ਕਾਨਸ ਫਿਲਮ ਫੈਸਟੀਵਲ 2026: ਆਲੀਆ ਭੱਟ ਨੇ ਰੈੱਡ ਕਾਰਪੇਟ ‘ਤੇ ਬਿਖੇਰੇ ਜਲਵੇ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ 2026 ਦੇ ਕਾਨਸ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਵਿੱਚ ਆਪਣਾ ਸ਼ਾਨਦਾਰ ਰੈੱਡ ਕਾਰਪੇਟ ਡੈਬਿਊ ਕੀਤਾ ਹੈ। ਆਲੀਆ ਇਸ ਫੈਸਟੀਵਲ ਵਿੱਚ L’Oreal Paris ਦੀ ਭਾਰਤ ਦੀ ਗਲੋਬਲ ਅੰਬੈਸਡਰ ਵਜੋਂ ਸ਼ਾਮਲ ਹੋਈ।

ਆਲੀਆ ਨੇ ਇਸ ਖਾਸ ਮੌਕੇ ‘ਤੇ ਬ੍ਰਿਟਿਸ਼ ਡਿਜ਼ਾਈਨਰ ਤਾਮਾਰਾ ਰਾਲਫ ਦੁਆਰਾ ਤਿਆਰ ਕੀਤਾ ਗਿਆ ਇੱਕ ਕਸਟਮ ਕੋਰਲ ਸਿਲਕ ਗਾਊਨ ਪਹਿਨਿਆ ਸੀ। ਇਸ ਪਹਿਰਾਵੇ ਦੀ ਵਿਸ਼ੇਸ਼ਤਾ ਇਸ ਦਾ ਗ੍ਰਾਫਿਕ ਕੱਟਆਉਟ ਡਿਜ਼ਾਈਨ ਅਤੇ ਪਿੱਛੇ ਵੱਲ ਡਿੱਗਦਾ ਸਿਲਕ ਵੋਇਲ ਸ਼ਿਫੋਨ ਸਕਾਰਫ ਸੀ, ਜੋ ਉਨ੍ਹਾਂ ਦੀ ਦਿੱਖ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਰਿਹਾ ਸੀ।

ਆਲੀਆ ਨੇ ਆਪਣੇ ਇਸ ਲੁੱਕ ਨੂੰ ਚੋਪਾਰਡ ਦੇ ਹੀਰੇ ਦੇ ਗਹਿਣਿਆਂ ਨਾਲ ਪੂਰਾ ਕੀਤਾ। ਸੈਲੀਬ੍ਰਿਟੀ ਸਟਾਈਲਿਸਟ ਰੀਆ ਕਪੂਰ ਅਨੁਸਾਰ, ਆਲੀਆ ਦੇ ਹਾਰ ਵਿੱਚ 168.27 ਕੈਰੇਟ ਦਾ ਦੁਰਲੱਭ ਪਿੰਕ ਕੋਰਲ ਅਤੇ ਸੈਂਟਰ ਵਿੱਚ ਇੱਕ 5.53 ਕੈਰੇਟ ਦਾ ਹੀਰਾ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੀਰੇ ਦੀਆਂ ਵਾਲੀਆਂ ਅਤੇ ਅੰਗੂਠੀ ਵੀ ਪਹਿਨੀ ਹੋਈ ਸੀ। ਦੱਸਣਯੋਗ ਹੈ ਕਿ 2026 ਦਾ ਕਾਨਸ ਫਿਲਮ ਫੈਸਟੀਵਲ 23 ਮਈ ਨੂੰ ਸਮਾਪਤ ਹੋਵੇਗਾ।

Leave a Reply

Your email address will not be published. Required fields are marked *