ਲੁਧਿਆਣਾ(ਰਾਮ ਕ੍ਰਿਸ਼ਨ ਆਰੋੜਾ) ਲੁਧਿਆਣਾ ਬਾਰ ਐਸ਼ੋਸ਼ੇਸ਼ਨ ਦੇ ਆਉਣ ਵਾਲੀ 28 ਫਰਵਰੀ ਨੂੰ ਇਲੈਕਸ਼ਨ ਹੋਣ ਜਾ ਰਹੇ ਹਨ ਜਿਸ ਦੇ ਚਲਦਿਆਂ ਅੱਜ ਪਿੱਛਲੇ 33 ਸਾਲ ਤੋਂ ਵੀ ਵੱਧ ਸਮੇ ਤੋ ਵਕਾਲਤ ਕਰ ਰਹੇ ਸੀਨੀਅਰ ਐਡਵੋਕੇਟ ਸ੍ਰ ਹਰਿੰਦਰ ਸਿੰਘ ਨਾਰੰਗ ਵੱਲੋਂ ਬਾਰ ਐਸ਼ੋਸ਼ੇਸ਼ਨ ਦੀ ਪ੍ਰਧਾਨਗੀ ਵਾਸਤੇ ਅੱਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ,ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਿੰਦਰ ਸਿੰਘ ਨਾਰੰਗ ਨੇ ਕਿਹਾ ਕਿ ਉਹਨਾਂ ਦਾ ਇਸ ਅਹੁਦੇ ਵਾਸਤੇ ਉਮੀਦਵਾਰ ਬਣਨ ਪਿੱਛੇ ਲੁਧਿਆਣਾ ਬਾਰ,ਐਸ਼ੋਸ਼ੇਸ਼ਨ ਦੀ ਬੇਹਤਰੀ ਲਈ ਕੰਮ ਕਰਨਾ,ਨਵੇਂ ਆਉਣ ਵਾਲੇ ਵਕੀਲਾਂ ਦੀ ਭਲਾਈ,ਅਤੇ ਬੇਹਤਰੀ ਵਾਸਤੇ ਕੰਮ ਕਰਨ ਤੋਂ ਇਲਾਵਾ ਉਹਨਾਂ ਨੂੰ ਮਾਰਗ ਦਰਸ਼ਨ ਕਰਨਾ ਅਤੇ ਵਕੀਲਾਂ ਵਾਸਤੇ ਚੈਂਬਰਾਂ ਦੀ ਆ ਰਹੀ ਕਮੀ ਦੀ ਸਮਸਿਆ ਨੂੰ ਦੂਰ ਕਰਨ ਪਾਰਕਿੰਗ ਦੀ ਆ ਰਹੀ ਸਮਸਿਆ ਵਰਗੇ ਕਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ।
ਐਡਵੋਕੇਟ ਹਰਿੰਦਰ ਸਿੰਘ ਨਾਰੰਗ ਵੱਲੋਂ ਮਹਿਲਾ ਐਡਵੋਕੇਟ ਅਤੇ ਮਰਦ ਐਡਵੋਕੇਟ ਚ ਜੋ ਨਜ਼ਰੀਏ ਦਾ ਫਰਕ ਦੇਖਣ ਨੂੰ ਮਿਲ ਰਿਹਾ ਨੂੰ ਦੂਰ ਕਰਦੇ ਹੋਏ ਬਰਾਬਰ ਸਮਾਨਤਾ ਵਾਸਤੇ ਪਹਿਲ ਦੇ ਅਧਾਰ ਤੇ ਉਹਨਾਂ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਿਆ ਜਾਵੇਗਾ ,ਇਸ ਤੋਂ ਇਲਾਵਾ ਬਾਰ ਐਸ਼ੋਸ਼ੇਸ਼ਨ ਚ ਸੈਮੀਨਾਰ, ਕਾਨੂੰਨੀ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ

ਐਡਵੋਕੇਟ ਸ੍ਰ,ਹਰਿੰਦਰ ਸਿੰਘ ਨਾਰੰਗ ਦਾ ਕਹਿਣਾ ਸੀ ਕਿ ਅਕਸਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਵਕਾਲਤ ਅਤੇ ਨਿਆਂ ਪਾਲਿਕਾ ਵਿੱਚ ਕੁੱਝ ਤਲਖ਼ੀਆਂ ਭਰੇ ਪਲ ਵੀ ਆ ਜਾਂਦੇ ਹਨ ਜਿੰਨਾਂ ਨੂੰ ਦੂਰ ਕੀਤੇ ਜਾਣਾ ਚਾਹੀਦਾ ਹੈ ਅਤੇ ਉਹਨਾਂ ਵੱਲੋਂ ਇੱਕ ਖੁਸ਼ਨੁਮਾ ਮਾਹੌਲ ਪੈਦਾ ਕਰਦੇ ਹੋਏ ਉਹਨਾਂ ਪਲਾਂ ਸੁਹਿਰਦਤਾ ਪੂਰਨ ਬਣਾਇਆ ਜਾਵੇਗਾ,

ਇਸ ਮੌਕੇ ਮਹਿਲਾ ਐਡਵੋਕੇਟ ਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਉਹ ਐਡਵੋਕੇਟ ਸ੍ਰ,ਹਰਿੰਦਰ ਸਿੰਘ ਨਾਰੰਗ ਵੱਲੋਂ ਪਹਿਲਾ ਕੀਤੇ ਗਏ ਵਕੀਲ ਭਾਈਚਾਰੇ ਵਾਸਤੇ ਕੰਮ ਤੋਂ ਪੂਰੀ ਤਰਾਂ ਨਾਲ ਪ੍ਰਭਾਵਤ ਹੈ ਅਤੇ ਉਹਨਾਂ ਵੱਲੋਂ ਕੀਤੇ ਗਏ ਕਮਾਂ ਦੀ ਸਲਾਹੁਤਾ ਕਰਦਿਆਂ ਅੱਪਣੇ ਹੋਰ ਸਾਥੀ ਵਕੀਲ ਭਾਈਚਾਰੇ ਨੂੰ ਅਪੀਲ ਕਰਦੀ ਹੈ ਕਿ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਸਫਲ ਬਣਾਉਣ

ਐਡਵੋਕੇਟ ਸਾਗਰ ਲਕਸ਼ੇ ਦਾ ਕਹਿਣਾ ਸੀ ਕਿ ਉਹ ਵੀ ਕੁੱਝ ਸਮਾਂ ਪਹਿਲਾਂ ਬਾਰ ਐਸ਼ੋਸ਼ੇਸ਼ਨ ਦਾ ਹਿਸਾ ਰਹੇ ਹਨ ਉਹ ਐਡਵੋਕੇਟ ਹਰਿੰਦਰ ਸਿੰਘ ਨਾਰੰਗ ਵਾਸਤੇ ਅੱਪਣੇ ਹੋਰ ਵਕੀਲ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਉਹ ਸ੍ਰ,ਹਰਿੰਦਰ ਸਿੰਘ ਨਾਰੰਗ ਜੀ ਦੀ ਵੱਧ ਤੋਂ ਵੱਧ ਸਪੋਰਟ ਕੜਨ ਤਾਂ ਜੋ ਵਕੀਲ ਭਾਈਚਾਰੇ ਦੀ ਬੇਹਤਰੀ ਵਾਸਤੇ ਉਹ ਵੱਧ ਤੋਂ ਵੱਧ ਕੰਮ ਕਰ ਸਕਣ।

ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸ੍ਰ ਹਰਜੀਤ ਸਿੰਘ ਭੱਟੀ ਦਾ ਕਹਿਣਾ ਸੀ ਕਿ ਉਹ ਖੁੱਦ ਵੀ ਬਾਰ ਐਸ਼ੋਸ਼ੇਸ਼ਨ ਵਾਸਤੇ ਐਗਜਿਕਉਟਿਵ ਮੈਂਬਰ ਵੱਜੋ ਉਮੀਦਵਾਰ ਹਨ ਉਹ ਅੱਪਣੇ ਵਾਸਤੇ ਅਤੇ ਸ੍ਰ ਹਰਿੰਦਰ ਸਿੰਘ ਨਾਰੰਗ ਜੀ ਬਾਰੇ ਅੱਪਣੇ ਵਕੀਲ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਪੋਟ ਕੀਤਾ ਜਾਵੇ ਤਾਂ ਜੋ ਉਹ ਅੱਪਣੇ ਵਕੀਲ ਭਾਈਚਾਰੇ ਵਾਸਤੇ ਕੰਮ ਕਰ ਸਕਣ।
