ਕ੍ਰਾਈਮ ਬ੍ਰਾਂਚ ਨੇ ਕੀਤਾ ਲੁੱਟ ਮਾਮਲੇ ਦਾ ਆਰੋਪੀ ਕਾਬੂ ਨਜਾਇਜ ਪਿਸਤੌਲ ਬ੍ਰਾਮਦ

ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਕ੍ਰਾਈਮ ਬ੍ਰਾਂਚ ਟੀਮ ਵੱਲੋਂ ਕਲ ਸੈਕਟਰ 32 ਇਲਾਕੇ ਚ ਨਾਕੇ ਬੰਦੀ ਕਰਕੇ ਸ਼ਕੀ ਵਿਆਕਤੀਆਂ ਬਾਰੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਇੱਕ ਵਿਆਕਤੀ ਨੂੰ ਰੋਕ ਕੇ ਜਦੋਂ ਪੁਛਪੜਤਾਲ ਕੀਤੀ ਗਈ ਤਾਂ ਉਸ ਵਿਆਕਤੀ ਕੋਲੋ ਇੱਕ ਨਜਾਇਜ ਪਿਸਤੌਲ ਬ੍ਰਾਮਦ ਹੋਇਆ ਉਸ ਵਿਆਕਤੀ ਵੱਲੋਂ ਆਪਣਾ ਨਾਮ ਰਾਕੇਸ਼ ਕੁਮਾਰ ਵਾਸੀ ਫਿਰੋਜ਼ਪੁਰ ਦਸਿਆ ਡੂੰਗਾਈ ਨਾਲ ਜਾਂਚਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ 2016 ਚ ਕੋਚਰ ਮਾਰਕੀਟ ਚ 16 ਲੱਖ 50 ਹਜਾਰ ਦੀ ਹੋਈ ਲੁੱਟ ਮਾਮਲੇ ਚ ਸ਼ਾਮਿਲ ਸੀ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦੇਦਿਆ ਏ,ਸੀ,ਪੀ,ਰਾਜੇਸ਼ ਸ਼ਰਮਾ ਨੇ ਦਸਿਆ ਕਿ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਈਮ ਬ੍ਰਾਂਚ ਵੱਲੋਂ ਆਪਣੀ ਟੀਮ ਨਾਲ ਸੈਕਟਰ 32 ਵਿੱਚ ਨਾਕੇਬੰਦੀ ਕਰਕੇ ਸ਼ਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮੁਖਬਰ ਖ਼ਾਸ ਨੇ ਊਨਾ ਨੂੰ ਇਤਲਾਹ ਦਿੱਤੀ ਕਿ ਸਾਲ 2016 ਚ ਕੋਚਰ ਮਾਰਕੀਟ ਦੇ ਪੰਜਾਬ ਨੈਸ਼ਨਲ ਬੈਂਕ ਚ 16,50 ਲੱਖ ਦੀ ਹੋਈ ਲੁੱਟ ਦਾ ਆਰੋਪੀ ਇਸ ਇਲਾਕੇ ਚ ਘੁੰਮਦਾ ਦੇਖਿਆ ਗਿਆ ਹੈ ਕ੍ਰਾਈਮ ਬ੍ਰਾਂਚ ਟੀਮ ਵੱਲੋਂ ਜਦੋ ਬਰੀਕੀ ਨਾਲ ਆਉਣ ਜਾਣ ਵਾਲਿਆਂ ਸ਼ਕੀ ਲੋਕਾਂ ਦੀ ਚੈਕਿੰਗ ਕੀਤੀ ਗਈ ਤਾਂ ਆਰੋਪੀ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਹੋਈ
ਜਾਣਕਾਰੀ ਦਿੰਦਿਆਂ ਏ,ਸੀ,ਪੀ,ਰਾਜੇਸ਼ ਸ਼ਰਮਾ ਨੇ ਦਸਿਆ ਕਿ ਆਰੋਪੀ ਵੱਲੋਂ ਕੋਚਰ ਮਾਰਕੀਟ ਚ ਪੰਜਾਬ ਨੈਸ਼ਨਲ ਬੈਂਕ ਚ ਬੰਦੂਕ ਦੀ ਨੋਕ ਤੇ 16,50 ਲੱਖ ਰੁਪਏ ਦੀ ਲੁੱਟ ਕੀਤੀ ਸੀ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਉਹ ਅਦਾਲਤ ਚ ਪੇਸ਼ ਨਹੀਂ ਹੋਇਆ ਸੀ ਜਿਸ ਕਰਕੇ ਮਾਣਯੋਗ ਅਦਾਲਤ ਦੀ ਜੱਜ ਗੁਰਪ੍ਰੀਤ ਕੌਰ ਵੱਲੋਂ 11 ਅਪ੍ਰੈਲ 2025 ਨੂੰ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਇਸ ਸਮੇ ਮੁਲਜ਼ਮ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਉਸ ਕੋਲੋਂ ਬ੍ਰਾਮਦ ਹੋਏ ਪਿਸਤੌਲ ਬਾਰੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਉਹ ਪਿਸਤੌਲ ਕਿੱਥੋਂ ਖਰੀਦ ਕੀਤਾ ਸੀ ਅਤੇ ਉਸ ਪਿਸਤੌਲ ਦੀ ਕਿਸੇ ਵਾਰਦਾਤ ਚ ਵਰਤੋਂ ਕੀਤੀ ਗਈ ਹੈ ਜਾ ਨਹੀਂ।

Leave a Reply

Your email address will not be published. Required fields are marked *