ਮੇਰਠ ‘ਚ ਡਰੰਮ ਕਾਂਡ ਤੋਂ ਬਾਅਦ ਹੁਣ ਸਾਹਮਣੇ ਆਇਆ ਖੌਫਨਾਕ ‘ਸੱਪ ਕਾਂਡ’, ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਲਾਸ਼ ਕੋਲ ਛੱਡਿਆ ਸੱਪ

ਹਾਲੇ ਮੇਰਠ ਵਿੱਚ ਵਾਪਰੇ ਡਰੰਮ ਕਾਂਡ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਹੁਣ ਇੱਕ ਹੋਰ ਹੈਰਾਨ ਕਰਨ ਵਾਲਾ ਸੱਪ ਕਾਂਡ ਸਾਹਮਣੇ ਆਉਣ ਨਾਲ ਦੇਖਣ ਅਤੇ ਸੁਣਨ ਵਾਲਿਆਂ ਦੇ ਰੌਂਗਟੇ ਖੜੇ ਹੋ ਰਹੇ ਹਨ ਕਿਵੇ ਹਵਸ ਵਿੱਚ ਅੰਨ੍ਹੇ ਹੋ ਨਜ਼ਦੀਕੀ ਰਿਸ਼ਤਿਆਂ ਦਾ ਖੂਨ ਕਿੱਤਾ ਜਾ ਰਿਹਾ ਹੈ ਯਕੀਨ ਕਰਨਾ ਔਖਾ ਜਾਪ ਰਿਹਾ ਹੈ ਤਾਜਾ ਵਾਪਰੇ ਘਟਨਾ ਕਰਮ ਵਿੱਚ ਮੇਰਠ ਚ ਰਹਿਣ ਵਾਲੀ ਇੱਕ ਕਵਿਤਾ ਨਾਮ ਦੀ ਮਹਿਲਾ ਜਿਸ ਦੇ ਤਿੰਨ ਬੱਚੇ ਹਨ ਵੱਲੋਂ ਅੱਪਣੇ ਕੁਆਰੇ ਪ੍ਰੇਮੀ ਜਿਸ ਦੀ ਪਹਿਚਾਣ ਅਮਰਦੀਪ ਵੱਜੋ ਹੋਈ ਨਾਲ ਮਿਲ ਕੇ ਅੱਪਣੇ ਪਤੀ ਅਮਿਤ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਅਤੇ ਇਸ ਕਤਲ ਨੂੰ ਅਚਾਨਕ ਵਾਪਰੀ ਘਟਨਾ ਸਾਬਿਤ ਕਰਨ ਵਾਸਤੇ ਲਾਸ਼ ਦੇ ਉੱਪਰ ਸੱਪ ਛੱਡ ਦਿੱਤਾ ਅਤੇ ਇਲਜ਼ਾਮ ਸੱਪ ਉੱਪਰ ਲੱਗਾ ਦਿੱਤਾ ਕਿ ਉਸ ਦੇ ਪਤੀ ਦੀ ਮੌਤ ਸੱਪ ਦੇ ਕੱਟਣ ਦੀ ਵਜ੍ਹਾ ਨਾਲ ਹੋਈ ਹੈ ।


ਪਰ ਜਦੋ ਪੁਲਿਸ ਵੱਲੋਂ ਅਮਿਤ ਦੀ ਲਾਸ਼ ਨੂੰ ਅੱਪਣੇ ਕਬਜੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕੀਤਾ ਤਾਂ ਡਾਕਟਰਾਂ ਵੱਲੋਂ ਖੁਲਾਸਾ ਕੀਤਾ ਗਿਆ ਕਿ ਅਮਿਤ ਦੀ ਮੌਤ ਸੱਪ ਦੇ ਕੱਟਣ ਨਾਲ ਨਹੀਂ ਹੋਈ ਬਲਕਿ ਉਸ ਦਾ ਗਲ ਘੁੱਟ ਕੇ ਕਤਲ ਕੀਤਾ ਗਿਆ ਸੀ ।


ਪੁਲਿਸ ਵੱਲੋਂ ਕੀਤੀ ਗਈ ਜਾਂਚਪੜਤਾਲ ਤੋ ਬਾਅਦ ਜਦੋਂ ਅਮਿਤ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁਛਪੜਤਾਲ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਪੁਲਿਸ ਨੂੰ ਦਸਿਆ ਕਿ ਉਸ ਨੇ ਅੱਪਣੇ ਪ੍ਰੇਮੀ ਅਮਰਦੀਪ ਨਾਲ ਮਿਲ ਕੇ ਅੱਪਣੇ ਪਤੀ ਅਮਿਤ ਦਾ ਗਲ ਘੁੱਟ ਕੇ ਕਤਲ ਕੀਤਾ ਸੀ ਅਤੇ ਸੱਪ ਦਾ ਇੰਤਜ਼ਾਮ ਉਸ ਦੇ ਪ੍ਰੇਮੀ ਅਮਰਦੀਪ ਨੇ ਇੱਕ ਹਜ਼ਾਰ ਰੁਪਏ ਵਿੱਚ ਕੀਤਾ ਸੀ ਕਵਿਤਾ ਨੇ ਪੁਲਿਸ ਨੂੰ ਦਸਿਆ ਕਿ ਅਮਿਤ ਵੱਲੋਂ ਉਸ ਨੂੰ ਇਹ ਧਮਕੀ ਦਿੱਤੀ ਗਈ ਸੀ ਕਿ ਉਹ ਦੋਨਾਂ ਨੂੰ ਜਾਨੋ ਮਾਰ ਦੇਵੇਗਾ ਇਸ ਵਾਸਤੇ ਉਸ ਨੇ ਅੱਪਣੇ ਪ੍ਰੇਮੀ ਨਾਲ ਮਿਲ ਕੇ ਅਮਿਤ ਦਾ ਕਤਲ ਮਰ ਦਿੱਤਾ ਪੁਲਿਸ ਵੱਲੋਂ ਦੋਨਾਂ ਆਰੋਪੀਆ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *