ਲੁਧਿਆਣਾ(ਜਸਪ੍ਰੀਤ ਕੌਰ) : ਅਵਾਰਾ ਕੁੱਤਿਆਂ ਦਾ ਆਤੰਕ ਰੋਜ ਹੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਂਦਾ ਕੋਈ ਅਜਿਹਾ ਦਿਨ ਨਹੀਂ ਹੁੰਦਾ ਜਦੋ ਕੋਈ ਮਾਸੂਮ ਇਹਨਾਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਨਾ ਹੁੰਦਾ ਹੋਵੇ ਪਰ ਪ੍ਰਸ਼ਾਸ਼ਨ ਵੱਲੋਂ ਇਹਨਾਂ ਅਵਾਰਾ ਘੁੰਮਣ ਵਾਲਿਆਂ ਕੁੱਤਿਆਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਅੱਜ ਤਾਜਾ ਸਾਹਮਣੇ ਆਏ ਮਾਮਲੇ ਵਿੱਚ ਅਮ੍ਰਿਤਸਰ ਏਰੀਆ ਢੇ ਹਲਕਾ ਰਾਜਾ ਸਾਂਸੀ ਇਲਾਕੇ ਵਿੱਚ ਅਵਾਰਾ ਕੁੱਤਿਆਂ ਵੱਲੋਂ ਇੱਕ ਮਾਸੂਮ ਨੂੰ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਤਾਏ ਨੇ ਦੱਸਿਆ ਕਿ ਇਹ ਬੱਚਾ ਆਪਣੇ ਦਾਦਾ ਦਾਦੀ ਕੋਲ ਰਹਿੰਦਾ ਹੈ ਤੇ ਕਾਫੀ ਸਮਾਂ ਪਹਿਲਾਂ ਇਸ ਦੀ ਮਾਂ ਇਹਨੂੰ ਦਾਦੀ ਦਾਦੀ ਕੋਲ ਛੱਡ ਕੇ ਜਾ ਚੁੱਕੀ ਹੈ ਤੇ ਬੱਚੇ ਦਾ ਪਿਤਾ ਬਾਹਰਲੇ ਦੇਸ਼ ਕਮਾਈ ਕਰਨ ਲਈ ਗਿਆ ਹੋਇਆ ਹੈ। ਆਪਣੇ ਪਿਤਾ ਦਾ ਇੱਕ ਲੌਤਾ ਪੁੱਤਰ ਸੀ। ਤਾਏ ਨੇ ਦੱਸਿਆ ਕਿ ਅੱਜ ਸਕੂਲ ਛੁੱਟੀ ਸੀ ਤੇ ਜਦੋ ਦਾਦਾ ਉਸ ਬੱਚੇ ਨੂੰ ਟਿਊਸ਼ਨ ਘਰ ਲੈ ਕੇ ਆਇਆ ਤਾਂ ਬੱਚਾ ਆਪਣਾ ਸਕੂਲ ਬੈਗ ਘਰ ਰੱਖ ਕੇ ਬਾਹਰ ਚਲਾ ਗਿਆ ਤੇ ਜਿਸ ਤੇ ਅਵਾਰਾ ਕੁੱਤਿਆਂ ਹਮਲਾ ਕਰ ਦਿੱਤਾ ,,ਤਾਏ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸੰਬੰਧਿਤ ਮਹਿਕਮੇ ਨੂੰ ਇਹਨਾਂ ਅਵਾਰਾ ਕੁੱਤਿਆਂ ਤੇ ਨਕੇਲ ਪਾਉਣੀ ਚਾਹੀਦੀ ਹੈ ਤਾਂ ਜੋ ਰਾਹਗੀਰਾਂ ਨੂੰ ਤੇ ਛੋਟੇ ਬੱਚਿਆਂ ਨੂੰ ਇਹ ਆਪਣਾ ਸ਼ਿਕਾਰ ਨਾ ਬਣਾ ਸਕਣ ।
Related Posts
Municipal Corporation ਚੋਣਾਂ ਲਈ ਭਾਜਪਾ ਨੇ ਐਲਾਨੇ ਉਮੀਦਵਾਰ, ਦੇਖੋ ਸੂਚੀ
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਆਗਾਮੀ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ…
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਆਗਾਮੀ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ…
ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਵੱਡਾ ਟ੍ਰੈਫਿਕ ਅਲਰਟ! ਇੱਧਰ ਆਉਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
21 ਜੁਲਾਈ ਨੂੰ ਕਿਸਾਨਾਂ ਵੱਲੋਂ ਦਿੱਤੇ ਗਏ ਦਿੱਲੀ ਕੂਚ ਦੇ ਸੱਦੇ ਨੂੰ ਦੇਖਦਿਆਂ ਹਰਿਆਣਾ ਪੁਲਿਸ ਵੱਲੋਂ ਅੰਮ੍ਰਿਤਸਰ-ਦਿੱਲੀ ਜੀ. ਟੀ. ਰੋਡ…
21 ਜੁਲਾਈ ਨੂੰ ਕਿਸਾਨਾਂ ਵੱਲੋਂ ਦਿੱਤੇ ਗਏ ਦਿੱਲੀ ਕੂਚ ਦੇ ਸੱਦੇ ਨੂੰ ਦੇਖਦਿਆਂ ਹਰਿਆਣਾ ਪੁਲਿਸ ਵੱਲੋਂ ਅੰਮ੍ਰਿਤਸਰ-ਦਿੱਲੀ ਜੀ. ਟੀ. ਰੋਡ…
ਫੈਕਟਰੀ ਹਾਦਸਾ: ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਮਦਦ, 9 ਜਖਮੀਆਂ ਨੂੰ ਪੂਰੀ ਸਹਾਇਤਾ ਦਾ ਭਰੋਸਾ
ਲੁਧਿਆਣਾ,(ਰਾਮ ਕ੍ਰਿਸ਼ਨ ਅਰੋੜਾ)ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੋਕਲ ਪੁਆਇੰਟ ਫੇਜ਼-8 ਵਿਖੇ…
ਲੁਧਿਆਣਾ,(ਰਾਮ ਕ੍ਰਿਸ਼ਨ ਅਰੋੜਾ)ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੋਕਲ ਪੁਆਇੰਟ ਫੇਜ਼-8 ਵਿਖੇ…