ਸਿਹਤ ਦਾ ਸੁਪਰਫੂਡ ਹੈ ‘ਪਪੀਤਾ’ ! ਰੋਜ਼ਾਨਾ ਖਾਣ ਨਾਲ ਸਰੀਰ ‘ਚ ਹੋਣਗੇ ਇਹ 5 ਵੱਡੇ ਬਦਲਾਅ

ਅੱਜ-ਕੱਲ੍ਹ ਦੇ ਵਿਗੜ ਰਹੇ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਕਰਕੇ ਹਰ ਦੂਜਾ ਵਿਅਕਤੀ ਪੇਟ ਦੀਆਂ ਸਮੱਸਿਆਵਾਂ ਜਾਂ ਕਮਜ਼ੋਰ ਇਮਿਊਨਿਟੀ ਤੋਂ ਪਰੇਸ਼ਾਨ ਹੈ। ਜੇਕਰ ਤੁਸੀਂ ਵੀ ਮਹਿੰਗੀਆਂ ਦਵਾਈਆਂ ਅਤੇ ਸਪਲੀਮੈਂਟਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹੋ, ਤਾਂ ਕੁਦਰਤ ਦਾ ਇਕ ਅਨਮੋਲ ਤੋਹਫ਼ਾ ਤੁਹਾਡੀ ਰਸੋਈ ‘ਚ ਮੌਜੂਦ ਹੈ ‘ਪਪੀਤਾ’। 

ਆਯੁਰਵੇਦ ਅਤੇ ਆਧੁਨਿਕ ਵਿਗਿਆਨ ਦੋਵੇਂ ਮੰਨਦੇ ਹਨ ਕਿ ਪਪੀਤਾ ਸਿਰਫ਼ ਇਕ ਫਲ ਨਹੀਂ, ਸਗੋਂ ਕਈ ਬੀਮਾਰੀਆਂ ਦੀ ਇਕੋ-ਇਕ ਦਵਾਈ ਹੈ। ਆਓ ਜਾਣਦੇ ਹਾਂ ਰੋਜ਼ਾਨਾ ਪਪੀਤਾ ਖਾਣ ਦੇ ਬੇਮਿਸਾਲ ਫਾਇਦੇ :-

ਪਾਚਨ ਤੰਤਰ ਲਈ ‘ਅੰਮ੍ਰਿਤ’
ਪਪੀਤੇ ‘ਚ ‘ਪੇਪੇਨ’ ਨਾਂ ਦਾ ਐਨਜ਼ਾਈਮ ਹੁੰਦਾ ਹੈ, ਜੋ ਖਾਣੇ ਨੂੰ ਆਸਾਨੀ ਨਾਲ ਪਚਾਉਂਦਾ ਹੈ। ਜੇਕਰ ਤੁਹਾਨੂੰ ਕਬਜ਼, ਗੈਸ ਜਾਂ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ, ਤਾਂ ਖਾਲੀ ਪੇਟ ਪਪੀਤਾ ਖਾਣਾ ਤੁਹਾਡੇ ਲਈ ਰਾਮਬਾਣ ਸਾਬਤ ਹੋਵੇਗਾ।

ਤੇਜ਼ੀ ਨਾਲ ਘਟੇਗਾ ਵਾਧੂ ਮੋਟਾਪਾ
ਜੇਕਰ ਤੁਸੀਂ ਭਾਰ ਘਟਾਉਣ ਦੇ ਸਫ਼ਰ ‘ਤੇ ਹੋ, ਤਾਂ ਪਪੀਤਾ ਤੁਹਾਡਾ ਸਭ ਤੋਂ ਵਧੀਆ ਸਾਥੀ ਹੈ। ਇਸ ‘ਚ ਕੈਲੋਰੀ ਬਹੁਤ ਘੱਟ ਅਤੇ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਵਾਧੂ ਚਰਬੀ ਨੂੰ ਪਿਘਲਾਉਂਦਾ ਹੈ।

ਚਿਹਰੇ ‘ਤੇ ਆਵੇਗੀ ਕੁਦਰਤੀ ਚਮਕ 
ਪਪੀਤੇ ‘ਚ ਮੌਜੂਦ ਵਿਟਾਮਿਨ-C ਅਤੇ ਐਂਟੀ-ਆਕਸੀਡੈਂਟ ਚਮੜੀ ਨੂੰ ਡੈੱਡ ਸੈੱਲਾਂ ਤੋਂ ਮੁਕਤ ਕਰਦੇ ਹਨ। ਇਹ ਚਿਹਰੇ ਦੀਆਂ ਝੁਰੜੀਆਂ, ਕਿੱਲ-ਮੁਹਾਸੇ ਅਤੇ ਪਿਗਮੈਂਟੇਸ਼ਨ ਨੂੰ ਦੂਰ ਕਰਕੇ ਚਮੜੀ ਨੂੰ ਜਵਾਨ ਰੱਖਦਾ ਹੈ।

ਇਮਿਊਨਿਟੀ ਹੋਵੇਗੀ ਲੋਹੇ ਵਰਗੀ ਮਜ਼ਬੂਤ
ਵਿਟਾਮਿਨ-C ਨਾਲ ਭਰਪੂਰ ਹੋਣ ਕਰਕੇ, ਪਪੀਤਾ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਮੌਸਮੀ ਬੀਮਾਰੀਆਂ, ਸਰਦੀ-ਜ਼ੁਕਾਮ ਅਤੇ ਇਨਫੈਕਸ਼ਨ ਤੋਂ ਬਚੇ ਰਹਿੰਦੇ ਹੋ।

ਅੱਖਾਂ ਦੀ ਰੌਸ਼ਨੀ ਲਈ ਵਰਦਾਨ
ਪਪੀਤੇ ‘ਚ ਵਿਟਾਮਿਨ-A ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਵਧਦੀ ਉਮਰ ‘ਚ ਅੱਖਾਂ ਦੀ ਰੌਸ਼ਨੀ ਘਟਣ ਦੀ ਸਮੱਸਿਆ ਤੋਂ ਬਚਾਉਂਦਾ ਹੈ।

Leave a Reply

Your email address will not be published. Required fields are marked *