ਲੁਧਿਆਣਾ ,,ਸਤਨਾਮ ਸਿੰਘ ਲੂਥਰਾ /ਚੰਦਰ ਮੋਹਨ ,,ਧਰਮ ਪਰਿਵਰਤਨ ਮੁੱਦੇ ਨੂੰ ਲੈ ਕੇ ਅੱਜ ਮਹਾਨਗਰ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਚ ਉਸ ਸਮੇ ਹੰਗਾਮਾ ਹੋ ਗਿਆ ਜਦੋਂ ਮਿਸ਼ਨਰੀ ਧਰਮ ਦੇ ਕੁੱਝ ਪੈਰੋਕਾਰਾਂ ਜਿੰਨਾ ਦੀ ਗਿਣਤੀ 5 ਤੋਂ ਵੱਧ ਦੱਸੀ ਜਾ ਰਹੀ ਹੈ ਵੱਲੋਂ ਲੋਕਾਂ ਦੇ ਦਰਵਾਜੇ ਖੜਕਉਦੇ ਉਹਨਾਂ ਨੂੰ ਮਿਸ਼ਨਰੀ ਧਰਮ ਨੂੰ ਅਪਨਾਉਣ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਦੇ ਜਵਾਬ ਵਿੱਚ ਲੋਕਾਂ ਵੱਲੋਂ ਮਿਸ਼ਨਰੀ ਪ੍ਰਚਾਰਕ ਲੋਕਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੱਲ ਥਾਣੇ ਤੱਕ ਪੁਹਚ ਗਈ ਮਾਮਲਾ ਵਧਦਾ ਦੇਖ ਤਿੰਨ ਮਿਸ਼ਨਰੀ ਪ੍ਰਚਾਰਕ ਮੌਕੇ ਤੋਂ ਖਿਸਕ ਗਏ ਬਾਕੀ ਦੋ ਨੂੰ ਮੁਹੱਲਾ ਨਿਵਾਸੀਆਂ ਵੱਲੋਂ ਕਾਬੂ ਕਰ ਕੇ ਥਾਣਾ ਸੁੰਦਰ ਨਗਰ ਪੁਲਿਸ ਦੇ ਹਵਾਲੇ ਕਰਦਿਆਂ ਮੰਗ ਕੀਤੀ ਗਈ ਕਿ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਧਰਮ ਬਦਲੀ ਕਰਨ ਵਾਸਤੇ ਉਕਸਾਉਣ ਵਾਲੇ ਲੋਕਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ
ਪੱਤਰਕਾਰਾਂ ਨੂੰ ਜਾਣਕਾਰੀ ਦੇਦਿਆ ਮੁਹੱਲਾ ਨਿਵਾਸੀਆਂ ਦਾ ਕਹਿਣਾ ਸੀ ਕਿ ਅੱਜ 5 ਦੇ ਕਰੀਬ ਲੋਕਾਂ ਵੱਲੋਂ ਉਹਨਾਂ ਦੇ ਮੁਹੱਲੇ ਚ ਆ ਕੇ ਪੈਸੇ ਦਾ ਲਾਲਚ ਦੇਂਦੇ ਹੋਏ ਧਰਮ ਪਰਿਵਰਤਨ ਬਾਰੇ ਮਜਬੂਰ ਕੀਤਾ ਜਾ ਰਿਹਾ ਸੀ ਪਰ ਉਹ ਲੋਕ ਆਪਣੇ ਸਨਾਤਨ ਧਰਮ ਨੂੰ ਨਹੀਂ ਛੱਡਣਾ ਚਾਹੁੰਦੇ ਉਣਾ ਵੱਲੋਂ ਦੋ ਲੋਕਾ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਉਣਾ ਦੀ ਮੰਗ ਹੈ ਕਿ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ
ਥਾਣਾ ਸੁੰਦਰ ਨਗਰ ਦੇ ਮੁਖੀ ਨਾਲ ਜਦ ਉਸ ਮਾਮਲੇ ਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਾਲੇ ਉਹਨਾਂ ਮਾਮਲਾ ਤਾਂ ਆਇਆ ਹੈ ਪਰ ਲਿਖਤੀ ਤੌਰ ਤੇ ਆਈ ਸ਼ਿਕਾਇਤ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
