ਪੁਲਿਸ ਵੱਲੋਂ ਨਸ਼ਾ ਤਸਕਰ ਕਾਬੂ, 417 ਗ੍ਰਾਮ ਹੈਰੋਇਨ, 22,400 ਰੁਪਏ ਡਰੱਗ ਮਨੀ ਅਤੇ ਲਗਜ਼ਰੀ ਕਾਰ ਬਰਾਮਦ

ਅਮ੍ਰਿਤਸਰ (ਬਿਊਰੋ)ਇਸ ਮੌਕੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੇ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ, ਆਰਮਜ਼ ਐਕਟ, ਲੜਾਈ ਝਗੜਾ ਤੇ ਧੋਖਾਧੜੀ ਦੇ 03 ਮੁਕੱਦਮੇਂ ਦਰਜ਼ ਹਨ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਅਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਏ ਡਵੀਜਨ ਦੀ ਪੁਲਿਸ ਵਲੋਂ ਮੁਖਬਿਰ ਦੀ ਸੂਚਨਾ ਦੇ ਆਧਾਰ ਤੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਥਾਣਾ ਏ ਡਵੀਜਨ ਦੇ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਔਲ਼ਖ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਪੁਲਿਸ ਕਰਮਚਾਰੀਆਂ ਵੱਲੋਂ 01 ਵਿਅਕਤੀ ਨੂੰ ਕਾਬੂ ਕਰਕੇ 417 ਗ੍ਰਾਮ ਹੈਰੋਇਨ, 22,400 ਡਰੱਗ ਮਨੀ ਅਤੇ ਲਗਜ਼ਰੀ ਕਾਰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਯੋਜ਼ਨਾਬੱਧ ਤਰੀਕੇ ਨਾਲ ਪੁਰਾਣੀ ਸਬਜ਼ੀ ਮੰਡੀ ਦੇ ਖੇਤਰ ਤੋਂ ਰੋਹਿਤ ਕੁਮਾਰ ਉਰਫ਼ ਲੋਭੀ ਨੂੰ ਸਮੇਤ ਕਾਰ ਹਾਂਡਾ ਇਮੇਜ਼ ਕਾਬੂ ਕਰਕੇ ਇਸ ਪਾਸੋਂ 417 ਗ੍ਰਾਮ ਹੈਰੋਇਨ, 22,400 ਡਰੱਗ ਮਨੀ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਾ ਰਿਮਾਂਡ ਹਾਸਲ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹ ਕਿਸ ਕੋਲੋ ਲੈਕੇ ਆਉਂਦਾ ਸੀ ਤੇ ਅੱਗੇ ਕਿੱਥੇ ਸਪਲਾਈ ਕਰਦਾ ਸੀ। ਉਨ੍ਹਾ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਖਿਲਾਫ਼ ਪਹਿਲਾਂ ਵੀ
ਐਨ.ਡੀ.ਪੀ.ਐਸ ਐਕਟ, ਆਰਮਜ਼ ਐਕਟ, ਲੜਾਈ ਝਗੜਾ ਤੇ ਧੋਖਾਧੜੀ ਦੇ 03 ਮੁਕੱਦਮੇਂ ਦਰਜ਼ ਹਨ। ਉਣਾ ਕਿਹਾ ਕਿ ਇਸਨੇ ਜਾਅਲੀ ਅਸਲ੍ਹਾ ਲਾਇਸੰਸ ਬਣਵਾਇਆ ਸੀ। ਜਿਸਦੀ ਜਾਂਚ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *