ਅਮ੍ਰਿਤਸਰ /ਪਿੰਡ ਭੀਲੋਵਾਲ ਪੱਕਾ ਬਠਿੰਡੀਆਂ ਦੇ ਡੇਰੇ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਗਿਆਪਤਾ ਲੱਗਣ ਤੇ ਡੇਰੇ ਚ ਰਹਿਣ ਵਾਲੇ ਜਸਪਾਲ ਸਿੰਘ ਵੱਲੋਂ ਰੌਲਾ ਪਾ ਦਿੱਤਾ ਜਿਸ ਤੋਂ ਘਬਰਾਏ ਲੁਟੇਰਿਆਂ ਵੱਲੋ ਗੋਲੀ ਚਲਾ ਦਿੱਤੀ , ਜਿਸ ਨਾਲ ਡੇਰੇ ਤੇ ਰਹਿਣ ਵਾਲਾ ਜਸਪਾਲ ਸਿੰਘ ਜਖਮੀ ਹੋ ਗਿਆ,ਆਪਣੇ ਬਚਾਉ ਵਾਸਤੇ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਲੁਟੇਰੇ ਨੂੰ ਗੋਲੀ ਲੱਗਣ ਨਾਲ ਉਸ ਦੀ ਮੌਕੇ ਤੇ ਮੌਤ ਹੋ ਜਾਣ ਦੀ ਦੀ ਗੱਲ ਕਹੀ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਗਰਾਜ ਸਿੰਘ ਨੇ ਦੱਸਿਆ ਕਿ ਡੇਰੇ ਤੇ ਮੈਂ ਅਤੇ ਮੇਰਾ ਭਰਾ ਜਸਪਾਲ ਸਿੰਘ ਰਹਿੰਦੇ ਹਾਂ ਰਾਤ 1 ਵਜੇ ਦੇ ਕਰੀਬ 8/10 ਅਣਪਛਾਤੇ ਲੁਟੇਰਿਆਂ ਵੱਲੋਂ ਸਾਡੇ ਘਰ ਦੇ ਸਟੋਰ ਦੀ ਕੰਧ ਨੂੰ ਸੰਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਲੁਟੇਰਿਆਂ ਵੱਲੋਂ ਡੇਰੇ ਦੀ ਲਾਈਟ ਵੀ ਬੰਦ ਕਰ ਦਿੱਤੀ ਜਦੋ ਅਸੀਂ ਦੋਵੇਂ ਭਰਾਵਾਂ ਵੱਲੋਂ ਬਾਹਰਲਾ ਗੇਟ ਖੋਲ ਕੇ ਵੇਖਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਲੁਟੇਰਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਉਸ ਦਾ ਭਰਾ ਜਸਪਾਲ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਮੈਂ ਆਪਣੇ ਬਚਾਅ ਲਈ ਆਪਣੀ ਲਾਇਸੈਂਸੀ ਰਾਇਫਲ ਨਾਲ ਫਾਇਰ ਕੀਤੇ ਜਿਸ ਨਾਲ ਇੱਕ ਲੁਟੇਰਾ ਜਖਮੀ ਹੋ ਗਿਆ ਉਹਨਾਂ ਵੱਲੋਂ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੇ ਜਾਣ ਤੋਂ ਬਾਅਦ ਡੀਐਸਪੀ ਰਾਜਾਸਾਂਸੀ ਸ੍ਰੀ ਧਰਮਿੰਦਰ ਕਲਿਆਣ ਤੇ ਥਾਣਾ ਲੋਪੋਕੇ ਦੇ ਮੁਖੀ ਸਤਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਘਟਨਾ ਬਾਰੇ ਮੌਕੇ ਤੇ ਪੁਹੰਚੇ ਡੀਐਸਪੀ ਧਰਮਿੰਦਰ ਕਲਿਆਣ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਇੱਥੇ ਭੀਲੋਵਾਲ ਪਿੰਡ ਵਿਖੇ ਇੱਕ ਡੇਰੇ ਤੇ ਘਰ ਵਿੱਚ ਲੁਟੇਰੇ ਦਾਖਲ ਹੋਏ ਹਨ ਜਿਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਜਿਸਦੇ ਚਲਦੇ ਘਰ ਵਾਲਿਆਂ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ।
Related Posts
ਕੀਮਤੀ ਜ਼ਮੀਨ ਦੀ ਧੋਖਾਧੜੀ ਨਾਲ ਰਜਿਸਟਰੀ ਕਰਵਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ 9 ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ, ਵਕੀਲ ਗ੍ਰਿਫ਼ਤਾਰ
ਚੰਡੀਗੜ੍ਹ/ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ)ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੀਕਾ ਵਸਦੇ ਇੱਕ ਪ੍ਰਵਾਸੀ ਭਾਰਤੀ (ਐਨ.ਆਰ.ਆਈ.) ਦੀ ਲੁਧਿਆਣਾ ਸਥਿਤ 14 ਕਨਾਲ ਕੀਮਤੀ ਜ਼ਮੀਨ…
ਚੰਡੀਗੜ੍ਹ/ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ)ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੀਕਾ ਵਸਦੇ ਇੱਕ ਪ੍ਰਵਾਸੀ ਭਾਰਤੀ (ਐਨ.ਆਰ.ਆਈ.) ਦੀ ਲੁਧਿਆਣਾ ਸਥਿਤ 14 ਕਨਾਲ ਕੀਮਤੀ ਜ਼ਮੀਨ…
ਕੋਰਟ ਮੈਰਿਜ ’ਚ ਗਵਾਹੀ ਦੇਣ ਵਾਲੇ ਟਿੱਕੀ ਰੇਹੜੀ ਵਾਲੇ ਦਾ ਅਗਵਾ ਤੇ ਕੁੱਟਮਾਰ — 7 ਦੋਸ਼ੀ ਪੁਲਿਸ ਦੇ ਹਥੇ
ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਥਾਣਾ ਡਾਬਾ ਦੇ ਅਧੀਨ ਆਉਂਦੇ ਇਲਾਕੇ ਸੁਰਜੀਤ ਕਲੌਨੀ ਚ ਕੁੱਝ ਲੋਕਾਂ ਵੱਲੋਂ ਇੱਕ ਟਿਕੀਆਂ ਦੀ ਰੇਹੜੀ ਲਗਾਉਣ…
ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਥਾਣਾ ਡਾਬਾ ਦੇ ਅਧੀਨ ਆਉਂਦੇ ਇਲਾਕੇ ਸੁਰਜੀਤ ਕਲੌਨੀ ਚ ਕੁੱਝ ਲੋਕਾਂ ਵੱਲੋਂ ਇੱਕ ਟਿਕੀਆਂ ਦੀ ਰੇਹੜੀ ਲਗਾਉਣ…
ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ 6 ਜਾਇਦਾਦਾਂ ‘ਤੇ ਬੁਲਡੋਜ਼ਰ, ਨਗਰ ਕੌਂਸਲ ਦੀ ਜ਼ਮੀਨ ਮੁਕਤ
ਖੰਨਾ /ਸਮਰਾਲਾ( ਕ੍ਰਿਸ਼ਨ ਲਾਲ ਚਾਨਣਾ),,ਨਸ਼ਾ ਤਸਕਰਾਂ ਦੀ ਮਾਲਕੀ ਵਾਲੀਆਂ ਗੈਰ-ਕਾਨੂੰਨੀ ਜਾਇਦਾਦਾਂ ‘ਤੇ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ, ਖੰਨਾ ਪੁਲਿਸ…
ਖੰਨਾ /ਸਮਰਾਲਾ( ਕ੍ਰਿਸ਼ਨ ਲਾਲ ਚਾਨਣਾ),,ਨਸ਼ਾ ਤਸਕਰਾਂ ਦੀ ਮਾਲਕੀ ਵਾਲੀਆਂ ਗੈਰ-ਕਾਨੂੰਨੀ ਜਾਇਦਾਦਾਂ ‘ਤੇ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ, ਖੰਨਾ ਪੁਲਿਸ…