ਗੁੰਡਾਗਰਦੀ ਬੇਖੌਫ, ਰਿਵਾਲਵਰਾਂ ਨਾਲ ਸ਼ਰੇਆਮ ਮੌਜੂਦ ਗੁੰਡੇ, ਚੌਂਕਾ ਵਿੱਚ ਪੁਲਿਸ ਸਿਰਫ ਚਲਾਣ ਕੱਟਣ ਤੱਕ ਸੀਮਿਤ

ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ)ਸ਼ੋਸ਼ਲ ਮੀਡੀਆ ਤੇ ਇੱਕ ਤੇਜੀ ਨਾਲ ਵਾਇਰਲ ਹੋ ਰਹੀ ਵੀਡੀਓ ਨੇ ਪੁਲਿਸ ਚੌਕਸੀ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ ਜਿਸ ਪੁਲਿਸ ਦੀ ਬਾਜ ਵਰਗੀ ਅੱਖ ਤੋਂ ਕੋਈ ਦੁਪਹੀਆਂ ਵਾਹਨ ਜਾ ਬਾਹਰੀ ਰਾਜਾਂ ਤੋਂ ਆਉਣ ਜਾਣ ਵਾਲੀਆਂ ਗੱਡੀਆਂ ਨਹੀਂ ਬੱਚ ਸਕਦੀਆਂ ਉਸ ਪੁਲਿਸ ਦੀ ਨਜ਼ਰ ਸ਼ਰੇਆਮ ਇੱਕ ਮੋਟਰਸਾਈਕਲ ਤੇ ਦਹਿਸ਼ਤ ਫੈਲਾਉਣ ਵਾਲੇ ਤਿੰਨ ਨੌਜਵਾਨਾਂ ਤੇ ਨਹੀਂ ਪਈ ਅਤੇ ਨਾ ਹੀ ਉਹਨਾਂ ਦੇ ਹੱਥ ਵਿੱਚ ਫੜੇ ਹੋਏ ਰਿਵਾਲਵਰ ਤੇ ਪਈ,ਸ਼ਰੇਆਮ ਸੜਕਾਂ ਤੇ ਹੱਥ ਚ ਫੜੇ ਨੂੰ ਹਥਿਆਰ ਲਿਹਰਾਉਦੇ ਨੌਜਵਾਨਾਂ ਦੇ ਮੋਟਰਸਾਈਕਲ ਦਾ ਨੰਬਰ ਪੀ,ਬੀ,91 ਐਸ 4262 ਸਾਫ ਸਾਫ ਨਜਰ ਆ ਰਿਹਾ ਹੈ ਜਿਸ ਤੋਂ ਸਾਫ ਜਾਹਰ ਹੁੰਦਾ ਹਰ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੀ ਹੈ ਪੁਲਿਸ ਦੇ ਵੱਡੇ ਵੱਡੇ ਦਾਹਵਿਆ ਦੇ ਬਾਵਜੂਦ ਗੁੰਡਿਆਂ ਵੱਲੋ ਇਸ ਤਰਾਂ ਸੜਕਾਂ ਤੇ ਹਥਿਆਰ ਲਿਹਾਰਾਉਣ ਤੋਂ ਸਾਫ ਪਤਾ ਚੱਲਦਾ ਹੈ ਕਿ ਪੁਲਿਸ ਵੱਲੋਂ ਕੀਤੇ ਜਾਣ ਵਾਲੇ ਦਾਹਵੇ ਸਿਰਫ ਕਾਗਜਾਂ ਅਤੇ ਬਿਆਨਾਂ ਤੱਕ ਹੀ ਸੀਮਤ ਹਨ,


ਵਾਇਰਲ ਵੀਡੀਓ ਨੂੰ ਗੌਰ ਨਾਲ ਦੇਖਣ ਤੇ ਇਹ ਵੀਡੀਓ ਗਿੱਲ ਚੌਂਕ ਤੋਂ ਢੋਲੇਵਾਲ ਪੁਲ ਦੀ ਨੱਜਰ ਆਉਦੀ ਹੈ ਜਿਸ ਦਾ ਮਤਲੱਬ ਹੈ ਕਿ ਪੁਲ ਤੇ ਚੜਨ ਵਾਲੇ ਇਹ ਨੌਜਵਾਨ ਆਤਮ ਨਗਰ ਚੌਂਕ ਕੋਲੋ ਪੁਲ ਉੱਪਰ ਚੜੇ ਹੋ ਸੱਕਦੇ ਹਨ ਜਿੱਥੇ ਪੁਲਿਸ ਚੌਂਕੀ ਵੀ ਹੈ ਅਤੇ ਦੋਨੋ ਪਾਸੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਹੁੰਦੇ ਹਨ ਉਸ ਤੋਂ ਅੱਗੇ ਇਹ ਬਦਮਾਸ਼ ਚੀਮਾ ਚੌਂਕ ਤੋਂ ਹੁੰਦੇ ਹੋਏ ਕਿਸ ਪਾਸੇ ਗਏ ਹੋਣਗੇ ਕਿਸ ਵਾਰਦਾਤ ਨੂੰ ਉਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੋਵੇਗਾ ਕੁੱਝ ਪਤਾ ਨਹੀਂ ਹੈ ,ਇਸ ਮਾਮਲੇ ਚ ਜੁਆਇੰਟ ਪੁਲਿਸ ਕਮਿਸ਼ਨਰ ਦਾ ਕਹਿਣਾ ਸੀ ਕਿ ਮੋਟਰਸਾਈਕਲ ਦੇ ਨੰਬਰ ਦੇ ਅਧਾਰ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਲਦ ਹੀ ਉਕਤ ਬਾਇਕ ਸਵਾਰਾਂ ਦਾ ਪਤਾ ਲੱਗਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾਏਗਾ ਕਿ ਦਿਖਾਇਆ ਗਿਆ ਹਥਿਆਰ ਅਸਲੀ ਹੈ ਜਾ ਨਕਲੀ ,ਪੁਲਿਸ ਅਧਿਕਾਰੀ ਦੇ ਇਸ ਬਿਆਨ ਅਸਲੀ ਅਤੇ ਨਿਕੱਲੀ ਵਾਲੀ ਗੱਲ ਦਾ ਉਹਨਾਂ ਬਦਮਾਸ਼ਾਂ ਵੱਲੋਂ ਕਿਸ ਤਰਾਂ ਇਸਤੇਮਾਲ ਕੀਤਾ ਜਾਂਦਾ ਹੈ ਆਉਣ ਵਾਲਾ ਸਮਾਂ ਹੀ ਦਸੇਗਾ

Leave a Reply

Your email address will not be published. Required fields are marked *