ਸਿਹਤ ਲਈ ‘ਅੰਮ੍ਰਿਤ’ ਹੈ ਦੇਸੀ ਘਿਓ ; ਰੋਜ਼ਾਨਾ ਇਕ ਚਮਚ ਖਾਣ ਨਾਲ ਸਰੀਰ ‘ਚ ਹੋਣਗੇ ਇਹ 5 ਵੱਡੇ ਬਦਲਾਅ

ਕਸਰ ਲੋਕ ਮੋਟਾਪੇ ਦੇ ਡਰੋਂ ਦੇਸੀ ਘਿਓ ਤੋਂ ਦੂਰੀ ਬਣਾ ਲੈਂਦੇ ਹਨ ਪਰ ਸਿਹਤ ਮਾਹਿਰਾਂ ਅਨੁਸਾਰ ਸ਼ੁੱਧ ਦੇਸੀ ਘਿਓ ਖਾਣਾ ਸਰੀਰ ਲਈ ਬੇਹੱਦ ਜ਼ਰੂਰੀ ਹੈ। ਇਸ ‘ਚ ਮੌਜੂਦ ਓਮੇਗਾ-3, ਓਮੇਗਾ-9 ਫੈਟੀ ਐਸਿਡ ਅਤੇ ਵਿਟਾਮਿਨ A, D, E ਅਤੇ K ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ।

ਦੇਸੀ ਘਿਓ ਖਾਣ ਦੇ ਮੁੱਖ ਫਾਇਦੇ :-

ਹੱਡੀਆਂ ਦੀ ਮਜ਼ਬੂਤੀ
– ਦੇਸੀ ਘਿਓ ਹੱਡੀਆਂ ਦੇ ਜੋੜਾਂ ‘ਚ ‘ਲੁਬਰੀਕੈਂਟ’ ਵਜੋਂ ਕੰਮ ਕਰਦਾ ਹੈ। ਇਹ ਜੋੜਾਂ ਦੇ ਦਰਦ ਨੂੰ ਰੋਕਦਾ ਹੈ ਅਤੇ ਹੱਡੀਆਂ ਨੂੰ ਕੈਲਸ਼ੀਅਮ ਸੋਖਣ ‘ਚ ਮਦਦ ਕਰਦਾ ਹੈ।

ਦਿਮਾਗੀ ਦੀ ਸ਼ਕਤੀ ਵਧਾਵੇ
– ਦੇਸੀ ਘਿਓ ਯਾਦਦਾਸ਼ਤ ਵਧਾਉਣ ਅਤੇ ਇਕਾਗਰਤਾ ‘ਚ ਸੁਧਾਰ ਕਰਨ ਲਈ ਬਹੁਤ ਫਾਇਦੇਮੰਦ ਹੈ। ਇਹ ਦਿਮਾਗੀ ਸੈੱਲਾਂ ਨੂੰ ਪੋਸ਼ਣ ਦਿੰਦਾ ਹੈ।

ਪਾਚਨ ‘ਚ ਸੁਧਾਰ
– ਘਿਓ ‘ਚ ‘ਬਿਊਟੀਰਿਕ ਐਸਿਡ’ ਹੁੰਦਾ ਹੈ, ਜੋ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਦਾ ਹੈ।

ਚਮੜੀ ‘ਤੇ ਕੁਦਰਤੀ ਨਿਖਾਰ
– ਇਸ ਦਾ ਸੇਵਨ ਕਰਨ ਨਾਲ ਚਮੜੀ ਅੰਦਰੋਂ ਹਾਈਡ੍ਰੇਟ ਹੁੰਦੀ ਹੈ, ਜਿਸ ਨਾਲ ਚਿਹਰੇ ‘ਤੇ ਕੁਦਰਤੀ ਚਮਕ ਆਉਂਦੀ ਹੈ ਅਤੇ ਖੁਸ਼ਕੀ ਦੂਰ ਹੁੰਦੀ ਹੈ।

ਇਮਿਊਨਿਟੀ ਬੂਸਟਰ
– ਦੇਸੀ ਘਿਓ ਸਰੀਰ ਨੂੰ ਇਨਫੈਕਸ਼ਨਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ ਅਤੇ ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾ ਹੈ।

Leave a Reply

Your email address will not be published. Required fields are marked *