ਮਾਨਸਾ, 11 ਮਾਰਚ –(ਪੱਤਰ ਪ੍ਰਰੇਕ)ਸ਼ਹੀਦ ਭਗਤ ਸਿੰਘ ਮੰਚ ਪੰਜਾਬ ਅਤੇ ਭਾਰਤੀ ਸਾਹਿਤ ਅਕੈਡਮੀ ਪੰਜਾਬੀ ਸਾਹਿਤ ਅਕਾਦਮੀ ਪੰਜਾਬ ਕਲਾ ਪਰਸ਼ਦ ਅਤੇ ਪ੍ਰਗਤੀਸ਼ੀਲ ਕਲਾ ਮੰਚ ਵੱਲੋਂ ਆਯੋਜਿਤ ਕਲਾ ਕਿਤਾਬ ਮੇਲਾ ਵਿੱਚ ਡਾ. ਸੰਦੀਪ ਘੰਡ ਅਤੇ ਸਹਿ ਲੇਖਕ ਇੰਜੀ. ਸਿਮਰਨਦੀਪ ਘੰਡ ਵੱਲੋਂ ਲਿਖੀ ਨਵੀਂ ਕਿਤਾਬ “ਫ੍ਰੀ ਯੋਰ ਮਾਈਂਡ – ਮਾਨਸਿਕ ਤਣਾਅ ਤੇ ਚਿੰਤਾ ‘ਤੇ ਕਾਬੂ ਪਾਉਣ” ਦਾ ਸ਼ਾਨਦਾਰ ਲੋਕ ਅਰਪਣ ਕੀਤਾ ਗਿਆ।
ਡਾ ਕੁਲਦੀਪ ਸਿੰਘ ਦੀਪ ਕਨਵੀਨਰ ਕਲਾ ਮੰਚ ਨੇ ਦੱਸਿਆ ਕਿ ਇਸ ਵਾਰ ਮੇਲੇ ਦਾ ਥੀਮ ਦੇਸ਼ ਮਾਲਵਾ ਮੁਢ ਕਦੀਮ ਤੋ ਹੁਣ ਤੱਕ ਰਖਿਆ ਗਿਆ ਅਤੇ ਤਿੰਨੇ। ਦਿਨ ਇਸ ਵਿਸ਼ੇ ਤੇ ਚਰਚਾ ਕੀਤੀ ਜਾਵੇਗੀ।
ਇਸ ਮੌਕੇ ‘ਤੇ ਵਿਸ਼ਵ ਪ੍ਰਸਿੱਧ ਨਾਟਕਾਰ ਡਾ. ਸਤੀਸ਼ ਵਰਮਾ ਅਤੇ ਡਾ. ਸੁਰਜੀਤ ਸਿੰਘ ਭੱਟੀ ਨੇ ਲੇਖਕਾਂ ਨੂੰ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਉਹਨਾਂ ਵਿਅਕਤੀਆਂ ਲਈ ਇੱਕ ਮਹੱਤਵਪੂਰਨ ਮਾਰਗਦਰਸ਼ਕ ਹੋਵੇਗੀ, ਜੋ ਮਾਨਸਿਕ ਤਣਾਅ ਅਤੇ ਚਿੰਤਾ ਨਾਲ ਸੰਘਰਸ਼ ਕਰ ਰਹੇ ਹਨ।
ਇਸ ਮੌਕੇ ‘ਤੇ ਡਾ. ਸੰਦੀਪ ਘੰਡ ਅਤੇ ਸਹਿਲੇਖਕ ਇੰਜੀ. ਸਿਮਰਨਦੀਪ ਘੰਡ ਨੇ ਕਿਤਾਬ ਲਿਖਣ ਦੇ ਆਪਣੇ ਪ੍ਰੇਰਣਾਸ਼ਰੋਤ ਬਾਰੇ ਦੱਸਦਿਆਂ ਕਿਹਾ ਕਿ ਕਨੇਡਾ ‘ਚ ਰਹਿੰਦੇ ਸਮੇਂ, ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਯੁਵਾ ਵਰਗ ਅਤੇ ਵਿਦਿਆਰਥੀਆਂ ਵਿਚ ਮਾਨਸਿਕ ਤਣਾਅ ਦੀ ਵਧ ਰਹੀ ਸਮੱਸਿਆ ਨੂੰ ਵੇਖਿਆ। ਉਨ੍ਹਾਂ ਨੇ ਉਲੇਖ ਕੀਤਾ ਕਿ ਆਤਮਹਤਿਆ ਅਤੇ ਅਚਾਨਕ ਦਿਲ ਦੇ ਦੌਰੇ ਵਰਗੀਆਂ ਘਟਨਾਵਾਂ ਆਮ ਹੋ ਰਹੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਹ ਕਿਤਾਬ ਵਿਅਕਤੀਆਂ ਨੂੰ ਤਣਾਅ ਪ੍ਰਬੰਧਨ, ਚਿੰਤਾ ‘ਤੇ ਕਾਬੂ ਪਾਉਣ ਅਤੇ ਸੰਤੁਲਿਤ ਜੀਵਨ ਜੀਊਣ ਲਈ ਵਿਗਿਆਨਕ ਉਪਾਅ, ਸਵੈ-ਸਹਾਇਤਾ ਤਕਨੀਕਾਂ ਅਤੇ ਮਾਹਿਰਾਂ ਦੀ ਸਲਾਹ ਦਿੰਦੀ ਹੈ। ਲੇਖਕਾਂ ਨੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੁੱਦਾ ਤੁਰੰਤ ਧਿਆਨ ਦੀ ਮੰਗ ਕਰਦਾ ਹੈ।
ਇਸ ਮੌਕੇ ‘ਤੇ ਡਾ. ਬਰਿੰਦਰ ਕੌਰ ਸਵਰਨ ਸਿੰਘ ਵਿਰਕ ਇਤਹਾਸਕਾਰ ਡਾ.ਕੁਲਦੀਪ ਦੀਪ ਕਨਵੀਨਰ ਜਸਪਾਲ ਮਾਨਖੇੜਾ ਮਨਜੀਤ ਕੌਰ ਔਲਖ ਤੇਜਿੰਦਰ ਕੋਰ ਡਾ ਬਲਮ ਲੀਬਾ ਕਹਾਣੀਕਾਰ ਦਰਸ਼ਨ ਜੋਗਾ ਗੁਰਮੇਲ ਕੌਰ ਜੋਸ਼ੀ ਗੁਰਨੇਬ ਮਘਾਣੀਆ ਡਾ ਮਲਕੀਤ ਸਿੰਘ ਕ੍ਰਿਸ਼ਨ ਚੋਹਾਨ ਗੁਰਚੇਤ ਫੱਤੇਵਾਲੀਆ ਬਲਵਿੰਦਰ ਧਾਲੀਵਾਲ ਵਿਦਵਾਨ, ਮਨੋਵਿਗਿਆਨੀ ਅਤੇ ਸਿੱਖਿਆਸ਼ਾਸਤਰੀ ਵੀ ਹਾਜ਼ਰ ਸਨ। ਉਨ੍ਹਾਂ ਨੇ ਕਿਤਾਬ ਦੀ ਵਡ਼ੀ ਸਮਾਜਕ ਲੋੜ ਉਤੇ ਚਾਨਣ ਪਾਈ।
ਇਹ ਕਿਤਾਬ ਹੁਣ ਪਾਠਕਾਂ ਲਈ ਉਪਲੱਬਧ ਹੈ ਅਤੇ ਉਮੀਦ ਹੈ ਕਿ ਇਹ ਸਮਾਜ ਉੱਤੇ ਇਕ ਡੂੰਘਾ ਅਸਰ ਛੱਡੇਗੀ