ਪੰਜਾਬ ਭਾਜਪਾ ‘ਚ ਨਿਯੁਕਤੀਆਂ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਐਲਾਨ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੱਡਾ ਕਦਮ ਚੁੱਕਦਿਆਂ ਪਿਛਲੇ ਸਾਲ ਆਏ ਹੜ੍ਹਾਂ ਨਾਲ ਪ੍ਰਭਾਵਤ ਜ਼ਿਲ੍ਹਿਆਂ ਦਾ ਜਾਇਜ਼ਾ ਲੈਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਇਹ ਆਗੂ ਉਨ੍ਹਾਂ ਖੇਤਰਾਂ ਦਾ ਦੌਰਾ ਕਰਨਗੇ ਜੋ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਏ ਸਨ। ਜਾਰੀ ਹੋਏ ਪੱਤਰ ਵਿਚ ਇਹ ਵੀ ਆਖਿਆ ਹੈ ਕਿ ਸਬੰਧਤ ਜ਼ਿਲ੍ਹਿਆਂ ਦੇ ਪ੍ਰਧਾਨ ਸਾਰੇ ਆਗੂਆਂ ਨਾਲ ਮੌਜੂਦ ਰਹਿਣਗੇ। 

ਪੱਤਰ ਮੁਤਾਬਕ ਅਸ਼ਵਨੀ ਸ਼ਰਮਾ ਨੂੰ ਗੁਰਦਾਸਪੁਰ, ਫਤਿਹਜੰਗ ਸਿੰਘ ਬਾਜਵਾ ਨੂੰ ਅੰਮ੍ਰਿਤਸਰ, ਸ਼ਵੇਤ ਮਲਿਕ ਨੂੰ ਪਠਾਨਕੋਟ, ਸੁਰਜੀਤ ਜਿਆਣੀ ਨੂੰ ਫਿਰੋਜ਼ਪੁਰ, ਸੁਨੀਲ ਜਾਖੜ ਨੂੰ ਫਾਜ਼ਿਲਕਾ, ਸੁਸ਼ੀਲ ਰਿੰਕੂ ਨੂੰ ਅਬੋਹਰ, ਅਵਿਨਾਸ਼ ਰਾਏ ਖੰਨਾ ਨੂੰ ਜਲੰਧਰ, ਜੰਗੀ ਲਾਲ ਮਹਾਜਨ ਨੂੰ ਹੁਸ਼ਿਆਰਪੁਰ ,ਵਿਜੇ ਸਾਂਪਲਾ ਨੂੰ ਰੂਪਨਗਰ, ਇਕਬਾਲ ਸਿੰਘ ਲਾਲਪੁਰਾ ਨੂੰ ਐੱਸ. ਐੱਸ. ਏ. ਨਗਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Leave a Reply

Your email address will not be published. Required fields are marked *