ਟੁੱਟ ਰਹੀ ਹੈ ਬਾਲੀਵੁੱਡ ਦੀ ਇੱਕ ਹੋਰ ਜੋੜੀ? ਮੌਨੀ ਰਾਏ ਦੇ ਪਤੀ ਨੇ Pics ਹਟਾਉਣ ਮਗਰੋਂ ਇੰਸਟਾ ਅਕਾਊਂਟ ਹੀ ਕਰ’ਤਾ ਡਿਲੀਟ

ਬਾਲੀਵੁੱਡ ਅਦਾਕਾਰਾ ਮੌਨੀ ਰਾਏ ਅਤੇ ਉਨ੍ਹਾਂ ਦੇ ਪਤੀ ਸੂਰਜ ਨਾਂਬੀਆਰ ਦਾ ਵਿਆਹੁਤਾ ਰਿਸ਼ਤਾ ਉਦੋਂ ਚਰਚਾ ਵਿੱਚ ਆ ਗਿਆ, ਜਦੋਂ ਜੋੜੇ ਨੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨੂੰ ਅਨਫਾਲੋ ਕਰ ਦਿੱਤਾ। ਉਥੇ ਹੀ ਇਨ੍ਹਾਂ ਖ਼ਬਰਾਂ ਦੇ ਵਿਚਕਾਰ, ਹੁਣ ਸੂਰਜ ਨਾਂਬੀਆਰ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਹੈ। ਜਦੋਂ ਕੋਈ ਉਨ੍ਹਾਂ ਦੇ ਅਕਾਊਂਟ ‘ਤੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉੱਥੇ “ਪੇਜ ਉਪਲਬਧ ਨਹੀਂ ਹੈ” ਦਾ ਸੁਨੇਹਾ ਦਿਖਾਈ ਦੇ ਰਿਹਾ ਹੈ। ਇੰਨਾ ਹੀ ਨਹੀਂ, ਮੌਨੀ ਰਾਏ ਦੀ ਨਜ਼ਦੀਕੀ ਦੋਸਤ ਅਤੇ ਅਦਾਕਾਰਾ ਦਿਸ਼ਾ ਪਟਾਨੀ ਨੇ ਵੀ ਸੂਰਜ ਨੂੰ ਅਨਫਾਲੋ ਕਰ ਦਿੱਤਾ ਹੈ। ਪ੍ਰਸ਼ੰਸਕਾਂ ਨੇ ਇਹ ਵੀ ਨੋਟਿਸ ਕੀਤਾ ਕਿ ਸੂਰਜ ਨੇ ਮੌਨੀ ਨਾਲ ਆਪਣੀਆਂ ਵਿਆਹ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ ਜਾਂ ਆਰਕਾਈਵ ਕਰ ਦਿੱਤੀਆਂ ਹਨ।

ਸੂਰਜ ਦਾ ਅਕਾਊਂਟ ਡਿਲੀਟ ਹੋਣ ਤੋਂ ਪਹਿਲਾਂ ਕਈ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਆਪਣੀ ਚਿੰਤਾ ਜ਼ਾਹਰ ਕੀਤੀ ਸੀ। ਕੁਝ ਉਪਭੋਗਤਾਵਾਂ ਨੇ ਉਨ੍ਹਾਂ ਨੂੰ ਆਪਣੇ ਮਤਭੇਦ ਸੁਲਝਾਉਣ ਦੀ ਅਪੀਲ ਕੀਤੀ ਅਤੇ ਲਿਖਿਆ ਕਿ ਉਹ ਇਕ ਬਹੁਤ ਵਧੀਆ ਕਪਲ ਹਨ। ਕਈਆਂ ਨੇ ਸਿੱਧੇ ਤੌਰ ‘ਤੇ ਵਿਆਹ ਦੀਆਂ ਤਸਵੀਰਾਂ ਹਟਾਉਣ ਅਤੇ ਤਲਾਕ ਬਾਰੇ ਸਵਾਲ ਵੀ ਪੁੱਛੇ। ਦੱਸ ਦੇਈਏ ਕਿ ਮੌਨੀ ਅਤੇ ਸੂਰਜ ਦਾ ਵਿਆਹ 27 ਜਨਵਰੀ, 2022 ਨੂੰ ਗੋਆ ਵਿੱਚ ਮਲਿਆਲੀ ਅਤੇ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ।

Leave a Reply

Your email address will not be published. Required fields are marked *