ਲੱਖਾਂ ਦੀ ਲੁੱਟ ਮਾਮਲੇ ‘ਚ ਦੋ ਦੋਸ਼ੀ ਗਿਰਫ਼ਤਾਰ, 8 ਲੱਖ ਰੁਪਏ ਬਰਾਮਦ

ਲੁਧਿਆਣਾ,ਰਾਮ ਕ੍ਰਿਸ਼ਨ ਆਰੋੜਾ,,ਬੀਤੇ ਦਿਨੀ ਥਾਣਾ ਮੋਤੀ ਨਗਰ ਦੇ ਇਲਾਕੇ ਚ ਇੱਕ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਹੋਈ ਸੀ ਜਿਸ ਦੇ ਸਬੰਧ ਵਿੱਚ ਥਾਣਾ ਮਿਤੀ ਨਗਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਲਗਾਤਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਕਿਉਂ ਕਿ ਦੋਸ਼ੀਆਂ ਵੱਲੋ ਲਗਾਤਾਰ ਆਪਣੀ ਲੋਕੇਸ਼ਨ ਬਦਲੀ ਜਾ ਰਹੀ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਸੱਮਝਦੇ ਹੋਏ ਕੰਪਨੀ ਦੇ ਮੁਲਾਜਮਾਂ ਦੀ ਭੂਮਿਕਾ ਦੀ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਸੀ ।


ਅੱਜ ਹੋਈ ਪ੍ਰੈਸ ਵਾਰਤਾ ਚ ਜਾਣਕਾਰੀ ਦੇਦਿਆ ਸ੍ਰ ਪ੍ਰਭਜੋਤ ਸਿੰਘ ਵਿਰਕ ਪੀ,ਪੀ, ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ -4 ਲੁਧਿਆਣਾ ਜਸਬਿੰਦਰ ਸਿੰਘ ਖਹਿਰਾ ਪੀ,ਪੀ,ਐਸ ਸਹਾਇਕ ਕਮਿਸ਼ਨਰ ਪੁਲਿਸ ਇੰਡ, ਅਤੇ ਇੰਸਪੈਕਟਰ ਅਮ੍ਰਿਤਪਾਲ ਸਿੰਘ ਥਾਣਾ ਮੋਤੀ ਨਗਰ ਨੇ ਦਸਿਆ ਕਿ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਚੱਲਦੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਬਹੁਤ ਘੱਟ ਸਮੇ ਵਿੱਚ ਹੀ ਸੁਲਝਾਉਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟ ਕੀਤੀ 14,80 ਰੁਪਏ ਦੀ ਰਕਮ ਵਿਚੋਂ 8 ਲਖ ਰੁਪਏ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਗਈ ਹੈ ਉਹਨਾਂ ਮਾਮਲੇ ਦੀ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 19-02-2025 ਨੂੰ ਫਰਮ ਬਾਲਾ ਜੀ ਸਟੀਲ ਨੇੜੇ ਸੁਪਰ ਸਾਈਕਲ ਮਾਰਕੀਟ ਗਿੱਲ ਰੋਡ ਲੁਧਿਆਣਾ ਦੇ ਇੱਕ ਵਰਕਰ ਹਰਪ੍ਰੀਤ ਸਿੰਘ ਪਾਸੋਂ 05 ਨਾਮਾਲੂਮ ਦੋਸ਼ੀਆਂ ਵੱਲੋਂ 14 ਲੱਖ 80 ਹਜਾਰ ਰੁਪਏ ਦੀ ਰਕਮ ਲੁੱਟ ਲਈ ਸੀ ਮਾਮਲੇ ਦੀ ਇਤਲਾਹ ਮਿਲਣ ਤੋਂ ਬਾਅਦ ਲੋਕਲ ਪੁਲਿਸ ਵੱਲੋਂ ਫਰਮ ਦੇ ਮਾਲਿਕ ਰਾਜਨ ਪੁੱਤਰ ਵਿਨੋਦ ਗੋਇਲ ਦੇ ਬਿਆਨਾਂ ਦੇ ਅਧਾਰ ਤੇ ਮਿਤੀ 20,02,2025 ਨੂੰ ਅ/ਧ 304(2)3(5) ਬੀ ਐਨ ਐਸ 2023 ਡੈ ਤਹਿਤ ਦਰਜ ਕਰਦੇ ਮਾਮਲੇ ਚ 5 ਆਰੋਪੀਆ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੀ ਪਹਿਚਾਣ ਵਿਕਰਮਜੀਤ ਸਿੰਘ ਉਰਫ ਸਾਗਰ ਪੁੱਤਰ ਜਸਵੀਰ ਸਿੰਘ ਵਾਸੀ ਪ੍ਰੀਤ ਨਗਰ ,ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਗੁਰਮੀਤ ਸਿੰਘ ਵਾਸੀ ਪ੍ਰੀਤ ਨਗਰ ਅਤੇ ਕਰਨ ਕਪੂਰ ਭਾਟੀਆ ਵਾਸੀ ਦੁਗਰੀ ਪ੍ਰਿੰਸ ਵਰਮਾ,ਮੰਗਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸ਼ੇਰਪੁਰ ਜਗਰਾਓਂ ਵੱਜੋ ਹੋਈ ਜਿਨ੍ਹਾਂ ਵਿਚੋਂ ਦੋ ਦੋਸ਼ੀਆਂ ਵਿਕਰਮਜੀਤ ਸਿੰਘ ਉਰਫ ਸਾਗਰ,ਅਤੇ ਵਿਕਰਮ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਕਾਬੂ ਕੀਤੇ ਦੋਸ਼ੀਆਂ ਕੋਲੋ ਅੱਠ ਲੱਖ ਰੁਪਏ ਦੀ ਬ੍ਰਾਮਦਗੀ ਦੇ ਨਾਲ ਨਾਲ ਵਾਰਦਾਤ ਚ ਵਰਤਿਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ ਹੈ ਇਸ ਮਾਮਲੇ ਚ ਨਾਮਜ਼ਦ ਦੁੱਜੇ ਆਰੋਪੀ ਕਰਨ ਕਪੂਰ,ਪ੍ਰਿੰਸ,ਅਤੇ ਮੰਗਤ ਰਾਏ ਫਰਾਰ ਚੱਲ ਰਹੇ ਹਨ ਜਿਨਾਂ ਨੂੰ ਵੀ ਬਹੁਤ ਜਲਦ ਕਾਬੂ ਕਰ ਲਿਆ ਜਾਵੇਗਾ ਇਸ ਮਾਮਲੇ ਚ ਫਰਮ ਦੇ ਇੱਕ ਪੁਰਾਣੇ ਮੁਲਾਜਮ ਦੀ ਵੀ ਭੂਮਿਕਾ ਸਾਹਮਣੇ ਆਈ ਹੈ ਜੋ ਦੂਸਰੇ ਦੋਸ਼ੀਆਂ ਨੂੰ ਹਰ ਤਰਾਂ ਦੀ ਜਾਣਕਾਰੀ ਮੁਹਈਆ ਕਰਵਾ ਰਿਹਾ ਸੀ ਜਿਸ ਕਰਕੇ ਦੋਸ਼ੀਆਂ ਵੱਲੋਂ ਅੱਪਣੇ ਟਿਕਾਣੇ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਬਦਲੇ ਗਏ ਪਰ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕਰ ਲਈ ਗਈ।

Leave a Reply

Your email address will not be published. Required fields are marked *