ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ: ਫੈਕਟਰੀ ਮਾਲਿਕ ਵੱਲੋਂ ਮਾਂ, ਭਰਾ ਅਤੇ ਲੜਕੀਆਂ ਦੇ ਮੂੰਹ ‘ਤੇ ਕਾਲਿਖ ਪੋਤਕੇ ਸ਼ਰੇਆਮ ਹੈਵਾਨੀਅਤ, ਮਾਮਲਾ ਦਰਜ

ਲੁਧਿਆਣਾ ,ਰਾਮ ਕ੍ਰਿਸ਼ਨ ਅਰੋੜਾ,,ਸ਼ੋਸ਼ਲ ਮੀਡੀਆ ਤੇ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਦੇ ਵਾਇਰਲ ਹੋਣ ਦੇ ਚੱਲਦੇ ਹਰਕਤ ਵਿੱਚ ਆਈ ਪੁਲਿਸ ਵੱਲੋਂ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਫੈਕਟਰੀ ਵਾਲਿਆਂ ਤੇ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ


ਜਾਣਕਾਰੀ ਦੇਦਿਆ ਪੁਲਿਸ ਦੇ ਉਚ ਅਧਿਕਾਰੀਆਂ ਸ਼੍ਰੀ ਸ਼ੁਭਮ ਅਗਰਵਾਲ ਨੇ ਦਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਹੋਰ ਜਾਂਚ ਜਾਰੀ ਹੈ ।


ਦੂਸਰੇ ਪਾਸੇ ਫੈਕਟਰੀ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਦੀ ਫੈਕਟਰੀ ਚ ਕੰਮ ਕਰਨ ਵਾਲੀਆਂ ਲੜਕੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਵੱਲੋਂ ਉਹਨਾਂ ਦੀ ਫੈਕਟਰੀ ਵਿੱਚੋਂ ਚੋਰੀ ਕੀਤੀ ਸੀ ਅਤੇ ਉਹਨਾਂ ਨੂੰ ਸਬਕ ਸਿਖਾਉਣ ਢੀ ਨਿਯਤ ਨਾਲ ਉਹਨਾਂ ਵੱਲੋਂ ਇਹ ਹਰਕਤ ਕੀਤੀ ਗਈ ਸੀ ਬੇਸ਼ਕ ਇਸ ਮਾਮਲੇ ਦੇ ਦੋ ਪਹਿਲੂ ਹਨ ਪਰ ਇਸ ਤਰਾਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਅਤੇ ਉਸ ਤੋਂ ਬਾਅਦ ਰਾਜਵਾੜਾ ਸ਼ਾਹੀ ਤੁਗਲਕੀ ਫਰਮਾਨ ਮੁਤਾਬਿਕ ਲੜਕੀਆਂ ਅਤੇ ਉਸ ਦੇ ਪਰਿਵਾਰਕ ਮੈਬਰਾਂ ਨੂੰ ਇਸ ਤਰਾਂ ਸ਼ਰੇਆਮ ਜ਼ਲੀਲ ਕਰਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਅਤੇ ਅਤੀ ਨਿਦਣਯੋਗ ਘਟਨਾ ਹੈ ਜਿਸ ਦੀ ਸੱਭਿਆਕ ਸਮਾਜ ਇਜਾਜਤ ਨਹੀਂ ਦਿੰਦਾ।

Leave a Reply

Your email address will not be published. Required fields are marked *