ਸੁਆਦ ਹੀ ਨਹੀਂ, ਸਿਹਤ ਲਈ ਵੀ ਗੁਣਾਂ ਨਾਲ ਭਰਪੂਰ ਹਨ ਚੌਲ ! ਜਾਣੋ ਹੈਰਾਨੀਜਨਕ ਫ਼ਾਇਦੇ

 ਚੌਲ ਇਕ ਮਹੱਤਵਪੂਰਣ ਅਨਾਜ ਹੈ। ਇਹ ਘੱਟ ਵਸਾ ਵਾਲਾ ਖਾਦ ਪਦਾਰਥ ਹੈ। ਜੋ ਊਰਜਾ ਦਾ ਸਰੋਤ ਵੀ ਹੈ। ਇਹ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਵੀ ਕਰਦੇ ਹਨ। ਚੌਲਾਂ ‘ਚ ਭਰਪੂਰ ਮਾਤਰਾ ‘ਚ ਕਾਰਬੋਹਾਈਡ੍ਰੇਟਸ ਹੁੰਦੇ ਹਨ ਜੋ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਚੌਲਾਂ ਦੇ ਸਿਹਤ ਸਬੰਧੀ ਗੁਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਕੁਝ ਲੋਕ ਸੋਚਦੇ ਹਨ ਕਿ ਚੌਲ ਖਾਣ ਨਾਲ ਜ਼ਿਆਦਾਤਰ ਨੁਕਸਾਨ ਹੀ ਹੁੰਦਾ ਹੈ ਇਹ ਬਿਲਕੁਲ ਗਲਤ ਹੈ। ਚੌਲ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਚੌਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ।

ਤੁਰੰਤ ਐਨਰਜੀ ਮਿਲੇ
ਚੌਲਾਂ ‘ਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ।ਇਸ ਨੂੰ ਖਾਣ ਨਾਲ ਸਰੀਰ ਨੂੰ ਤੁਰੰਤ ਐਨਰਜੀ ਮਿਲਦੀ ਹੈ। ਇਸ ਲਈ ਦਿਨ ‘ਚ ਇਕ ਵਾਰ ਖਾਣਾ ਤਾਂ ਬੇਹੱਦ ਜ਼ਰੂਰੀ ਹੈ।

ਪੇਟ ਦੀਆਂ ਸਮੱਸਿਆਂ ਦੂਰ
ਚੌਲ ਹਾਜ਼ਮੇ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ ਕਿਉਂਕਿ ਇਹ ਖਾਣ’ਚ ਵੀ ਬਹੁਤ ਹਲਕੇ ਹੁੰਦੇ ਹਨ ਤੇ ਢਿੱਡ ਵੀ ਬਾਅਦ ‘ਚ ਭਰਿਆ ਰਹਿੰਦਾ ਹੈ। ਇਸ ਲਈ ਜਦੋਂ ਵੀ ਕੋਈ ਪੇਟ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ ਤਾਂ ਡਾਕਟਰ ਚੌਲ ਖਾਣ ਲਈ ਕਹਿੰਦੇ ਹਨ।

ਗਲੂਟਨ ਫਰੀ ਖੁਰਾਕ 
ਕਈਆਂ ਨੂੰ ਗਲੂਟਨ ਤੋਂ ਐਲਰਜੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦਾ ਹਾਜ਼ਮਾ ਵਿਗੜਿਆ ਰਹਿੰਦਾ ਹੈ। ਇਸ ਲਈ ਉਨ੍ਹਾਂ ਨੂੰ ਚੌਲ ਖਾਣ ਦੀ ਸਲਾਹ ਦਿੱਤੀ ਹੈ ਜਾਂਦੀ ਹੈ ਕਿਉਂਕਿ ਇਹ ਸੌ ਫੀਸਦੀ ਗਲੂਟਨ ਫ੍ਰੀ ਹੁੰਦੇ ਹਨ ਅਤੇ ਸਿਹਤ ਲਈ ਸੁਰੱਖਿਅਤ ਰਹਿੰਦੇ ਹਨ।

ਬਲੱਡ ਪ੍ਰੈਸ਼ਰ ਰੱਖੇ ਕੰਟ੍ਰੋਲ 
ਚੌਲਾਂ ‘ਚ ਸੋਡੀਅਮ ਤੇ ਕੋਲੈਸਟ੍ਰਾਲ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਵੀ ਕੰਟ੍ਰੋਲ ‘ਚ ਰਹਿੰਦਾ ਹੈ ਤੇ ਦਿਲ ਦੀਆਂ ਨਾੜੀਆਂ ਵੀ ਸਾਫ ਤੇ ਸੁਰੱਖਿਅਤ ਰਹਿੰਦੀਆਂ ਹਨ। 

ਸਕਿਨ ਤੇ ਵਾਲਾਂ ਲਈ ਵਰਦਾਨ 
– ਚੋਲਾਂ ਵਿਚ ਕਈ ਤਰਾਂ ਦੇ ਵਿਟਾਮਿਨ ਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਦੇ ਮੈਟਾਬਾਲਿਜ਼ਮ ਨੂੰ ਵਧਾਉਂਦੇ ਹਨ। ਇਸ ਲਈ ਚੋਲ ਸਿਹਤ ਤੇ ਵਾਲ ਦੋਵਾਂ ਲਈ ਫਾਇਦੇਮੰਦ ਹੁੰਦੇ ਹਨ।

Leave a Reply

Your email address will not be published. Required fields are marked *