ਲੁਧਿਆਣਾ,,, ਰਾਮ ਕ੍ਰਿਸ਼ਨ ਆਰੋੜਾ,,,ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਨਸ਼ੇ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ ਜਿਸ ਤੇ ਕਾਰਵਾਈ ਕਰਦਿਆਂ ਕ੍ਰਾਈਮ ਸ਼ਾਖਾ ਵੱਲੋਂ ਇੱਕ ਕਾਰ ਸਵਾਰ ਦੋ ਵਿਆਕਤੀਆਂ ਨੂੰ ਕਾਬੂ ਕਰਕੇ ਕਾਰ ਸਮੇਤ 54 ਗ੍ਰਾਮ ਆਇਸ ਬ੍ਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਗਈ ਹੈ।
ਮੁਲਜਮਾਂ ਖਿਲਾਫ ਥਾਣਾ ਫੋਕਲ ਪੁਆਇੰਟ ਚ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕਾਬੂ ਕੀਤੇ ਮੁਲਜਮਾਂ ਦੀ ਪਹਿਚਾਣ ਅਵੀ ਗੁਪਤਾ ਵਾਸੀ ਗੁਰੂ ਅੰਗਦ ਦੇਵ ਕਲੌਨੀ ਅਤੇ ਪ੍ਰਿਤਪਾਲ ਸਿੰਘ ਸੋਨੂ ਵੱਜੋ ਹੋਈ ਹੈ,
ਜਾਣਕਾਰੀ ਦਿੰਦਿਆਂ ਇੰਸਪੈਕਟਰ ਬੇਅੰਤ ਜੁਨੇਜਾ ਨੇ ਦਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਜੀਵਨ ਨਗਰ ਚੌਂਕ ਚ ਗਸ਼ਤ ਤੇ ਮੌਜੂਦ ਸੀ ਤਾਂ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਏ,ਐਸ, ਆਈ,ਰਾਜ ਕੁਮਾਰ ਨੂੰ ਸੂਚਨਾ ਮਿਲੀ ਕਿ ਉਕਤ ਮੁਲਾਜਮ ਦਿੱਲੀ ਤੋਂ ਆਇਸ ਲਿਆ ਕੇ ਲੁਧਿਆਣਾ ਅਤੇ ਆਸਪਾਸ ਦੇ ਏਰੀਆ ਚ ਵੇਚਣ ਦਾ ਕੰਮ ਕਰਦੇ ਹਨ ਅਤੇ ਹੁਣ ਵੀ ਉਹ ਕਿਸੇ ਗ੍ਰਾਹਕ ਦੀ ਉਡੀਕ ਵਿੱਚ ਇਸ ਏਰੀਆ ਚ ਮੌਜੂਦ ਹਨ ਤਾਂ ਪੁਲਿਸ ਵੱਲੋਂ ਜੀਵਨ ਨਗਰ ਚੌਕ ਨਜ਼ਦੀਕ ਇੱਕ ਆਟਾ ਚੱਕੀ ਦੇ ਸਾਹਮਣੇ ਵਾਲੀ ਸਾਈਡ ਛਾਪੇਮਾਰੀ ਕਰਦਿਆਂ ਮੁਲਜਮਾਂ ਨੂੰ ਕਾਬੂ ਕਰਨ ਤੋਂ ਬਾਅਦ ਤਲਾਸ਼ੀ ਲਈ ਗਈ ਤਾਂ ਦੋਨਾਂ ਪਾਸੋਂ 24 ਗ੍ਰਾਮ ਅਤੇ 30 ਗ੍ਰਾਮ ਆਇਸ ਬ੍ਰਾਮਦ ਹੋਈ ਜਿੰਨਾ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
54 ਗ੍ਰਾਮ ਆਇਸ ਨਾਲ ਦੋ ਦੋਸ਼ੀ ਕਾਬੂ,ਕਾਰ ਵੀ ਬ੍ਰਾਮਦ
