰੀਦ ਲਿਆ ਦਿੱਲੀ ਦਾ ਉਹ ਘਰ, ਜਿੱਥੇ ਕੀਤੀ ਸੀ ਗੌਰੀ ਨਾਲ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਦਿੱਲੀ ਦੇ ਪੌਸ਼ ਇਲਾਕੇ ਪੰਚਸ਼ੀਲ ਪਾਰਕ ਵਿੱਚ ਇੱਕ ਅਜਿਹੀ ਜਾਇਦਾਦ ਖਰੀਦੀ ਹੈ, ਜੋ ਉਨ੍ਹਾਂ ਦੇ ਲਈ ਬਹੁਤ ਖਾਸ ਹੈ। ਖਬਰਾਂ ਮੁਤਾਬਕ ਅਦਾਕਾਰ ਨੇ ਇਸ ਰਿਹਾਇਸ਼ੀ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ 37 ਕਰੋੜ ਰੁਪਏ ਵਿੱਚ ਖਰੀਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਅਤੇ ਗੌਰੀ ਆਪਣੇ ਵਿਆਹ ਤੋਂ ਬਾਅਦ ਇਥੇ ਹੀ ਰਹਿੰਦੇ ਸਨ, ਇਸ ਤੋਂ ਬਾਅਦ ਉਹ ਆਪਣੇ ਫਿਲਮੀ ਕਰੀਅਰ ਨੂੰ ਅੱਗੇ ਵਧਾਉਣ ਲਈ ਮੁੰਬਈ ਚਲੇ ਗਏ ਸਨ। ਲਗਭਗ 10,800 ਵਰਗ ਫੁੱਟ ਵਿੱਚ ਫੈਲੀ ਇਸ ਜਾਇਦਾਦ ਦੀਆਂ ਉਪਰਲੀਆਂ ਮੰਜ਼ਿਲਾਂ ਖਰੀਦਣ ਤੋਂ ਬਾਅਦ ਹੁਣ ਇਹ ਪੂਰੀ ਇਮਾਰਤ ਖਾਨ ਪਰਿਵਾਰ ਦੀ ਹੋ ਗਈ ਹੈ। ਦੱਸ ਦੇਈਏ ਕਿ ਇਮਾਰਤ ਦਾ ਗਰਾਊਂਡ ਫਲੋਰ ਅਤੇ ਬੇਸਮੈਂਟ ਪਹਿਲਾਂ ਹੀ ਉਨ੍ਹਾਂ ਕੋਲ ਸੀ।

Leave a Reply

Your email address will not be published. Required fields are marked *