ਐਨ.ਆਰ.ਆਈ ਮਹਿਲਾ ਕਤਲ ਕਾਂਡ: ਲੜਕੀ ਵੱਲੋਂ ਪੁਲਿਸ ਜਾਂਚ ‘ਤੇ ਸਵਾਲ, ਹੋਰ ਏਜੰਸੀ ਨਾਲ ਜਾਂਚ ਦੀ ਮੰਗ, ਪਰਿਵਾਰਕ ਮੈਂਬਰਾਂ ਦੀ ਭੂਮਿਕਾ ‘ਤੇ ਸ਼ੰਕਾ

ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ)ਬੀਤੀ 23 ਮਾਰਚ ਨੂੰ ਹੈਬੋਵਾਲ ਇਲਾਕੇ ਦੇ ਮੁਹੱਲਾ ਰਘੁਵੀਰ ਪਾਰਕ ਦੀ ਗਲੀ ਨੰਬਰ 7 ਚ ਰਹਿਣ ਵਾਲੀ ਇੱਕ ਐਨ, ਆਰ,ਆਈ,ਮਹਿਲਾ ਨਰਿੰਦਰ ਕੌਰ ਦਿਓਲ ਉਮਰ ਕਰੀਬ 80 ਸਾਲ ਦੀ ਅੱਗ ਨਾਲ ਝੁਲਸ ਜਾਣ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਇਸ ਮਾਮਲੇ ਚ ਬੀ,ਐਨ, ਐਸ, ਦੀ ਧਾਰਾ 194 ਦੇ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਕੀਤੀ ਜਾਂਚ ਪੜਤਾਲ ਤੋਂ ਬਾਅਦ ਨਰਿੰਦਰ ਕੌਰ ਦੇ ਘਰ ਚ ਰਹਿੰਦੇ ਪ੍ਰੀਵਾਰ ਦੇ ਇੱਕ 17 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ .


ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਤੋਂ ਬਾਅਦ ਇਸ ਘਟਨਾ ਦੇ ਪਿੱਛੇ ਮਕਾਨ ਦੇ ਕਿਰਾਏ ਜੋ 6 ਮਹੀਨੇ ਤੋਂ ਬਕਾਇਆ 60 ਹਜਾਰ ਦੇ ਕਰੀਬ ਸੀ ਦਾ ਦੇਣ ਲੈਣ ਦਾ ਕਾਰਨ ਦਸਿਆ ਜਾ ਰਿਹਾ ਹੈ ਇਸ ਕਤਲ ਕਾਂਡ ਚ ਮ੍ਰਿਤਕ ਮਹਿਲਾ ਦੀ ਲੜਕੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਪੁਲਿਸ ਕਾਰਵਾਈ ਤੇ ਸਵਾਲ ਚੁੱਕਦੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਕਿਸੇ ਹੋਰ ਏਜੇਂਸੀ ਵੱਲੋਂ ਡੂੰਗਾਈ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਇਸ ਕਤਲ ਕਾਂਡ ਵਿੱਚ ਹੋਰ ਤੱਥ ਸਾਹਮਣੇ ਆ ਸਕਣ ਅਤੇ ਇਸ ਕਤਲ ਚ ਹੋਰ ਲੋਕਾਂ ਖਿਲਾਫ ਸਖਤ ਕਾਰਵਾਈ ਹੋ ਸਕੇ,
ਮ੍ਰਿਤਕ ਮਹਿਲਾ ਨਰਿੰਦਰ ਕੌਰ ਦੀ ਲੜਕੀ ਰਵਿੰਦਰ ਕੌਰ ਜੋ ਕਿ ਖੁੱਦ ਵੀ ਐਨ, ਆਰ,ਆਈ ਹੈ ਦਾ ਕਹਿਣਾ ਸੀ ਕਿ ਉਸ ਦੀ ਮਾਂ ਦਾ ਕਤਲ ਇੱਕ ਸੋਚੀ ਸਮਝੀ ਚਾਲ ਨਾਲ ਕੀਤਾ ਗਿਆ ਕਤਲ ਤੋਂ ਪਹਿਲਾਂ ਕਾਤਲ ਵੱਲੋਂ ਉਸ ਦੀ ਮਾਂ ਉੱਪਰ ਕਿਸੇ ਚੀਜ ਦਾ ਸਪਰੇ ਕੀਤਾ ਗਿਆ ਉਸ ਦੀ ਮਾਂ ਵੱਲੋਂ ਅੱਪਣੇ ਆਪ ਨੂੰ ਬਚਾਉਣ ਵਾਸਤੇ ਜਦੋ ਜਹਿਦ ਵੀ ਕੀਤੀ ਗਈ ਜਿਸ ਦਾ ਸਬੂਤ ਹੈ ਉਹਨਾਂ ਦੀ ਮਾਂ ਦਾ ਟੁੱਟਿਆ ਹੋਇਆ ਚਸ਼ਮਾ ਜੋ ਹਾਲੇ ਤੱਕ ਵੀ ਉਸੇ ਜਗ੍ਹਾ ਤੇ ਪਿਆ ਹੈ ਜਿੱਥੇ ਉਸ ਦੀ ਮਾਂ ਵੱਲੋਂ ਅੱਪਣੇ ਆਪ ਨੂੰ ਬਚਾਉਣ ਵਾਸਤੇ ਸੰਘਰਸ਼ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਉਸ ਚਸ਼ਮੇ ਨੂੰ ਪੁਲਿਸ ਵੱਲੋਂ ਅੱਪਣੇ ਕਬਜੇ ਚ ਲਿਆ ਗਿਆ ਅਤੇ ਨਾ ਫਰੋਸੇਸਿਕ ਟੀਮ ਵੱਲੋਂ ਕਬਜੇ ਵਿੱਚ ਲਿਆ ਗਿਆ ਉਸ ਤੋਂ ਇਲਾਵਾ ਜੋ ਪੋਸਟਮਾਰਟਮ ਰਿਪੋਰਟ ਹੈ ਵੀ ਉਸ ਨੂੰ ਦਿੱਤੀ ਗਈ ਜਿਸ ਵਿੱਚ ਉਸ ਦੀ ਮਾਂ ਦੇ ਕਤਲ ਚ ਹੋਰ ਖੁਲਾਸੇ ਹੋ ਸੱਕਦੇ ਹਨ
ਇਸ ਘਟਨਾ ਦੇ ਕੁੱਝ ਚਸ਼ਮਦੀਦ ਲੋਕਾਂ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਰਦਾਤ ਤੋਂ ਬਾਅਦ ਨਰਿੰਦਰ ਕੌਰ ਦੇ ਕਿਰਾਏ ਤੇ ਰਹਿਣ ਵਾਲੇ ਲੜਕੇ ਨੂੰ ਮੌਕੇ ਤੋ ਫਰਾਰ ਹੁੰਦੇ ਦੇਖਿਆ ਸੀ ਜਦੋਂ ਉਹ ਲੋਕ ਮੌਕੇ ਤੇ ਪੁਹੰਚੇ ਤਾਂ ਨਰਿੰਦਰ ਕੌਰ 90 ਪ੍ਰਤੀਸ਼ਤ ਝੁਲਸ ਚੁੱਕੀ ਸੀ ਇਸ ਘਟਨਾ ਚ ਹੈਰਾਨੀ ਜਨਕ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਕਿ ਅੱਗ ਲੱਗੀ ਹੋਣ ਦੇ ਬਾਵਜੂਦ ਕਿਸੇ ਵੱਲੋਂ ਵੀ ਨਰਿੰਦਰ ਕੌਰ ਦੇ ਚੀਖਣ ਚਿਲਾਉਣ ਦੀ ਅਵਾਜ ਨਹੀਂ ਸੁਣੀ ਗਈ ।
ਇਸ ਮਾਮਲੇ ਚ ਥਾਣਾ ਹੈਬੋਵਾਲ ਦੇ ਇੰਚਾਰਜ ਮੈਡਮ ਮਧੂ ਬਾਲਾ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਵੱਲੋਂ ਇਸ ਮਾਮਲੇ ਚ ਹੋਰ ਵੀ ਡੂੰਗਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਕੋਈ ਹੋਰ ਤੱਥ ਸਾਹਮਣੇ ਆਇਆ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇ ਗੀ।
ਇਸ ਕਤਲ ਕਾਂਡ ਵਿੱਚ ਭਾਵੇ ਪੁਲਿਸ ਵੱਲੋਂ ਜਾਂਚਪੜਤਾਲ ਕੀਤੀ ਜਾ ਰਹੀ ਹੈ ਪਰ ਮੌਕੇ ਦੇ ਹਾਲਾਤਾਂ ਤੇ ਸਰਸਰੀ ਝਾਤ ਮਾਰੀ ਜਾਵੇ ਤਾਂ ਅਜਿਹੇ ਕੁੱਝ ਤੱਥ ਹਨ ਜਿੰਨਾਂ ਤੇ ਅਗਰ ਗਹਿਰਾਈ ਨਾਲ ਜਾਂਚਪੜਤਾਲ ਕੀਤੀ ਜਾਵੇ ਤਾਂ ਇਸ ਕਤਲ ਕਾਂਡ ਚ ਹੋਰ ਭੂਮਿਕਾਵਾਂ ਦੇ ਹੋਣ ਦੇ ਖੁਲਾਸੇ ਹੋਣ। ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸੱਕਦਾ ਘਟਨਾ ਮੌਕੇ ਸੱਭ ਤੋਂ ਪਹਿਲਾਂ ਪੁਹੰਚੇ ਕੁੱਝ ਲੋਕਾਂ ਮੁਤਾਬਿਕ ਜਦੋ ਉਹ ਲੋਕ ਮੌਕੇ ਤੇ ਪੁਹੰਚੇ ਤਾਂ ਨਰਿੰਦਰ ਕੌਰ ਦੇ ਕਿਰਾਏਦਾਰ ਦੇ ਲੜਕੇ ਨੂੰ ਮੌਕੇ ਤੋਂ ਫਰਾਰ ਹੁੰਦੇ ਦੇਖਿਆ ਗਿਆ ਅਤੇ ਗਲੀ ਦੇ ਬਾਹਰ ਤੱਕ ਅੱਗ ਦੀ ਸਮੈਲ ਆ ਰਹੀ ਸੀ ਗ੍ਰਿਫਤਾਰ ਕੀਤੇ ਨੌਜਵਾਨ ਦੀ ਭੈਣ ਵੱਲੋਂ ਹੀ ਗੁਆਂਢ ਦੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਘਟਨਾ ਦੀ ਜਾਣਕਾਰੀ ਦਿੱਤੀ ਗਈ ਪਰ ਉਹ ਨਰਿੰਦਰ ਕੌਰ ਦੇ ਕਮਰੇ ਤੱਕ ਨਹੀਂ ਆਏ ਜਦੋ ਕਿ ਘਰ ਦੀ ਮਾਲਿਕਨ ਅੱਗ ਨਾਲ ਝੁਲਸ ਰਹੀ ਸੀ,ਜਿਸ ਬੈਡ ਦੇ ਮਗਰ ਮ੍ਰਿਤਿਕ ਮਹਿਲਾ ਨਰਿੰਦਰ ਕੌਰ ਦਾ ਚਸ਼ਮਾ ਦੋ ਹਿਸਿਆਂ ਵਿੱਚ ਟੁੱਟਿਆ ਉੱਥੇ ਪਿਆ ਸੀ ਜਿਸ ਨੂੰ ਪੁਲਿਸ ਵੱਲੋਂ ਸਬੂਤ ਦੇ ਤੌਰ ਤੇ ਰਿਕਵਰ ਕਰਨਾ ਚਾਹੀਦਾ ਸੀ ,
ਅਗਰ ਮ੍ਰਿਤਿਕ ਨਰਿੰਦਰ ਕੌਰ ਦੀ ਲੜਕੀ ਰਵਿੰਦਰ ਕੌਰ ਵੱਲੋ ਪ੍ਰਗਟ ਕੀਤੀ ਗਈ ਸ਼ੰਕਾ ਤੇ ਗੌਰ ਕੀਤੀ ਜਾਵੇ ਤਾਂ ਉਸ ਦੇ ਮੁਤਾਬਿਕ ਉਸ ਦੀ ਮਾਂ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਉਸ ਨਾਲ ਬੈਡ ਦੇ ਉੱਪਰ ਸੁੱਟ ਕੇ ਉਸ ਦਾ ਗਲਾ ਦਬਾਅ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਉਸ ਦੀ ਮਾਂ ਵੱਲੋਂ ਅੱਪਣੇ ਬਚਾਉ ਵਾਸਤੇ ਯਤਨ ਕੀਤੇ ਗਏ ਸਨ ਜਿਸ ਦੌਰਾਨ ਉਸ ਦਾ ਚਸ਼ਮਾ ਬੈਡ ਦੇ ਮਗਰ ਡਿੱਗ ਪਿਆ ਜਿਸ ਤੇ ਨਾ ਪੁਲਿਸ ਨੇ ਫਰੋਸੇਸਿਕ ਟੀਮ ਦੀ ਨੱਜਰ ਪਈ ਜਦੋ ਕਿ ਹਸਪਤਾਲ ਚ ਇਲਾਜ ਦੋਰਾਣੇ ਨਰਿੰਦਰ ਕੌਰ ਕੋਲ ਰਹਿਣ ਵਾਲੀ ਇੱਕ ਔਰਤ ਮੁਤਾਬਿਕ ਨਰਿੰਦਰ ਕੌਰ ਵੱਲੋਂ ਖੁੱਦ ਉਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਨਾਲ ਕਿਰਾਏਦਾਰ ਦੇ ਲੜਕੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਰਵਿੰਦਰ ਕੌਰ ਮੁਤਾਬਿਕ ਜਦੋ ਉਸ ਦੀ ਮਾਂ ਬੇਹੋਸ਼ੀ ਦੀ ਹਾਲਤ ਚ ਹੋਵੇਗੀ ਤਾਂ ਉਸ ਨੂੰ ਇੱਕ ਤੋਂ ਜਿਆਦਾ ਲੋਕਾਂ ਵੱਲੋਂ ਬੈਡ ਤੋ ਖਿੱਚ ਕੇ ਰਸੋਈ ਵਾਲੇ ਹਿਸੇ ਚ ਲਿਜਾਇਆ ਗਿਆ ਜਿਸ ਕਰਕੇ ਉਸ ਦੀ ਮਾਂ ਦਾ ਸਿਰ ਰਸੋਈ ਵਾਲੀ ਸੈਲਫ ਵਾਲੀ ਸਈਡ ਨੂੰ ਸੀ ਅਤੇ ਉਹ ਸੈਲਫ ਦੇ ਨਜ਼ਦੀਕ ਹੀ ਪਈ ਹੋਈ ਸੀ ਅਗਰ ਉਸ ਲੜਕੇ ਵੱਲੋਂ ਉਸ ਦੀ ਮਾਂ ਨਾਲ ਖਿੱਚ ਧੂਹ ਕਰਨ ਤੋਂ ਬਾਅਦ ਅੱਗ ਲਗਾਈ ਗਈ ਸੀ ਤਾਂ ਉਸ ਦੀ ਮਾਂ ਵੱਲੋਂ ਅੱਪਣੇ ਆਪ ਨੂੰ ਬਚਾਉਣ ਸਮੇ ਜਾ ਆਪਸ ਵਿੱਚ ਕਿਰਾਏ ਨੂੰ ਲੈ ਕੇ ਹੋਈ ਬਹਿਸ ਬਾਜੀ ਦੀ ਅਵਾਜ ਨੂੰ ਕਿਸੇ ਵੱਲੋਂ ਕਿਉ ਨਹੀ ਸੁਣਿਆ ਗਿਆ ਹੋ ਸੱਕਦਾ ਇੱਕ 17 ਸਾਲ ਦਾ ਲੜਕਾ ਇੱਕ 80 ਸਾਲ ਦੇ ਵਿਆਕਤੀ ਨੂੰ ਇਕੱਲਾ ਖਿੱਚ ਕੇ ਕਿਚਨ ਸੈਲਫ ਤੱਕ ਨਹੀਂ ਲਿਜਾ ਸੱਕਦਾ ਇਸ ਕਰਕੇ ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਦੀ ਮਾਂ ਦਾ ਕਤਲ ਇੱਕ ਸਾਜਿਸ਼ ਦੇ ਨਾਲ ਕੀਤਾ ਗਿਆ ਹੈ ਜਿਸ ਨੂੰ ਹਾਦਸਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਬਾਕੀ ਦੋਸ਼ੀਆਂ ਨੂੰ ਬਚਾਉਣ ਵਾਸਤੇ ਸਿਰਫ ਇੱਕ 17 ਸਾਲ ਦੇ ਲੜਕੇ ਦੇ ਨਾਬਾਲਿਗ ਹੋਣ ਦਾ ਫਾਇਦਾ ਚੁੱਕਦੇ ਹੋਏ ਸਿਰਫ ਉਸੇ ਨੂੰ ਹੀ ਮੁੱਖ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਜਿਸ ਕਰਕੇ ਹੀ ਉਸ ਵੱਲੋਂ ਪ੍ਰਸ਼ਾਸਨ ਪਾਸੋਂ ਕਿਸੇ ਹੋਰ ਅਜੈਸੀ ਕੋਲੋ ਜਾਂਚਪੜਤਾਲ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।


ਇਸ ਮਾਮਲੇ ਚ ਘਟਨਾ ਮੌਕੇ ਪੁਹੰਚੇ ਪਹਿਲੇ ਵਿਆਕਤੀਆਂ ਚ ਸ਼ਾਮਿਲ ਸ਼ਿਖਾ, ਸ਼ਿਨਾ ਅਤੇ ਵਿਨੋਦ ਮੁਤਾਬਕ ਜਿਸ ਸਮੇਂ ਉਹ ਮੌਕੇ ਤੇ ਪੁਹੰਚੇ ਤਾਂ ਉਸ ਸਮੇਂ ਨਰਿੰਦਰ ਕੌਰ 90 ਪ੍ਰਤੀਸ਼ਤ ਤੱਕ ਝੁਲਸ ਚੁੱਕੀ ਸੀ ਅਤੇ ਉਹ ਕਿਸੇ ਵੀ ਤਰਾਂ ਦੀ ਚੀਖ ਪੁਕਾਰ ਨਹੀਂ ਕਰ ਰਹੀ ਸੀ ਬੱਸ ਹਿੱਲ ਡੁੱਲ ਰਹੀ ਸੀ ਬਾਅਦ ਵਿੱਚ ਉਸ ਵੱਲੋਂ ਪੀਣ ਵਾਸਤੇ ਪਾਣੀ ਵੀ ਮੰਗਿਆ

Leave a Reply

Your email address will not be published. Required fields are marked *