ਫਿਰੋਜ਼ਪੁਰ(ਅਰੁਣ ਮੇਹਰਾ) ਅੱਜ ਫਿਰੋਜ਼ਪੁਰ ਵਿੱਚ ਡਰੱਗ ਅਥਾਰਟੀ ਟੀਮ ਫ਼ਿਰੋਜ਼ਪੁਰ ਅਤੇ ਐਸਟੀਐਫ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਸ਼ਹਿਰ ਵਿੱਚ ਤਿੰਨ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ 21 ਜਨਵਰੀ ਨੂੰ ਪੀ.ਕੇ ਮੈਡੀਕਲ ਏਜੰਸੀ ਦੀ ਜਾਂਚ ਕੀਤੀ, ਜਿੱਥੇ ਉਨ੍ਹਾਂ ਨੂੰ 35 ਤਰ੍ਹਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਮਿਲੀਆਂ ਸਨ, ਪਰ ਮੈਡੀਕਲ ਸਟੋਰ ਦਾ ਮਾਲਿਕ ਮੌਕੇ ਤੇ ਨਹੀਂ ਮਿਲਿਆ ਪਰ ਉਸ ਦੇ ਮੁਲਾਜ਼ਮ ਕੁਨਾਲ ਕੁਮਾਰ ਮਾਮਲਾ ਦਰਜ ਕੀਤਾ ਗਿਆ ਹੈ ਉਸ ਤੋਂ ਬਾਅਦ ਨਿਤਿਨ ਮੈਡੀਕਲ ਏਜੰਸੀ ਕੋਲ ਵੀ ਪਾਬੰਦੀਸ਼ੁਦਾ ਦਵਾਈਆਂ ਮਿਲਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਜੇ.ਐੱਸ. ਫਾਰਮਾਸਿਊਟੀਕਲ ‘ਤੇ ਚੈਕਿੰਗ ਕੀਤੀ ਤਾਂ ਉਸ ‘ਚੋਂ ਕਰੀਬ 1 ਕਰੋੜ 8 ਲੱਖ 57 ਹਜ਼ਾਰ ਰੁਪਏ ਦੀਆਂ ਪਾਬੰਧੀ ਸ਼ੁਦਾ ਦਵਾਈਆਂ ਬਰਾਮਦ ਹੋਈਆਂ ਜਿਸ ਦਾ ਮਾਲਕ ਕੁਲਦੀਪ ਸਿੰਘ ਮੌਕੇ ‘ਤੇ ਨਹੀਂ ਮਿਲਿਆ ਅਤੇ ਉਸ ਦੇ ਦੂਜੇ ਸਾਥੀ ਗੁਰਮੁੱਖ ਸਿੰਘ ਕੋਲੋ 32 ਕਿਸਮ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਣ ‘ਤੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ | ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਨੇ ਦਸਿਆ ਕਿ ਕਾਨੂੰਨੀ ਕਾਰਵਾਈ ਕਰਦੇ ਹੋਏ ਪਹਿਲਾਂ ਇਨ੍ਹਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਫਿਰ ਅਗਲੇ ਦਿਨ ਐਸਟੀਐਫ ਸਟਾਫ਼ ਅਤੇ ਪੁਲਿਸ ਦੀ ਮਦਦ ਨਾਲ ਦੁਕਾਨਾਂ ਨੂੰ ਦੁਬਾਰਾ ਖੋਲ੍ਹਿਆ ਗਿਆ ਅਤੇ ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।
Related Posts
ਵਿਆਹ ਦੀ ਰੌਣਕ ਵਿੱਚ ਚੋਰ ਦਾ ਦਾਖਲਾ – ਵੇਟਰ ਬਣਕੇ ਆਇਆ, ਲਾੜੇ ਦੀ ਮਾਂ ਦਾ ਪਰਸ ਚੱਕ ਕੇ ਹੋਇਆ ਗਾਇਬ!
ਸਮਰਾਲਾ(ਲਖਵਿੰਦਰ ਸਿੰਘ/ਕ੍ਰਿਸ਼ਨ ਲਾਲ ਚਾਨਣਾ)ਬੀਤੇ ਦਿਨ ਕਰੀਬ ਦੁਪਹਿਰ 3 ਵਜੇ ਜਦੋਂ ਸਮਰਾਲਾ ਦੇ ਨਿਜੀ ਪੈਲਸ ਦੇ ਵਿੱਚ ਵਿਆਹ ਦਾ ਸਮਾਗਮ ਹੋ…
ਸਮਰਾਲਾ(ਲਖਵਿੰਦਰ ਸਿੰਘ/ਕ੍ਰਿਸ਼ਨ ਲਾਲ ਚਾਨਣਾ)ਬੀਤੇ ਦਿਨ ਕਰੀਬ ਦੁਪਹਿਰ 3 ਵਜੇ ਜਦੋਂ ਸਮਰਾਲਾ ਦੇ ਨਿਜੀ ਪੈਲਸ ਦੇ ਵਿੱਚ ਵਿਆਹ ਦਾ ਸਮਾਗਮ ਹੋ…
ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਵਲੋਂ ਨਸ਼ਾ ਵਿਰੁੱਧ ਵਿਸ਼ੇਸ਼ ਅਭਿਆਨ, 4 ਗ੍ਰਿਫਤਾਰ, ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ
ਜਗਰਾਉਂ,/ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ) ਸੀਨੀਅਰ ਪੁਲਿਸ ਕਪਤਾਨ, ਲੁਧਿਆਣਾ (ਦਿਹਾਤੀ) ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ. ਵੱਲੋ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ…
ਜਗਰਾਉਂ,/ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ) ਸੀਨੀਅਰ ਪੁਲਿਸ ਕਪਤਾਨ, ਲੁਧਿਆਣਾ (ਦਿਹਾਤੀ) ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ. ਵੱਲੋ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ…
ਵਿਦੇਸ਼ੀ ਧਰਤੀ ਨੇ ਨਿਗਲ ਲਿਆ ਇਕ ਹੋਰ ਪੰਜਾਬੀ ਨੌਜਵਾਨ
ਅੰਮ੍ਰਿਤਸਰ ਦੇ ਨੌਜਵਾਨ ਦੀ ਸਪੇਨ ਚ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼ 6 ਮਹੀਨੇ ਪਹਿਲਾ ਗਿਆ ਸੀ ਸਪੇੰਨ ਮ੍ਰਿਤਕ ਨੌਜਵਾਨ ਦੇ…
ਅੰਮ੍ਰਿਤਸਰ ਦੇ ਨੌਜਵਾਨ ਦੀ ਸਪੇਨ ਚ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼ 6 ਮਹੀਨੇ ਪਹਿਲਾ ਗਿਆ ਸੀ ਸਪੇੰਨ ਮ੍ਰਿਤਕ ਨੌਜਵਾਨ ਦੇ…