ਕ੍ਰਾਈਮ ਬ੍ਰਾਂਚ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਵੱਡੀ ਮਾਤਰਾ ਚ ਹੈਰੋਇਨ ਅਤੇ ਪਿਸਤੌਲ ਸਮੇਤ ਕੀਤਾ ਕਾਬੂ,

ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਕ੍ਰਾਈਮ ਬ੍ਰਾਂਚ ਟੀਮ ਵੱਲੋਂ ਨਸ਼ਿਆਂ ਸਮੇਤ ਹੋਰ ਗੈਰ ਕਾਨੂੰਨੀ ਧੰਦੇ ਕਰਨ ਵਾਲੇ ਲੋਕਾਂ ਦੇ ਖਿਲਾਫ ਇੱਕ ਚੈਕਿੰਗ ਅਭਿਆਨ ਥਾਣਾ ਡਵੀਜਨ ਨੰਬਰ 3 ਦੇ ਇਲਾਕੇ ਚ ਚਲਾਇਆ ਗਿਆ ਸੀ ਜਿਸ ਦੌਰਾਨ ਪੁਲਿਸ ਵੱਲੋਂ ਦੋ ਮੁਲਜਮਾਂ ਕੋਲੋ 1 ਕਿਲੋ 113 ਗ੍ਰਾਮ ਹੈਰੋਇਨ ਅਤੇ ਇੱਕ ਨਜਾਇਜ਼ ਪਿਸਤੌਲ ਸਮੇਤ 2 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਕਾਬੂ ਕੀਤੇ ਗਏ ਆਰੋਪੀਆ ਖਿਲਾਫ ਥਾਣਾ ਡਵੀਜਨ ਨੰਬਰ 3 ਚ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕਾਬੂ ਕੀਤੇ ਗਏ ਆਰੋਪੀਆ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਕਾਕੂ ਵਾਸੀ ਸਰਵਣ ਪਾਰਕ,ਅਤੇ ਵਿਸ਼ਾਲ ਸਿੰਘ ਵਾਸੀ ਨਿਊ ਸੁਭਾਸ਼ ਨਗਰ ਵੱਜੋ ਹੋਈ ਹੈ।
ਏ,ਡੀ, ਸੀ,ਪੀ,ਅਮਨਦੀਪ ਸਿੰਘ ਬਰਾੜ ਨੇ ਦਸਿਆ ਕਿ ਇੰਸਪੈਕਟਰ ਕੁਲਵੰਤ ਸਿੰਘ ਦੀ ਟੀਮ ਡਵੀਜਨ ਨੰਬਰ 3 ਦੇ ਇਲਾਕੇ ਚ ਚੈਕਿੰਗ ਕਰ ਰਹੀ ਸੀ ਇਸ ਦੌਰਾਨ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਈ ਕਿ ਉਕਤ ਆਰੋਪੀ ਕਾਰ ਵਿੱਚ ਸਵਾਰ ਹੋ ਕੇ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ ਜਿਸ ਤੇ ਪੁਲਿਸ ਵੱਲੋਂ ਜਦੋ ਉਕਤ ਆਰੋਪੀਆ ਨੂੰ ਘੇਰ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕੋਲੋ ਹੈਰੋਇਨ ,ਇੱਕ ਨਜਾਇਜ ਪਿਸਤੌਲ,ਅਤੇ 2 ਜਿੰਦਾ ਕਾਰਤੂਸ ਬ੍ਰਾਮਦ ਹੋਏ ਪੁਲਿਸ ਵੱਲੋਂ ਦੋਨਾਂ ਖਿਲਾਫ ਮਾਮਲਾ ਦਰਜ ਕਰਕੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਆਰੋਪੀ ਨਸ਼ਾ ਕਿਥੋਂ ਲੈ ਕੇ ਆਏ ਸਨ ਅਤੇ ਕਿਸ ਨੂੰ ਦੇਣ ਜਾ ਰਹੇ ਸਨ ਅਤੇ ਪਿਸਤੌਲ ਕਿੱਥੋਂ ਲੈ ਕੇ ਆਏ ਸਨ ਅਤੇ ਪਿਸਤੌਲ ਦੀ ਵਰਤੋਂ ਕਿਸੇ ਅਪਰਾਧਿਕ ਕੰਮ ਚ ਕੀਤੀ ਗਈ ਹੈ ਜਾ ਨਹੀਂ ਅਤੇ ਉਹਨਾਂ ਵਲੋਂ ਕਿਸ ਅਪਰਾਧਿਕ ਘਟਨਾ ਨੂੰ ਅੰਜਾਮ ਦੇਣ ਵਾਸਤੇ ਪਿਸਤੌਲ ਖਰੀਦਿਆ ਸੀ।

Leave a Reply

Your email address will not be published. Required fields are marked *