ਲੁਧਿਆਣਾ(ਰਾਮ ਕ੍ਰਿਸ਼ਨ ਅਰੋੜਾ)ਥਾਣਾ ਬਸਤੀ ਜੋਧੇਵਾਲ ਵੱਲੋਂ ਦੋ ਲੁਟੇਰਿਆਂ ਨੂੰ ਕਾਬੂ ਕਰ ਉਹਨਾਂ ਦੇ ਕਬਜੇ ਚੋ 1 ਚੋਰੀ ਦਾ ਮੋਟਰਸਾਈਕਲ 8 ਮੋਬਾਇਲ ਫੋਨ ਸਮੇਤ ਇੱਕ ਲੋਹੇ ਦੇ ਦਾਤ ਦੀ ਬ੍ਰਾਮਦਗੀ ਕੀਤੀ ਗਈ ਹੈ ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਧਰੁਵ ਕੁਮਾਰ ਉਰਫ ਭਲਵਾਨ ਪੁੱਤਰ ਵਿਜੈ ਕੁਮਾਰ ਵਾਸੀ ਬਾਲ ਸਿੰਘ ਨਗਰ ਅਤੇ ਹਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਮੁਹੱਲਾ ਵਰਧਮਾਨ ਲੁਧਿਆਣਾ ਵੱਜੋ ਹੋਈ ਹੈ ਜਦੋ ਕਿ ਉਹਨਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਬਹੁਤ ਜਲਦ ਕਾਬੂ ਕਰ ਲਿਆ ਜਾਏਗਾ ਕਾਬੂ ਕੀਤੇ ਦੋਸ਼ੀਆਂ ਖਿਲਾਫ ਥਾਣਾ ਬਸਤੀ ਜੋਧੇਵਾਲ ਵਿੱਚ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਜਾਣਕਾਰੀ ਦੇਦਿਆ ਸਹਾਇਕ ਪੁਲਿਸ ਕਮਿਸ਼ਨਰ ਸ਼੍ਰੀ ਦਵਿੰਦਰ ਚੌਧਰੀ ਨੇ ਦਸਿਆ ਕਿ ਪੁਲਿਸ ਵੱਲੋਂ ਮਾਣਯੋਗ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਸਿੰਘ ਚਾਹਲ ਅਤੇ ਜੁਆਇੰਟ ਪੁਲਿਸ ਕਮਿਸ਼ਨਰ ਸ਼੍ਰੀ ਜਸਕਿਰਨ ਸਿੰਘ ਤੇਜਾ ਦੇ ਹੁਕਮਾਂ ਦੇ ਚੱਲਦੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਜਿਸ ਦੇ ਚੱਲਦੇ ਥਾਣਾ ਬਸਤੀ ਜੋਧੇਵਾਲ ਦੇ ਇੰਸਪੈਕਟਰ ਸ੍ਰ ਜਸਵੀਰ ਸਿੰਘ ਦੀ ਪੁਲਿਸ ਪਾਰਟੀ ਦੇ ਏ,ਐਸ, ਆਈ ਜਸਪਾਲ ਸਿੰਘ ਚੌਧਰੀ ਵੱਲੋਂ ਦੋਰਾਣੇ ਗਸ਼ਤ ਇਹਨਾਂ ਆਰੋਪੀਆ ਨੂੰ ਕਾਬੂ ਕਰਨ ਤੋਂ ਬਾਅਦ ਕੀਤੀ ਗਈ ਪੁਛਪੜਤਾਲ ਬਾਅਦ ਇਹਨਾਂ ਕੋਲੋ 1 ਚੋਰੀ ਦਾ ਮੋਟਰਸਾਈਕਲ 8 ਮੋਬਾਈਲ ਅਤੇ ਵਾਰਦਾਤਾਂ ਚ ਵਰਤਿਆ ਜਾਣ ਵਾਲਾ ਲੋਹੇ ਦਾ ਦਾਤ ਬ੍ਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਗਈ ਹੈ ਜਦੋ ਕਿ ਇਹਨਾਂ ਦਾ ਇੱਕ ਸਾਥੀ ਫਰਾਰ ਹੋ ਗਿਆ ਜਿਸ ਨੂੰ ਬਹੁਤ ਜਲਦ ਕਾਬੂ ਕਰ ਲਿਆ ਜਾਏਗਾ ਜਾਣਕਾਰੀ ਦੇਦਿਆ ਸਹਾਇਕ ਪੁਲਿਸ ਕਮਿਸ਼ਨਰ ਦਵਿੰਦਰ ਚੌਧਰੀ ਨੇ ਦਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਹਰਦੀਪ ਸਿੰਘ ਉੱਪਰ ਪਹਿਲਾ ਵੀ ਮਾਮਲੇ ਦਰਜ ਹਨ ਅਤੇ ਪੁਲਿਸ ਵੱਲੋਂ ਗਹਿਰਾਈ ਨਾਲ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।