ਵਿਦੇਸ਼ੀ ਧਰਤੀ ਨੇ ਨਿਗਲ ਲਿਆ ਇਕ ਹੋਰ ਪੰਜਾਬੀ ਨੌਜਵਾਨ

ਅੰਮ੍ਰਿਤਸਰ ਦੇ ਨੌਜਵਾਨ ਦੀ ਸਪੇਨ ਚ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼

6 ਮਹੀਨੇ ਪਹਿਲਾ ਗਿਆ ਸੀ ਸਪੇੰਨ

ਮ੍ਰਿਤਕ ਨੌਜਵਾਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ

25 ਦਿਨਾਂ ਬਾਅਦ ਘਰ ਪਹੁੰਚੀ ਲਾਸ਼ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ

ਘਰ ਦੀ ਮਾਲੀ ਹਾਲਾਤ ਸੁਧਾਰਨ ਅਤੇ ਚੰਗੇ ਭਵਿੱਖ ਲਈ ਲੱਖਾਂ ਰੁਪਏ ਲਾਕੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਉਥੇ ਹੀ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮੌੜੇ ਕਲਾਂ ਦਾ 20 ਸਾਲਾ ਨੌਜਵਾਨ ਤਰਸੇਮ ਸਿੰਘ ਸਪੇਨ ਗਿਆ ਸੀ, ਜਿੱਥੇ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ 25 ਦਿਨ ਬਾਅਦ ਵਤਨ ਲਿਆਂਦੀ ਗਈ ਜਿੱਥੇ ਨੌਜਵਾਨ ਦੇ ਜੱਦੀ ਪਿੰਡ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਸੀ

https://www.facebook.com/watch/?v=4033472830232969&rdid=wA7tzblgy0xkeGEe

ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕੀ ਉਹਨਾਂ ਦਾ ਬੇਟਾ ਘਰ ਦੀ ਮਾਲੀ ਹਾਲਾਤ ਸੁਧਾਰਨ ਲਈ 6 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਤੇ ਉਸ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ, ਜਿੱਥੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਪਾਇਆ

ਇਸ ਮੌਕੇ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਨੇ ਕਿਹਾ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਸਪੇਨ ਦੀ ਧਰਤੀ ਤੇ ਮੌਤ ਹੋਈ ਹੈ, ਜਿੱਥੇ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਨੂੰ ਵਾਪਸ ਲਿਆਂਦਾ ਗਿਆ ਹੈ, ਉਹਨਾਂ ਦਾਨੀ ਸੱਜਣਾ ਤੇ ਸਪੇਨ ਦੀ ਸਰਕਾਰ ਨੂੰ ਮੰਗ ਕੀਤੀ ਕੀ ਨੌਜਵਾਨ ਦੀ ਕਿਸੇ ਤਰ੍ਹਾਂ ਮਦਦ ਕੀਤੀ ਜਾਵੇ, ਕਿਉਕਿ ਨੌਜਵਾਨ ਦੇ ਪਿਤਾ ਨੇ ਉਸ ਨੂੰ ਕਰਜਾ ਚੁੱਕ ਕੇ ਵਿਦੇਸ਼ ਭੇਜਿਆ ਸੀ

Leave a Reply

Your email address will not be published. Required fields are marked *