ਲੁਧਿਆਣਾ,, ਰਾਮ ਕ੍ਰਿਸ਼ਨ ਅਰੋੜਾ,,ਬੀਤੀ 18/05/2026 ਨੂੰ ਥਾਣਾ ਟਿੱਬਾ ਪੁਲਿਸ ਵੱਲੋਂ ਚੋਰੀ ਦੇ ਸਬੰਧ ਚ ਇੱਕ ਮਾਮਲਾ ਮੁਕੱਦਮਾ ਨੰਬਰ 114 / 305 ਬੀ,ਐਨ, ਐਸ,ਦਰਜ ਕੀਤਾ ਗਿਆ ਸੀ ਪੁਲਿਸ ਨੂੰ ਦਿੱਤੀ ਜਾਣਕਾਰੀ ਚ ਸ਼ਿਕਾਇਤ ਕਰਤਾ ਪ੍ਰਿੰਸ ਵਰਮਾ ਵੱਲੋਂ ਇਤਲਾਹ ਦਿੱਤੀ ਗਈ ਕਿ ਉਹ ਸਮੇਤ ਪਰਿਵਾਰ ਮਾਤਾ ਚਿੰਤਪੁਰਨੀ ਵਿੱਖੇ ਮੱਥਾ ਟੇਕਣ ਗਿਆ ਸੀ ਘਰ ਚ ਸਿਰਫ ਉਸ ਦੇ ਬਜ਼ੁਰਗ ਪਿਤਾ ਜੀ ਮੌਜੂਦ ਸਨ ਤਾਂ ਉਸੇ ਰਾਤ ਉਸ ਦੇ ਘਰ ਤੋਂ ਕਿਸੇ ਵਿਆਕਤੀ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ
ਜਿਸ ਵਿੱਚ ਇੱਕ ਪਿਸਟਲ,1 ਲੱਖ ਪੰਜਾਹ ਹਜ਼ਾਰ ਰੁਪਏ ਨਗਦੀ, ਇੱਕ ਮੈਗਜੀਨ,ਸਮੇਤ 5 ਕਾਰਤੂਸ,ਸਮੇਤ ਕੁੱਝ ਸੋਨੇ ਦੇ ਜੇਵਰਤ ਸਨ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਥਾਣਾ ਮੁੱਖੀ ਬਲਬੀਰ ਸਿੰਘ ਵੱਲੋਂ ਆਪਣੀ ਟੀਮ ਨਾਲ ਗਹਿਰਾਈ ਨਾਲ ਕੀਤੀ ਜਾਂਚ ਪੜਤਾਲ ਤੋਂ ਬਾਅਦ ਪੁਲਿਸ ਨੂੰ ਇੱਕ ਵੱਡੀ ਅਪਡੇਟ ਮਿੱਲੀ ਜਿਸ ਦੇ ਅਧਾਰ ਤੇ ਕੀਤੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਇੱਕ ਮਹਿਲਾ ਜਿਸ ਦੀ ਪਹਿਚਾਣ ਸੁਮਨ ਵਰਮਾ ਪਤਨੀ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 1703/5 ਮਹਾਰਾਣਾ ਪ੍ਰਤਾਪ ਨਗਰ ਵੱਜੋ ਹੋਈ ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਚ ਇਹ ਗੱਲ ਸਾਹਮਣੇ ਆਈ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਮਹਿਲਾ ਵੱਲੋਂ ਆਪਣੀ ਜਾਨ ਪਛਾਣ ਦਾ ਪੂਰਾ ਪੂਰਾ ਫਾਇਦਾ ਉਠਾਉਂਦੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਪਣੀ ਜਾਨ ਪਛਾਣ ਦਾ ਫਾਇਦਾ ਚੁੱਕਦੇ ਹੀ ਮਹਿਲਾ ਵੱਲੋਂ ਬਗੈਰ ਕਿਸੇ ਤਰਾਂ ਦੀ ਭੰਨਤੋੜ ਕੀਤੇ ਘਰ ਦੀ ਅਲਮਾਰੀ ਦੀਆਂ ਚਾਬੀਆਂ ਦਾ ਇਸਤੇਮਾਲ ਕਰਦੇ ਹੋਏ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਅਧਕਾਰੀਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾ ਦਾ ਕੋਈ ਪੁਰਾਣਾ ਕ੍ਰੀਮਨਲ ਰਿਕਰਡ ਫਿਲਹਾਲ ਸਾਹਮਣੇ ਨਹੀਂ ਆਇਆ ਪੁਲਿਸ ਵੱਲੋਂ ਅਗਲੀ ਕਾਰਵਾਈ ਹਿੱਤ ਮਹਿਲਾ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਏਗੀ।
