ਪ੍ਰਿੰਸੀਪਲ ਓਮ ਪ੍ਰਕਾਸ ਜੀ ਦੀਆਂ 3 ਐਲਬਮਾਂ ਦਾ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵੱਲੋਂ ਵਿਧਿਵਤ ਅਨਾਵਰਨ

ਪਠਾਨਕੋਟ, 30 ਮਾਰਚ (ਪਰਮਜੀਤ ਸਿੰਘ) ਪ੍ਰਜਾਪਿਤਾ ਬ੍ਰਹਮਕੁਮਾਰੀ ਇਸਵਰੀਏ ਵਿਸਵ ਵਿਦਿਆਲਿਆ ਢਾਂਗੂ ਰੋਡ ਪਠਾਨਕੋਟ ਵਿਖੇ ਇੱਕ ਵਿਸੇਸ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਰਕਲ ਪ੍ਰਵਾਰੀ ਰਾਜਯੋਗਿਨੀ ਸੱਤਿਆ ਦੀਦੀ ਜੀ ਵੱਲੋਂ ਕੀਤੀ ਗਈ। ਇਸ ਸਮਾਰੋਹ ਵਿੱਚ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਸੰਗੀਤਕਾਰ ਬੁੱਲੇ ਸਾਹ ਜੀ ਵਿਸੇਸ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਰਕਲ ਕੋਆਰਡੀਨੇਟਰ ਰਾਜਯੌਗੀ ਪ੍ਰਤਾਪ ਜੀ, ਸਹਿ ਸਰਕਲ ਪ੍ਰਵਾਰੀ ਰਾਜਯੋਗਿਨੀ ਇੱਛਾ ਜੀ, ਪਿ੍ਰੰਸੀਪਲ ਓਮ ਪ੍ਰਕਾਸ ਜੀ, ਨਰਿੰਦਰ ਕੁਮਾਰ ਨਿੰਦੀ ਅਤੇ ਹੋਰ ਹਾਜਰ ਸਨ।

ਇਸ ਮੋਕੇ ਤੇ ਪ੍ਰਜਾਪਿਤਾ ਬ੍ਰਹਮਕੁਮਾਰੀ ਇਸਵਰੀਏ ਵਿਸਵ ਵਿਦਿਆਲਿਆ ਢਾਂਗੂ ਰੋਡ ਪਠਾਨਕੋਟ ਵੱਲੋਂ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨ ਜੀ ਦਾ ਵਿਸੇਸ ਤੋਰ ਤੇ ਸਵਾਗਤ ਕੀਤਾ ਗਿਆ। ਸਮਾਰੋਹ ਦੋਰਾਨ ਪਠਾਨਕੋਟ ਦੇ ਰਹਿਣ ਵਾਲੇ ਪਿ੍ਰੰਸੀਪਲ ਸ੍ਰੀ ਓਮ ਪ੍ਰਕਾਸ ਜੀ ਵੱਲੋਂ ਉਨ੍ਹਾਂ ਦੀ ਆਵਾਜ ਵਿੱਚ ਤਿੰਨ ਐਲਬਮ ਜਿਸ ਵਿੱਚ ਸਵਰਨੀਮ ਭਾਰਤ ਆ ਰਹਾ, ਸੰਗਮ ਯੁੱਗ ਕੇ ਸਿਤਾਰੇ ਅਤੇ ਬਾਬਾ ਤੇਰੀ ਮੀਠੀ ਮੁਰਲੀ ਨੂੰ ਰਾਲੀਜ ਕੀਤਾ ਗਿਆ। ਜਿਕਰਯੋਗ ਹੈ ਕਿ ਪਿ੍ਰੰਸੀਪਲ ਓਮ ਪ੍ਰਕਾਸ ਜੀ ਵੱਲੋਂ ਇਸ ਤੋਂ ਪਹਿਲਾ ਕੁਲ 12 ਐਲਬਮ ਪੇਸ ਕੀਤੀਆਂ ਗਈਆਂ ਹਨ ਅਤੇ ਹੁਣ ਤੱਕ 200 ਹਿੰਦੀ ਪੰਜਾਬੀ ਗੀਤ ਗਾ ਕੇ ਜਿਲ੍ਹਾ ਪਠਾਨਕੋਟ ਦਾ ਨਾਮ ਪੂਰੀ ਦੂਨੀਆ ਅੰਦਰ ਰੋਸਨ ਕੀਤਾ ਹੈ, ਉਨ੍ਹਾਂ ਵੱਲੋਂ ਪੇਸ ਕੀਤੀਆਂ ਐਲਬਮ ਪੀਸ ਮਿਊਜਿੱਕ ਸਟੂਡੀਓ, ਮਾਊਟ ਆਬੂ ਦੇ ਸਹਿਯੋਗ ਨਾਲ ਲੋਕਾਅਰਪਨ ਕੀਤੀਆਂ ਗਈਆਂ ਹਨ।

ਇਸ ਮੋਕੇ ਪ੍ਰਜਾਪਿਤਾ ਬ੍ਰਹਮਕੁਮਾਰੀ ਇਸਵਰੀਏ ਵਿਸਵ ਵਿਦਿਆਲਿਆ ਢਾਂਗੂ ਰੋਡ ਪਠਾਨਕੋਟ ਵਿਖੇ ਸਰਕਲ ਪ੍ਰਵਾਰੀ ਰਾਜਯੋਗਿਨੀ ਸੱਤਿਆ ਦੀਦੀ ਜੀ ਵੱਲੋਂ ਦੱਸਿਆ ਗਿਆ ਕਿ ਬ੍ਰਹਮਕੁਮਾਰੀ ਇੰਟਰਨੇਸਨਲ ਹੈਡਕੁਆਟਰ ਮਾਊਟ ਆਬੂ ਇੱਕ ਵਿਸਵ ਵਿਆਪੀ ਸੰਸਥਾ ਹੈ ਜਿਸ ਦੇ ਵਿਸਵ ਅੰਦਰ 150 ਦੇਸਾਂ ਵਿੱਚ 10 ਹਜਾਰ ਤੋਂ ਜਿਆਦਾ ਮੈਡੀਟੇਸਨ ਸੈਂਟਰ ਚਲ ਰਹੇ ਹਨ ਅਤੇ 40 ਹਜਾਰ ਤੋਂ ਜਿਆਦਾ ਰਾਜਯੋਗਾ ਪਾਠਸਾਲਾਵਾਂ ਹਨ। ਉਨ੍ਹਾਂ ਦੱਸਿਆ ਕਿ ਪਿ੍ਰੰਸੀਪਲ ਸ੍ਰੀ ਓਮ ਪ੍ਰਕਾਸ ਜੀ ਵੱਲੋਂ ਅਪਣੀ ਮਧੂਰ ਆਵਾਜ ਦੇ ਨਾਲ ਬਹੁਤ ਸੁੰਦਰ ਭਜਨ ਪੇਸ ਕੀਤੇ ਜਾਂਦੇ ਹਨ ਇਹ ਜਿਲ੍ਹਾ ਪਠਾਨਕੋਟ ਦੇ ਬਹੁਤ ਮਾਨ ਦੀ ਗੱਲ ਹੈ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਨੇ ਕਿਹਾ ਕਿ ਅੱਜ ਪਿ੍ਰੰਸੀਪਲ ਓਮ ਪ੍ਰਕਾਸ ਜੀ ਵੱਲੋਂ ਤਿੰਨ ਐਲਬਮ ਜੋ ਲੋਕਾਅਰਪਨ ਕੀਤੀਆਂ ਗਈਆਂ ਹਨ ਇਸ ਲਈ ਉਹ ਪ੍ਰਜਾਪਿਤਾ ਬ੍ਰਹਮਕੁਮਾਰੀ ਇਸਵਰੀਏ ਵਿਸਵ ਵਿਦਿਆਲਿਆ ਢਾਂਗੂ ਰੋਡ ਪਠਾਨਕੋਟ ਨੂੰ ਅਤੇ ਪਿ੍ਰੰਸੀਪਲ ਓਮ ਪ੍ਰਕਾਸ ਜੀ ਨੂੰ ਹਾਰਦਿਕ ਸੁੱਭਕਾਮਨਾਵਾਂ ਦਿੰਦੇ ਹਨ ਕਿ ਜਿਲ੍ਹਾ ਪਠਾਨਕੋਟ ਨੂੰ ਵਿਸਵ ਵਿੱਚ ਇੱਕ ਵੱਖਰੀ ਪਹਿਚਾਣ ਦੇਣ ਦੇ ਲਈ ਇਹ ਬਹੁਤ ਵੱਡਾ ਕਾਰਜ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਅੰਦਰ ਇੱਕ ਕਲਾਂ ਹੁੰਦੀ ਹੈ ਅਤੇ ਉਸ ਕਲਾਂ ਨੂੰ ਬਾਹਰ ਜਨਤਾ ਸਾਹਮਣੇ ਲੈ ਕੇ ਆਉਂਣ ਦੇ ਲਈ ਇੱਕ ਸਹੀ ਸਮੇਂ ਦੀ ਲੋਕ ਹੁੰਦੀ ਹੈ ਇੱਕ ਪ੍ਰੇਰਨਾ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਬਦਾਂ ਨੂੰ ਸੰਗੀਤ ਵਿੱਚ ਬੰਨ ਕੇ ਆਉਂਣ ਵਾਲੀਆਂ ਪੀੜੀਆਂ ਨੂੰ ਇੱਕ ਸੋਗਾਤ ਦੇ ਕੇ ਕੂਝ ਗੀਤ ਸਦਾ ਲਈ ਅਮਰ ਹੋ ਜਾਂਦੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਪੇਸ ਕਰਨ ਵਾਲੀ ਸਖਸੀਅਤ ਨੂੰ ਆਉਂਣ ਵਾਲੀਆਂ ਪੀੜੀਆਂ ਯਾਦ ਕਰਦੀਆਂ ਹਨ। ਸਮਾਰੋਹ ਦੋਰਾਨ ਸੰਗੀਤਕਾਰ ਬੁੱਲੇ ਸਾਹ ਜੀ ਵੱਲੋਂ ਬਾਸੂਰੀ ਦੇ ਬਹੁਤ ਹੀ ਮਨਮੋਹਕ ਪੇਸਕਾਰੀ ਨੇ ਮੰਤਰਮੂਗਦ ਕਰ ਦਿੱਤਾ। ਸਮਾਰੋਹ ਦੇ ਅੰਤ ਵਿੱਚ ਪ੍ਰਜਾਪਿਤਾ ਬ੍ਰਹਮਕੁਮਾਰੀ ਇਸਵਰੀਏ ਵਿਸਵ ਵਿਦਿਆਲਿਆ ਢਾਂਗੂ ਰੋਡ ਪਠਾਨਕੋਟ ਆਏ ਹੋਏ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨਾਂ ਨੂੰ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ।

Leave a Reply

Your email address will not be published. Required fields are marked *