ਨਸ਼ੇ ਦੀ ਪੂਰਤੀ ਵਾਸਤੇ ਆਮ ਆਦਮੀ ਪਾਰਟੀ ਦੇ ਮੁਹੱਲਾ ਪ੍ਰਧਾਨ ਦੇ ਮੁੰਡੇ ਨੇ ਮੋਬਾਇਲ ਖੋਹਣ ਵਾਸਤੇ ਵੱਡਿਆਂ ਸੀ ਨੌਜਵਾਨ ਦਾ ਗੁੱਟ

ਪੁਲਿਸ ਦੀ ਹਿਰਾਸਤ ਚੋ ਭੱਜਣ ਦੇ ਚੱਕਰ ਚ ਤੁੜਵਾਈ ਆਪਣੀ ਲੱਤ

ਲੁਧਿਆਣਾ,ਰਾਮ ਕ੍ਰਿਸ਼ਨ ਅਰੋੜਾ,ਪੰਜਾਬ ਚੋ ਨਸ਼ਿਆਂ ਦੇ ਖਾਤਮੇ ਲਈ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਪਰ ਦੂਸਰੇ ਪਾਸੇ ਇੱਕ ਆਮ ਆਦਮੀ ਪਾਰਟੀ ਦੇ ਮੁਹੱਲਾ ਪ੍ਰਧਾਨ ਦੇ ਪੁੱਤ ਵੱਲੋਂ ਆਪਣੇ ਦੋ ਹੋਰ ਸਾਥੀਆਂ ਨਾਲ ਮਿੱਲ ਕੇ ਇੱਕ ਨੌਜਵਾਨ ਦਾ ਗੁੱਟ ਵੱਡ ਦਿੱਤਾ ਗਿਆ ਜੋ ਇਸ ਸਮੇ ਸੀ,ਐਮ,ਸੀ,ਹਸਪਤਾਲ ਚ ਜੇਰੇ ਇਲਾਜ ਹੈ ਅਤੇ ਡਾਕਟਰਾਂ ਵੱਲੋਂ ਉਸ ਦੇ ਗੁੱਟ ਨੂੰ ਵੱਖ ਹੋਣ ਤੋਂ ਬਚਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਪੁਲਿਸ ਵੱਲੋਂ ਉਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਅਰੋਪੀਆਂ ਚੋ ਇੱਕ ਆਰੋਪੀ ਆਦਿਤਿਆ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਗਈ ਪਰ ਜਦੋ ਪੁਲਿਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਸ ਵੱਲੋਂ ਮੌਕਾ ਦੇਖ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਦੀਵਾਰ ਟੱਪਣ ਦੇ ਚੱਕਰ ਵਿੱਚ ਉਹ ਆਪਣਾ ਪੈਰ ਤੁੜਵਾ ਬੈਠਾ


ਸੂਤਰਾਂ ਤੋਂ ਮਿੱਲੀ ਜਾਣਕਾਰੀ ਅਨੁਸਾਰ ਆਦਿਤਿਆ ਦਾ ਪਿਤਾ ਆਮ ਆਦਮੀ ਪਾਰਟੀ ਦਾ ਮੁਹੱਲਾ ਪ੍ਰਧਾਨ ਹੈ ਅਤੇ ਵਿਧਾਇਕ ਦਾ ਖਾਸਮ ਖਾਸ ਦਸਿਆ ਜਾ ਰਿਹਾ ਹੈ ਜਿਸ ਦੇ ਲਾਡਲੇ ਪੁੱਤ ਵੱਲੋਂ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਗਰੀਬ ਬੇ ਸਹਾਰਾ ਯੁਵਕ ਦਾ ਹੱਥ ਵੱਡ ਦਿੱਤਾ ਜੋ ਕਿ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਮੱਥੇ ਦਾ ਕਲੰਕ ਸਾਬਿਤ ਹੋ ਰਿਹਾ ਹੈ ਅਤੇ ਮੁੱਖ ਮੰਤਰੀ ਸਾਹਿਬ ਦੀਆਂ ਉਮੀਦਾਂ ਤੇ ਪਾਣੀ ਫੇਰਦਾ ਨਜਰ ਆ ਰਿਹਾ ਹੈ ।


ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਇੱਕ ਨਿਹੰਗ ਸਿੰਘ ਵੱਲੋਂ ਥਾਣੇ ਦਾਰ ਹਰਜੀਤ ਸਿੰਘ ਦਾ ਗੁੱਟ ਵੱਡ ਦਿੱਤਾ ਸੀ ਤਾਂ ਪਲੇਗ ਦੀ ਬਿਮਾਰੀ ਵਾਂਗ ਹਰ ਨਿੱਕੇ ਵੱਡੇ ਪੁਲਿਸ ਅਧਿਕਾਰੀ ਵੱਲੋਂ ਇੱਥੋਂ ਤੱਕ ਉਸ ਸਮੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਆਪਣੇ ਆਪ ਨੂੰ ਮੈਂ ਵੀ ਹਰਜੀਤ ਸਿੰਘ ਦਸਿਆ ਗਿਆ ਸੀ ਹੁਣ ਦੇਖਣਾ ਹੋਵੇਗਾ ਕਿ ਕੌਣ ਅੱਗੇ ਆ ਕੇ ਮੈਂ ਵੀ ਗਰੀਬ ਸਾਹਿਲ ਹਾਂ ਦੇ ਟੈਗ ਲਗਾਉਦਾ ਹੈ
ਇਸ ਮਾਮਲੇ ਚ ਵਿਧਾਇਕ ਦਾ ਕਹਿਣਾ ਸੀ ਕਿ ਕਿਸੇ ਵੀ ਗਲਤ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ

Leave a Reply

Your email address will not be published. Required fields are marked *