ਲੁਧਿਆਣਾ,, ਰਾਮ ਕ੍ਰਿਸ਼ਨ ਆਰੋੜਾ,,ਥਾਣਾ ਡਾਬਾ ਦੇ ਅਧੀਨ ਆਉਂਦੇ ਇਲਾਕੇ ਸੁਰਜੀਤ ਕਲੌਨੀ ਚ ਕੁੱਝ ਲੋਕਾਂ ਵੱਲੋਂ ਇੱਕ ਟਿਕੀਆਂ ਦੀ ਰੇਹੜੀ ਲਗਾਉਣ ਵਾਲੇ ਰਾਮ ਦਿਆਲ ਨਾਮਕ ਵਿਆਕਤੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਸੀ ਪਤਾ ਲੱਗਣ ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਵੱਲੋਂ ਪੀੜਤ ਰਾਮ ਦਿਆਲ ਨੂੰ ਅਗਵਾਕਾਰਾਂ ਦੇ ਚੁੰਗਲ ਚੋ ਛੁਡਾਉਣ ਦੇ ਨਾਲ ਨਾਲ ਹੀ ਰਾਮ ਦਿਆਲ ਨੂੰ ਅਗਵਾ ਕਰਨ ਵਾਲੇ 7 ਮੁਲਾਜਮਾਂ ਨੂੰ ਕਾਬੂ ਕਰਨ ਚ ਵੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਦੋਂ ਕਿ ਇਸ ਮਾਮਲੇ ਚ ਹੋਰ 5 ਨਾਮਜ਼ਦ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ।
ਪੁਲਿਸ ਵੱਲੋਂ ਜਾਂਚਪੜਤਾਲ ਕਰਨ ਤੋਂ ਬਾਅਦ ਖੁਲਾਸਾ ਕੀਤਾ ਗਿਆ ਕਿ ਮਾਮਲਾ ਇੱਕ ਲੜਕੀ ਵੱਲੋਂ ਕਰਵਾਈ ਗਈ ਕੋਰਟ ਮੈਰਿਜ ਵਿੱਚ ਪੀੜਤ ਵਿਆਕਤੀ ਵੱਲੋਂ ਗਵਾਹੀ ਪਾਉਣ ਦੇ ਸ਼ੱਕ ਕਾਰਨ ਮੁਲਜਮਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ।
ਜਾਣਕਾਰੀ ਦਿੰਦਿਆਂ ਏ,ਡੀ, ਸੀ,ਪੀ,ਕਰਨਵੀਰ ਸਿੰਘ ਨੇ ਦਸਿਆ ਕਿ ਪੀੜਤ ਦੇ ਭਰਾ ਵੱਲੋਂ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਵੱਲੋਂ ਛਾਪੇਮਾਰੀ ਕਰਦਿਆਂ ਪੀੜਤ ਰਾਮ ਦਿਆਲ ਨੂੰ ਸਹੀ ਸਲਾਮਤ ਮੁਲਜਮਾਂ ਦੇ ਕਬਜ਼ੇ ਚੋ ਬ੍ਰਾਮਦ ਕਰਨ ਤੋਂ ਇਲਾਵਾ 7 ਮੁਲਜਮਾਂ ਨੂੰ ਕਾਬੂ ਕੀਤਾ ਗਿਆ 5 ਦੀ ਤਲਾਸ਼ ਜਾਰੀ ਹੈ ਇਸ ਵਾਰਦਾਤ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਕੁੱਝ ਸਮਾਂ ਪਹਿਲਾਂ ਸੁਰੇਸ਼ ਰਾਜਪੂਤ ਦੀ ਲੜਕੀ ਵੱਲੋਂ ਰਾਮ ਦਿਆਲ ਦੇ ਦੋਸਤ ਰਾਜਨ ਨਾਲ ਪ੍ਰੇਮ ਵਿਆਹ ਕੀਤਾ ਸੀ ਜਿਸ ਦਾ ਸ਼ੱਕ ਮੁਲਜਮਾਂ ਵੱਲੋਂ ਰਾਮ ਦਿਆਲ ਉੱਪਰ ਕੀਤਾ ਜਾਂਦਾ ਸੀ ਕਿ ਰਾਮ ਦਿਆਲ ਉਸ ਪ੍ਰੇਮ ਵਿਆਹ ਦਾ ਗਵਾਹ ਬਣਿਆ ਸੀ ਅਤੇ ਉਹਨਾਂ ਨੂੰ ਇਹ ਵੀ ਸ਼ੱਕ ਸੀ ਕਿ ਰਾਮ ਦਿਆਲ ਉਹਨਾਂ ਦੀ ਹਰ ਤਰਾਂ ਨਾਲ ਸਹਾਇਤਾ ਕਰਦਾ ਹੈ ਜਿਸ ਦੀ ਵਜ੍ਹਾ ਨਾਲ ਸੁਰੇਸ਼ ਰਾਜਪੂਤ ਵੱਲੋਂ ਅੱਪਣੇ ਸਾਥੀਆਂ ਜਿੰਨਾ ਦੀ ਗਿਣਤੀ ਦਰਜਨ ਦੇ ਕਰੀਬ ਸੀ ਨਾਲ ਹਥਿਆਰ ਬੰਦ ਹੋ ਕੇ ਰਾਮ ਦਿਆਲ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਅਗਵਾ ਕਰਕੇ ਲੈ ਗਏ ਸਨ ।
ਪੁਲਿਸ ਵੱਲੋਂ ਕਾਬੂ ਕੀਤੇ ਆਰੋਪੀਆ ਦੀ ਪਹਿਚਾਣ ਨਰੇਸ਼ ਕੁਮਾਰ, ਸੰਦੀਪ,ਅਮਰਨਾਥ,ਵਰੁਣ,ਜਤਿੰਦਰ ਕੁਮਾਰ,ਪ੍ਰਮੋਦ,ਪੁਸ਼ਪਾ ਪਤਨੀ ਸੁਰੇਸ਼,ਪੁਲਿਸ ਵੱਲੋਂ ਵਾਰਦਾਤ ਚ ਵਰਤੀ ਕਾਰ ਅਤੇ ਹਥਿਆਰ ਵੀ ਬ੍ਰਾਮਦ ਕੀਤੇ ਗਏ ਹਨ ਪੁਲਿਸ ਵੱਲੋਂ ਸੁਰੇਸ਼ ਰਾਜਪੂਤ ਸਮੇਤ ਬਾਕੀ ਫਰਾਰ ਆਰੋਪੀਆ ਦੀ ਭਾਲ ਕੀਤੀ ਜਾ ਰਹੀ ਹੈ।
ਕੋਰਟ ਮੈਰਿਜ ’ਚ ਗਵਾਹੀ ਦੇਣ ਵਾਲੇ ਟਿੱਕੀ ਰੇਹੜੀ ਵਾਲੇ ਦਾ ਅਗਵਾ ਤੇ ਕੁੱਟਮਾਰ — 7 ਦੋਸ਼ੀ ਪੁਲਿਸ ਦੇ ਹਥੇ
